ਅਮਰੀਕਾ ਅਤੇ ਈਰਾਨ ਵਿਚਾਲੇ ਜੰਗ ਸ਼ੁਰੂ ! ਅਮਰੀਕੀ ਦੂਤਾਵਾਸ ਅਤੇ ਫ਼ੌਜੀ ਟਿਕਾਣਿਆ 'ਤੇ ਹੋਇਆ ਹਮਲਾ
Published : Jan 5, 2020, 1:04 pm IST
Updated : Jan 5, 2020, 1:04 pm IST
SHARE ARTICLE
File Photo
File Photo

ਪੱਛਮੀ ਏਸ਼ੀਆ ਵਿਚ ਲਗਾਤਾਰ ਵੱਧ ਰਿਹਾ ਹੈ ਤਣਾਅ

ਨਵੀਂ ਦਿੱਲੀ : ਅਮਰੀਕੀ ਦੇ ਹਵਾਈ ਹਮਲੇ ਵਿਚ ਇਰਾਨੀ ਕਮਾਂਡਰ ਦੀ ਹੋਈ ਮੌਤ ਤੋਂ ਬਾਅਦ ਪੱਛਮੀ ਏਸ਼ੀਆ ਵਿਚ ਤਣਾਅ ਵੱਧਦਾ ਹੀ ਜਾ ਰਿਹਾ ਹੈ। ਅਮਰੀਕਾ ਅਤੇ ਇਰਾਨ ਵਿਚਾਲੇ ਯੁੱਧ ਦੀ ਸਥਿਤੀ ਪੈਦਾ ਹੋ ਗਈ ਹੈ। ਈਰਾਨ ਨੇ ਤਾਂ ਬਕਾਇਦਾ ਆਪਣੇ ਕਿਓਮ ਸੂਬੇ ਦੀ ਪੁਰਾਣੀ ਮਸਜਿਦ ਵਿਚ ਲਾਲ ਝੰਡਾ ਲਹਿਰਾ ਕੇ ਜੰਗ ਦਾ ਇਸ਼ਾਰਾ ਤੱਕ ਦੇ ਦਿੱਤਾ ਹੈ ਕਿਉਂਕਿ ਲਾਲ ਝੰਡਾ ਲਹਿਰਾਉਣ ਦਾ ਭਾਵ ਯੁੱਧ ਦੀ ਸ਼ੁਰੂਆਤ ਜਾਂ ਯੁੱਧ ਲਈ ਤਿਆਰ ਰਹਿਣ ਦੀ ਚੇਤਾਵਨੀ ਹੈ।

File PhotoFile Photo

ਝੰਡਾ ਲਹਿਰਾਉਣ ਦੇ ਕੁੱਝ ਘੰਟਿਆ ਬਾਅਦ ਹੀ ਇਰਾਕ ਦੇ ਬਗਦਾਦ ਵਿਚ ਸਥਿਤ ਅਮਰੀਕੀ ਦੂਤਾਵਾਸ ਅਤੇ ਫ਼ੌਜੀ ਟਿਕਾਣਿਆ ਨੂੰ ਨਿਸ਼ਾਨਾ ਬਣਾ ਕੇ ਰਾਕੇਟ ਅਤੇ ਮੋਰਟਾਰ ਨਾਲ ਹਮਲਾ ਕੀਤਾ ਗਿਆ ਹੈ। ਇਸ ਹਮਲਿਆ ਦੇ ਤੁਰੰਤ ਬਾਅਦ ਅਮਰੀਕਾ ਨੇ ਹਮਲੇ ਦੇ ਦੋਸ਼ੀਆ ਵਿਰੁੱਧ ਕਾਰਵਾਈ ਕਰਨ ਦੀ ਗੱਲ ਕਹੀ ਹੈ।

File PhotoFile Photo

ਮੀਡੀਆ ਰਿਪੋਰਟਾ ਅਨੁਸਾਰ ਪਹਿਲਾ ਹਮਲਾ ਅਮਰੀਕੀ ਦੂਤਾਵਾਸ 'ਤੇ ਮੋਰਟਾਰ ਨਾਲ ਕੀਤਾ ਗਿਆ ਜਿਸ ਵਿਚ ਪੰਜ ਆਮ ਲੋਕਾਂ ਦੇ ਜਖਮੀ ਹੋਣ ਦੀ ਖਬਰ ਹੈ ਅਤੇ ਦੂਜਾ ਹਮਲਾ ਅਲਬਲਾਦ ਸਥਿਤ ਅਮਰੀਕੀ ਫ਼ੌਜ ਦੇ ਏਅਰਬੇਸ 'ਤੇ ਚਾਰ ਰਾਕੇਟ ਮਾਰ ਕੇ ਕੀਤਾ ਗਿਆ। ਇਹ ਰਾਕੇਟ ਦੱਖਣੀ ਦਰਵਾਜੇ ਦਾ ਬਾਹਰ ਗਿਰ ਗਏ।  ਉੱਥੇ ਹੀ ਤੀਜਾ ਹਮਲਾ ਇਰਾਕ ਦੇ ਮੌਸੂਲ ਸ਼ਹਿਰ ਵਿਚ ਕਿੰਡੀ ਏਅਰਬੇਸ 'ਤੇ ਮੋਰਟਾਰ ਰਾਹੀਂ ਕੀਤਾ ਗਿਆ ਹੈ ਅਤੇ ਚੋਥਾ ਹਮਲਾ ਸਦਾਮ ਹੁਸੈਨ ਦੇ ਮਹਿਲਾ ਵਿਚ ਬਣੇ ਅਮਰੀਕੀ ਫ਼ੌਜ ਦੇ ਟਿਕਾਣਿਆ 'ਤੇ ਮੋਰਟਾਰ ਰਾਹੀ ਕੀਤਾ ਗਿਆ। ਇਨ੍ਹਾਂ ਹਮਲਿਆ ਦੇ ਬਾਅਦ ਅਮਰੀਕੀ ਲੜਾਕੂ ਜਹਾਜ਼ ਅਤੇ ਹੈਲੀਕਾਪਟਰਾਂ ਨੇ ਬਗਦਾਦ ਦੀ ਨਿਗਰਾਨੀ ਸ਼ੁਰੂ ਕਰ ਦਿੱਤੀ ਹੈ।

File PhotoFile Photo

ਈਰਾਨ ਦੇ ਰਿਵਓਲੂਸ਼ਨਿਰੀ ਗਾਰਡ ਦੇ ਕਮਾਂਡਰ ਨੇ ਕਿਹਾ ਕਿ ਅਸੀ ਤੇਲ ਅਬੀਬ ਸਮੇਤ ਪੱਛਮੀ ਏਸ਼ੀਆ ਵਿਚ 35 ਅਮਰੀਕੀ ਟਿਕਾਣਿਆ ਦਾ ਪਛਾਣ ਕੀਤੀ ਹੈ। ਉਨ੍ਹਾਂ ਨੇ ਹੋਰਮੁਜ ਦੀ ਖਾੜੀ ਨੂੰ ਪੱਛਮੀ ਦੇਸ਼ਾ ਦੇ ਲਈ ਅਹਿਮ ਬਿੰਦੂ ਦੱਸਦੇ ਹੋਏ ਇਸ ਖੇਤਰ ਵਿਚ ਹਮਲਿਆ ਦੇ ਲਈ ਤਿਆਰ ਰਹਿਣ ਦੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਇਹ ਵੀ ਕਿ ਕਿਹਾ ਕਿ ਜਿੱਥੇ ਵੀ ਅਮਰੀਕੀ ਦਿਖਾਈ ਦੇਣਗੇ ਉਨ੍ਹਾਂ ਨੂੰ ਸਬਕ ਸਿਖਾਇਆ ਜਾਵੇਗਾ।

File PhotoFile Photo

ਈਰਾਨ ਦੇ ਜਵਾਬੀ ਹਮਲਿਆ ਤੋਂ ਬਾਅਦ ਅਮਰੀਕਾ ਵੀ ਪੂਰੀ ਤਰ੍ਹਾਂ ਸਾਵਧਾਨ ਹੋ ਗਿਆ ਹੈ। ਟਰੰਪ ਪ੍ਰਸ਼ਾਸਨ ਨੇ ਪੱਛਮੀ ਏਸ਼ੀਆ ਵਿਚ ਚੌਕਸੀ ਵਧਾਉਣ ਦੇ ਨਾਲ ਹੀ ਅਮਰੀਕੀ ਸੰਸਦ ਨੂੰ ਦੱਸਿਆ ਹੈ ਕਿ ਇਰਾਨ ਇਕ ਹਫ਼ਤੇ ਅੰਦਰ ਬਦਲੇ ਦੀ ਕਾਰਵਾਈ ਕਰ ਸਕਦਾ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement