
ਪਾਕਿਸਤਾਨ ਦੇ ਸੰਸਦਾਂ ਨੇ ਪੀਐਮ ਇਮਰਾਨ ਖਾਨ ਨੂੰ ਮੰਗ ਕੀਤੀ ਹੈ...
ਇਸਲਾਮਾਬਾਦ: ਪਾਕਿਸਤਾਨ ਦੇ ਸੰਸਦਾਂ ਨੇ ਪੀਐਮ ਇਮਰਾਨ ਖਾਨ ਨੂੰ ਮੰਗ ਕੀਤੀ ਹੈ ਕਿ ਹੁਣ ਉਨ੍ਹਾਂ ਭਾਰਤ ਦੇ ਖਿਲਾਫ ਜੰਗ ਯਾਨੀ ਜਹਾਦ ਸ਼ੁਰੂ ਕਰ ਦੇਣਾ ਚਾਹੀਦਾ ਹੈ। ਪਾਕਿਸਤਾਨ ਦੇ ਇੱਕ ਸੰਸਦ ਨੇ ਇਮਰਾਨ ਖਾਨ ਨੂੰ ਸੰਸਦ ਵਿੱਚ ਉਸ ਤਰੀਕ ਤੱਕ ਦੀ ਹਿਦਾਇਤ ਦੇ ਦਿੱਤੀ ਹੈ ਕਿ ਕਦੋਂ ਉਨ੍ਹਾਂ ਨੂੰ ਭਾਰਤ ਦੇ ਖਿਲਾਫ ਲੜਾਈ ਸ਼ੁਰੂ ਕਰਨੀ ਚਾਹੀਦੀ ਹੈ।
Modi
ਸੋਮਵਾਰ ਨੂੰ ਇੱਕ ਸੰਸਦ ਨੇ ਇਮਰਾਨ ਨੂੰ ਕਿਹਾ ਹੈ ਕਿ ਉਹ ਪੁਲਵਾਮਾ ਹਮਲੇ ਦੀ ਬਰਸੀ ਤੋਂ ਪਹਿਲਾਂ ਯਾਨੀ 10 ਫਰਵਰੀ ਤੋਂ ਬਾਅਦ ਗੁਆਂਢੀ ਮੁਲਕ ਦੇ ਖਿਲਾਫ ਜਹਾਦ ਦਾ ਐਲਾਨ ਕਰ ਦੇਣਗੇ। ਪਾਕਿਸਤਾਨ ਦੇ ਅਖਬਾਰ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਮੀਇਤ ਉਲੇਮਾ-ਏ - ਇਸਲਾਮ-ਫਜਲ (JUI-F) ਵਲੋਂ ਪਾਕਿ ਸਰਕਾਰ ਨੂੰ ਆਗਰਹ ਕੀਤਾ ਗਿਆ ਹੈ ਕਿ ਹੁਣ ਭਾਰਤ ਦੇ ਖਿਲਾਫ ਜੰਗ ਸ਼ੁਰੂ ਕਰਨੀ ਹੋਵੇਗੀ।
Modi
ਸੰਗਠਨ ਦੇ ਨੇਤਾ ਅਬਦੁਲ ਅਕਬਰ ਚਿਤਰਾਲੀ ਨੇ ਕਿਹਾ ਹੈ ਕਿ 10 ਫਰਵਰੀ ਤੋਂ ਬਾਅਦ ਜਹਾਦ ਦੇ ਕਾਰਨ ਅੰਤਰਰਾਸ਼ਟਰੀ ਸਮੂਹ ‘ਤੇ ਦਬਾਅ ਪਵੇਗਾ ਕਿ ਉਹ ਕਸ਼ਮੀਰ ਮੁੱਦੇ ‘ਚ ਦਾਖਲ ਕਰਨ। ਉਨ੍ਹਾਂ ਦਾ ਕਹਿਣਾ ਹੈ ਕਿ ਦਖਲ ਤੋਂ ਬਾਅਦ ਹੀ ਇਹ ਮੁੱਦਾ ਸੁਲਝ ਜਾਵੇਗਾ। ਚਿਤਰਾਲੀ ਵਲੋਂ ਭਾਰਤ ਦੇ ਖਿਲਾਫ ਦਿੱਤੇ ਗਏ ਲੜਾਈ ਦੇ ਸੁਝਾਅ ਦਾ ਕਈ ਨੇਤਾਵਾਂ ਨੇ ਸਵਾਗਤ ਵੀ ਕੀਤਾ ਹੈ।
Imran Khan
ਹੈਰਾਨੀ ਦੀ ਗੱਲ ਹੈ ਕਿ ਸੋਮਵਾਰ ਨੂੰ ਜਦੋਂ ਇਹ ਪੂਰਾ ਤਮਾਸ਼ਾ ਪਾਕਿ ਦੀ ਸੰਸਦ ‘ਚ ਹੋ ਰਿਹਾ ਸੀ ਤਾਂ ਇਮਰਾਨ ਉਥੇ ਹੀ ਮੌਜੂਦ ਸਨ। ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ‘ਚ ਮੌਜੂਦ ਦੂਜੇ ਨੇਤਾਵਾਂ ਨੇ ਵੀ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕੇਵਲ ਲੜਾਈ ਹੀ ਆਖਰੀ ਆਪਸ਼ਨ ਬਚਿਆ ਹੈ।
Imran Khan
ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਕਸ਼ਮੀਰ ਦੇ ਲੋਕਾਂ ਨੂੰ ਆਜ਼ਾਦੀ ਦੁਆਣੀ ਹੈ ਅਤੇ ਵੰਡ ਦੀ ਅਧੂਰੀ ਯੋਜਨਾ ਨੂੰ ਪੂਰਾ ਕਰਨਾ ਹੈ ਤਾਂ ਫਿਰ ਇਸਦੀ ਸ਼ੁਰੁਆਤ ਕਰਨੀ ਹੀ ਪਵੇਗੀ।
Imran Khan
ਵਿਰੋਧੀ ਧਿਰ ਦੇ ਨੇਤਾ ਖਵਾਜਿਆ ਆਸਿਫ ਨੇ ਸਰਕਾਰ ਨੂੰ ਸੰਸਦ ਵਿੱਚ ਲਿਤਾੜ ਵੀ ਲਗਾਈ। ਇਸਦੇ ਨਾਲ ਹੀ ਉਨ੍ਹਾਂ ਨੇ ਦੂਜੇ ਇਸਲਾਮਿਕ ਦੇਸ਼ਾਂ ‘ਤੇ ਇਲਜਾਮ ਲਗਾਇਆ ਕਿ ਉਹ ਕਸ਼ਮੀਰ ਦੇ ਲੋਕਾਂ ਨੂੰ ਆਜ਼ਾਦ ਕਰਾਉਣ ਲਈ ਕੁਝ ਨਹੀਂ ਕਰ ਰਹੇ।