ਅਜੀਬ: ਘਰ ’ਚ ਦਾਖ਼ਲ ਹੋਇਆ ਬੰਦੂਕਧਾਰੀ, ਨਹਾਇਆ-ਖਾਧਾ ਅਤੇ ਸੁੱਤਾ, ਫਿਰ ਮਾਲਕ ਨੂੰ ਦਿਤੇ 15 ਹਜ਼ਾਰ ਰੁਪਏ
Published : Feb 5, 2022, 11:24 am IST
Updated : Feb 5, 2022, 11:27 am IST
SHARE ARTICLE
 Gunman enters house, bathes, eats and sleeps, then pays Rs 15,000 to owner
Gunman enters house, bathes, eats and sleeps, then pays Rs 15,000 to owner

ਇਹ ਘਟਨਾ 30 ਜਨਵਰੀ ਦੀ ਹੈ। ਬਾਅਦ ਵਿਚ ਜਦੋਂ ਘਰ ਦਾ ਮਾਲਕ ਵਾਪਸ ਆਇਆ ਤਾਂ ਉਸ ਨੂੰ ਇਹ ਚੋਰ ਮਿਲਿਆ।

 

ਵਾਸ਼ਿੰਗਟਨ  : ਅਮਰੀਕਾ ਦੇ ਨਿਊ ਮੈਕਸੀਕੋ ਵਿਚ ਚੋਰੀ ਦਾ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇਕ ਹਥਿਆਰਬੰਦ ਚੋਰ ਇਕ ਘਰ ਖ਼ਾਲੀ ਦੇਖ ਕੇ ਉਸ ਵਿਚ ਦਾਖ਼ਲ ਹੋ ਗਿਆ। ਚੋਰ ਨੇ ਘਰ ਵਿਚ ਇਸ਼ਨਾਨ ਕੀਤਾ, ਬੀਅਰ ਪੀਤੀ ਅਤੇ ਖਾਣਾ ਖਾਧਾ। ਇਸ ਮਗਰੋਂ ਉਹ ਘਰ ਦੇ ਮਾਲਕ ਨੂੰ 200 ਡਾਲਰ ਮਤਲਬ ਕਰੀਬ 15 ਹਜ਼ਾਰ ਰੁਪਏ ਦੇ ਕੇ ਚਲਾ ਗਿਆ। ਅਸਲ ਵਿਚ ਚੋਰ ਤੋਂ ਖਿੜਕੀ ਦਾ ਸ਼ੀਸ਼ਾ ਟੁੱਟ ਗਿਆ ਸੀ ਅਤੇ ਉਸ ਦੇ ਹਰਜਾਨੇ ਦੇ ਤੌਰ ’ਤੇ ਉਸ ਨੇ ਇਹ ਰਾਸ਼ੀ ਦਿਤੀ। ਬਾਅਦ ਵਿਚ ਇਸ ਅਨੋਖੇ ਚੋਰ ਦੀ ਪਛਾਣ 34 ਸਾਲ ਦੇ ਤੇਰਾਲ ਕ੍ਰਿਸਟੇਸ਼ਨ ਦੇ ਤੌਰ ’ਤੇ ਹੋਈ।

Thief Thief

ਦਸਿਆ ਜਾ ਰਿਹਾ ਹੈ ਕਿ ਇਹ ਘਟਨਾ 30 ਜਨਵਰੀ ਦੀ ਹੈ। ਬਾਅਦ ਵਿਚ ਜਦੋਂ ਘਰ ਦਾ ਮਾਲਕ ਵਾਪਸ ਆਇਆ ਤਾਂ ਉਸ ਨੂੰ ਇਹ ਚੋਰ ਮਿਲਿਆ। ਇਹ ਚੋਰ ਖਿੜਕੀ ਤੋੜ ਕੇ ਘਰ ਵਿਚ ਦਾਖ਼ਲ ਹੋਇਆ ਸੀ। ਤੇਰਾਲ ਨੇ ਏਆਰ-15 ਰਾਈਫ਼ਲ ਰੱਖੀ ਹੋਈ ਸੀ। ਉਸ ਨੇ ਘਰ ਵਿਚੋਂ ਕੱੁਝ ਚੋਰੀ ਨਹੀਂ ਕੀਤਾ ਸੀ। ਬਾਅਦ ਵਿਚ ਚੋਰ ਨੇ ਘਰ ਦੇ ਮਾਲਕਾਂ ਤੋਂ ਘਰ ਵਿਚ ਜ਼ਬਰਦਸਤੀ ਦਾਖ਼ਲ ਹੋਣ ਲਈ ਮੁਆਫ਼ੀ ਮੰਗ ਲਈ। ਚੋਰ ਨੇ ਦਸਿਆ ਕਿ ਉਸ ਨੂੰ ਰਾਤ ਵੇਲੇ ਸੋਣ ਲਈ ਇਕ ਗਰਮ ਜਗ੍ਹਾ ਦੀ ਲੋੜ ਸੀ, ਇਸ ਲਈ ਉਹ ਘਰ ਵਿਚ ਦਾਖ਼ਲ ਹੋ ਗਿਆ।

ThiefThief

ਚੋਰ ਨੇ ਘਰ ਦੇ ਮਾਲਕਾਂ ਨੂੰ ਖਿੜਕੀ ਦੇ ਨੁਕਸਾਨ ਦੇ ਹਰਜਾਨੇ ਦੇ ਤੌਰ ’ਤੇ 200 ਡਾਲਰ ਵੀ ਦਿਤੇ। ਇਸ ਘਰ ਦੇ ਮਾਲਕ ਸਾਂਤਾ ਫੇ ਨਿਊ ਮੈਕਸੀਕਨ ਮੁਤਾਬਕ ਕੁਲ ਨੁਕਸਾਨ ਕਰੀਬ 200 ਡਾਲਰ ਦਾ ਸੀ। ਬਾਅਦ ਵਿਚ ਚੋਰ ਅਪਣੀ ਰਾਈਫ਼ਲ ਅਤੇ ਬੈਗ ਲੈ ਕੇ ਘਰੋਂ ਚਲਾ ਗਿਆ। ਚੋਰ ਨੇ ਘਰ ਦੇ ਮਾਲਕਾਂ ਨੂੰ ਘਰ ਛੱਡਣ ਤੋਂ ਪਹਿਲਾਂ ਚੋਰ ਨੇ ਅਪਣੇ ਪਰਵਾਰ ਦੀ ਕਹਾਣੀ ਵੀ ਦੱਸੀ। ਉਸ ਨੇ ਦਸਿਆ ਕਿ ਪੂਰਬੀ ਟੈਕਸਾਸ ਵਿਚ ਉਸ ਦੇ ਪਰਵਾਰ ਦਾ ਕਤਲ ਕਰ ਦਿਤਾ ਗਿਆ ਹੈ ਅਤੇ ਉਹ ਕਿਸੇ ਤੋਂ ਲੁਕ ਕੇ ਭੱਜ ਰਿਹਾ ਹੈ। ਚੋਰ ਨੇ ਇਹ ਵੀ ਦਸਿਆ ਕਿ ਕਸਬੇ ਦੇ ਬਾਹਰ ਹੀ ਉਸ ਦੀ ਕਾਰ ਖ਼ਰਾਬ ਹੋ ਗਈ।

ThiefThief

ਇਸ ਮਗਰੋਂ ਅਗਲੇ ਦਿਨ ਪੁਲਿਸ ਨੂੰ ਇਕ ਕਾਰ ਚੋਰੀ ਦੀ ਖ਼ਬਰ ਮਿਲੀ। ਚੋਰ ਦਾ ਹੁਲੀਆ ਵੀ ਘਰ ਵਿਚ ਚੋਰੀ ਕਰਨ ਵਾਲੇ ਨਾਲ ਮਿਲਦਾ ਸੀ। ਮੰਨਿਆ ਜਾ ਰਿਹਾ ਹੈ ਕਿ ਚੋਰ ਇਕ ਔਰਤ ਨੂੰ ਲੈ ਕੇ ਰੈਸਟੋਰੈਂਟ ਪਹੁੰਚਿਆ ਅਤੇ ਔਰਤ ਨੂੰ ਕਾਰ ਤੋਂ ਉਤਰਨ ਲਈ ਕਿਹਾ। ਜਦੋਂ ਉਸ ਨੇ ਅਪਣੇ ਬਚਾਅ ਲਈ ਹਾਰਨ ਵਜਾਉਣਾ ਸ਼ੁਰੂ ਕੀਤਾ ਉਦੋਂ ਉਹ ਭੱਜ ਗਿਆ। ਬਾਅਦ ਵਿਚ ਪੁਲਿਸ ਨੂੰ ਇਹ ਚੋਰ ਕਸਬੇ ਦੀ ਸੜਕ ’ਤੇ ਘੁੰਮਦੇ ਹੋਏ ਮਿਲਿਆ। ਉਸ ਨੇ ਅਪਣਾ ਅਪਰਾਧ ਸਵੀਕਾਰ ਕਰ ਲਿਆ।  


 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement