Canada News: ਕੈਨੇਡਾ 'ਚ ਵਿਦੇਸ਼ੀਆਂ ਦੀਆਂ ਵਧੀਆਂ ਮੁਸ਼ਕਿਲਾਂ, ਟਰੂਡੋ ਸਰਕਾਰ ਨੇ ਕੀਤਾ ਨਵਾਂ ਐਲਾਨ

By : GAGANDEEP

Published : Feb 5, 2024, 9:11 am IST
Updated : Feb 5, 2024, 9:37 am IST
SHARE ARTICLE
The Trudeau government extended the ban on buying a home for two years News in punjabi
The Trudeau government extended the ban on buying a home for two years News in punjabi

Canada News: ਘਰ ਖਰੀਦਣ 'ਤੇ ਪਾਬੰਦੀ ਨੂੰ ਦੋ ਸਾਲ ਲਈ ਵਧਾਇਆ

The Trudeau government extended the ban on buying a home for two years News in punjabi:  ਕੈਨੇਡਾ 'ਚ ਘਰ ਖਰੀਦਣ ਦਾ ਸੁਪਨਾ ਦੇਖਣ ਵਾਲੇ ਵਿਦੇਸ਼ੀਆਂ ਲਈ ਮੁਸ਼ਕਿਲਾਂ ਵਧ ਗਈਆਂ ਹਨ। ਟਰੂਡੋ ਸਰਕਾਰ ਦੇ ਨਵੇਂ ਐਲਾਨਾਂ ਨੇ ਇਸ ਦੇ ਰਾਹ ਵਿੱਚ ਰੁਕਾਵਟਾਂ ਖੜ੍ਹੀਆਂ ਕਰ ਦਿੱਤੀਆਂ ਹਨ। ਕੈਨੇਡਾ ਨੇ ਐਤਵਾਰ ਨੂੰ ਕੈਨੇਡੀਅਨ ਹਾਊਸਿੰਗ ਦੀ ਵਿਦੇਸ਼ੀ ਮਾਲਕੀ 'ਤੇ ਪਾਬੰਦੀ ਨੂੰ ਦੋ ਸਾਲ ਲਈ ਵਧਾ ਦਿੱਤਾ ਹੈ।
ਸਰਕਾਰ ਦਾ ਕਹਿਣਾ ਹੈ ਕਿ ਇਸ ਦਾ ਮਕਸਦ ਕੈਨੇਡੀਅਨਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨਾ ਹੈ।

ਲਗਾਤਾਰ ਵੱਧ ਰਹੀਆਂ ਕੀਮਤਾਂ ਕਾਰਨ ਇੱਥੋਂ ਦੇ ਨਾਗਰਿਕ ਮਕਾਨ ਬਣਾਉਣ ਦੇ ਸਮਰੱਥ ਨਹੀਂ ਹਨ। ਧਿਆਨ ਯੋਗ ਹੈ ਕਿ ਟਰੂਡੋ ਸਰਕਾਰ ਨੇ  ਸਾਲ 2023 'ਚ ਹੀ ਵਿਦੇਸ਼ੀਆਂ 'ਤੇ ਦੇਸ਼ 'ਚ ਜਾਇਦਾਦ ਖਰੀਦਣ 'ਤੇ ਪਾਬੰਦੀ ਲਗਾ ਦਿਤੀ ਸੀ। ਉਸ ਸਮੇਂ ਕਿਹਾ ਗਿਆ ਸੀ ਕਿ ਕੈਨੇਡਾ ਵਿੱਚ ਵਿਦੇਸ਼ੀਆਂ ਵੱਲੋਂ ਲਗਾਤਾਰ ਨਿਵੇਸ਼ ਕੀਤੇ ਜਾਣ ਕਾਰਨ ਕੀਮਤਾਂ ਅਸਮਾਨ ਨੂੰ ਛੂਹਣ ਲੱਗੀਆਂ ਹਨ। ਇਸ ਕਾਰਨ ਕੈਨੇਡੀਅਨ ਪ੍ਰਾਪਰਟੀ ਨਹੀਂ ਖਰੀਦ ਪਾ ਰਹੇ ਹਨ।

ਇਹ ਵੀ ਪੜ੍ਹੋ: Mohali Accident News : ਜਨਮ ਦਿਨ ਮਨਾਉਣ ਆਏ ਨੌਜਵਾਨਾਂ ਦੀ ਦਰਖੱਤ ਨਾਲ ਟਕਰਾਈ ਕਾਰ, 2 ਦੀ ਮੌਕੇ 'ਤੇ ਹੋਈ ਮੌਤ 

ਕੈਨੇਡਾ ਵਿੱਚ ਰਿਹਾਇਸ਼ ਦੀ ਸਮੱਸਿਆ ਲਗਾਤਾਰ ਵਧਦੀ ਜਾ ਰਹੀ ਹੈ। ਇਸ ਲਈ ਪ੍ਰਵਾਸੀਆਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਧਦੀ ਗਿਣਤੀ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਇਸ ਕਾਰਨ ਮਕਾਨਾਂ ਦੀ ਮੰਗ ਵਧ ਗਈ ਹੈ, ਜਦਕਿ ਮਹਿੰਗਾਈ ਵਧਣ ਕਾਰਨ ਉਸਾਰੀ ਦਾ ਕੰਮ ਮੱਠਾ ਪੈ ਗਿਆ ਹੈ। ਕੈਨੇਡੀਅਨ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਇੱਕ ਬਿਆਨ ਵਿੱਚ ਕਿਹਾ ਕਿ ਕੈਨੇਡੀਅਨਾਂ ਲਈ ਕਿਫਾਇਤੀ ਰਿਹਾਇਸ਼ ਮੁਹੱਈਆ ਕਰਵਾਉਣ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ। ਇਸ ਤਹਿਤ ਵਿਦੇਸ਼ੀਆਂ 'ਤੇ ਘਰ ਖਰੀਦਣ 'ਤੇ ਪਾਬੰਦੀ ਦੋ ਸਾਲ ਲਈ ਵਧਾ ਦਿੱਤੀ ਗਈ ਹੈ। ਪਹਿਲਾਂ ਇਹ 1 ਜਨਵਰੀ, 2025 ਨੂੰ ਖਤਮ ਹੋ ਰਿਹਾ ਸੀ, ਹੁਣ ਇਸਦੀ ਆਖਰੀ ਮਿਤੀ 1 ਜਨਵਰੀ, 2027 ਹੋਵੇਗੀ।

ਇਹ ਵੀ ਪੜ੍ਹੋ: Punjab News : 2.74 ਲੱਖ ਰੁਪਏ ਦੇ ਘਪਲੇ ਲਈ ਪੀ.ਐਸ.ਪੀ.ਸੀ.ਐਲ ਦੇ 2 ਕਲਰਕ ਮੁਅੱਤਲ – ਹਰਭਜਨ ਸਿੰਘ ਈ.ਟੀ.ਓ

ਕੈਨੇਡਾ ਸਰਕਾਰ ਦਾ ਇਹ ਵੀ ਕਹਿਣਾ ਹੈ ਕਿ ਵਿਦੇਸ਼ੀਆਂ ਦੀ ਵਧਦੀ ਦਖਲਅੰਦਾਜ਼ੀ ਕਾਰਨ ਕੈਨੇਡਾ ਦੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਮਕਾਨਾਂ ਦੀਆਂ ਕੀਮਤਾਂ ਵਿਚ ਕਾਫੀ ਵਾਧਾ ਹੋਇਆ ਹੈ। ਪਿਛਲੇ ਮਹੀਨੇ ਕੈਨੇਡਾ ਨੇ ਵੀ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪਰਮਿਟ ਦੇਣ 'ਤੇ ਦੋ ਸਾਲ ਦੀ ਪਾਬੰਦੀ ਲਗਾ ਦਿਤੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਉਹ ਗ੍ਰੈਜੂਏਸ਼ਨ ਤੋਂ ਬਾਅਦ ਕੁਝ ਵਿਦਿਆਰਥੀਆਂ ਨੂੰ ਵਰਕ ਪਰਮਿਟ ਦੇਣਾ ਬੰਦ ਕਰ ਦੇਣਗੇ। ਅਸਲ ਵਿੱਚ, ਕੈਨੇਡਾ ਵਿੱਚ ਤੇਜ਼ੀ ਨਾਲ ਵੱਧ ਰਹੀ ਆਬਾਦੀ ਨੇ ਸਿਹਤ ਅਤੇ ਸਿੱਖਿਆ 'ਤੇ ਬਹੁਤ ਦਬਾਅ ਪਾਇਆ ਹੈ।

 ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਸ ਤੋਂ ਇਲਾਵਾ ਘਰਾਂ ਦੀਆਂ ਕੀਮਤਾਂ ਵਿਚ ਵੀ ਤੇਜ਼ੀ ਨਾਲ ਵਾਧਾ ਹੋਇਆ ਹੈ। ਇਨ੍ਹਾਂ ਮੁੱਦਿਆਂ ਨੇ ਲਿਬਰਲ ਜਸਟਿਨ ਟਰੂਡੋ 'ਤੇ ਦਬਾਅ ਬਣਾਇਆ ਹੈ। ਓਪੀਨੀਅਨ ਪੋਲ ਦਿਖਾ ਰਹੇ ਹਨ ਕਿ ਜੇਕਰ ਹੁਣੇ ਚੋਣਾਂ ਹੁੰਦੀਆਂ ਹਨ, ਤਾਂ ਟਰੂਡੋ ਸੱਤਾ ਗੁਆ ਸਕਦੇ ਹਨ।

(For more news apart from The Trudeau government extended the ban on buying a home for two years News in punjabi , stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement