ਚੀਨ ਦੀ ਇੱਕ ਹੋਰ ਪ੍ਰਾਪਤੀ, ਪੁਲਾੜ ‘ਚ ਬਿਜਲੀ ਪੈਦਾ ਕਰ ਕੇ ਦੇਸ਼ ਦੇ ਹਰ ਘਰ ਨੂੰ ਕਰਨਗੇ ਰੌਸ਼ਨ
Published : Mar 5, 2019, 12:56 pm IST
Updated : Mar 5, 2019, 12:56 pm IST
SHARE ARTICLE
China Take a Step Ahead
China Take a Step Ahead

ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇਕਰ ਇਹ ਪ੍ਰੋਜੈਕਟ ਸਫਲ ਰਿਹਾ ਤਾਂ ਧਰਤੀ ਤੇ ਬਹੁਤ ਹੱਦ ਤਕ ਹਵਾ ਪ੍ਰਦੂਸ਼ਣ ਅਤੇ ਗਲੋਬਲ ਵਾਰਮਿੰਗ ਵਿਚ ਕਮੀ ਆ ਜਾਵੇਗੀ...

ਚੀਨ : ਚੀਨ ਪੁਲਾੜ ਵਿਚ ਸੂਰਜੀ ਊਰਜਾ ਪਲਾਂਟ ਸਥਾਪਿਤ ਕਰਨ ਦੀ ਤਿਆਰੀ ‘ਚ ਹਨ। ਇਸ ਨਾਲ ਇਕ ਪੂਰੇ ਦੇਸ਼ ਨੂੰ ਰੌਸ਼ਨ ਕਰਨ ਲਈ ਲੋੜੀਂਦੀ ਬਿਜਲੀ ਧਰਤੀ ਤੇ ਲਿਆਈ ਜਾ ਸਕਦੀ ਹੈ। ਜੇਕਰ ਵਿਗਿਆਨੀ ਇਸ ਦੀ ਚਣੌਤੀਆਂ ਤੇ ਕਾਬੂ ਪਾ ਸਕੇ ਊਰਜਾਂ ਲਈ ਧਰਤੀ ਦੇ ਸਰੋਤ ਤੇ ਨਿਰਭਰ ਲੋਕਾਂ ਨੂੰ ਇਕ ਹੋਰ ਵਿਕਲਪ ਮਿਲ ਜਾਵੇਗਾ। ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇਕਰ ਇਹ ਪ੍ਰੋਜੈਕਟ ਸਫਲ ਰਿਹਾ ਤਾਂ ਧਰਤੀ ਤੇ ਬਹੁਤ ਹੱਦ ਤਕ ਹਵਾ ਪ੍ਰਦੂਸ਼ਣ ਅਤੇ ਗਲੋਬਲ ਵਾਰਮਿੰਗ ਵਿਚ ਕਮੀ ਆ ਜਾਵੇਗੀ। 

ਪੂਰੇ ਪਲਾਂਟ ਦੇ ਵੱਖ-ਵੱਖ ਹਿੱਸਿਆਂ ਜਿਵੇ ਕਿ ਸੋਲਰ ਪੈਨਲਾਂ ਅਤੇ ਟ੍ਰਾਂਸਮਿਸ਼ਨ ਦੇ ਲਈ ਬਿਜਲੀ ਪਰਿਵਰਤਨ ਕਰਨ ਵਾਲੇ ਉਪਕਰਨਾਂ ਨੂੰ ਪੁਲਾੜ ਵਿੱਚ ਭੇਜਿਆ ਜਾਵੇਗਾ। ਇਹ ਸੋਲਰ ਪਲਾਂਟ ਬਿਜਲੀ ਨੂੰ ਲੇਜ਼ਰ ਜਾਂ ਮਾਈਕ੍ਰੋਵੇਵਸ ਦੇ ਰੂਪ ਵਿਚ ਧਰਤੀ ਤੇ ਭੇਜੇਗਾ। ਇਹ ਬਿਜਲੀ ਵਿਚ ਪਰਿਵਰਤਿਤ ਹੋ ਕੇ ਗਰਿੱਡ ਰਾਹੀਂ ਲੋਕਾਂ ਦੇ ਘਰਾਂ ਵਿਚ ਬਿਜਲੀ ਦੀ ਪੂਰਤੀ ਕਰੇਗਾ। ਚੀਨ ਸਪੇਸ ਏਜੰਸੀ ਏਰੋਸਪੇਸ ਸਾਇੰਸ ਐਂਡ ਟੈਕਨਾਲੋਜੀ ਕਾਰਪੋਰੇਸ਼ਨ ਨੂੰ ਉਮੀਦ ਹੈ ਕਿ ਉਹ 2050 ਤਕ ਪੂਰੀ ਤਰ੍ਹਾਂ ਸੂਰਜੀ ਊਰਜਾ ਪਲਾਂਟ ਸਥਾਪਤ ਕਰ ਲਵੇਗਾ।

ਅਮਰੀਕੀ ਨੈਸ਼ਨਲ ਸਪੇਸ ਸੁਸਾਇਟੀ ਦੇ ਅਨੁਸਾਰ ਪੁਲਾੜ ਸੂਰਜੀ ਊਰਜਾ ਮਨੁੱਖਾਂ ਲਈ ਉਪਲਬਧ ਸਭ ਤੋਂ ਵੱਡਾ ਊਰਜਾ ਸਰੋਤ ਹੈ। ਧਰਤੀ ਤੇ ਹਰ ਇਕ ਵਿਅਕਤੀ ਦੀ ਬਿਜਲੀ ਨਾਲ ਸੰਬੰਧਿਤ ਸਾਰੀਆਂ ਲੋੜਾਂ ਨੂੰ ਪੂਰੀਆਂ ਕਰ ਸਕਦਾ ਹੈ। ਪੁਲਾੜ ਤੋਂ ਸੂਰਜੀ ਊਰਜਾ ਧਰਤੀ ਤੇ ਲਿਆਉਣ ਦੀ ਕੋਸ਼ਿਸਾਂ 1960 ਤੋਂ ਚੱਲ ਰਹੀਆਂ ਹਨ, ਪਰ ਤਕਨੀਕੀ ਮੁਸ਼ਕਿਲਾਂ ਕਾਰਨ ਇਹ ਸੰਭਵ ਨਹੀ ਹੋ ਸਕਿਆ। ਮਾਹਿਰਾਂ ਦਾ ਮੰਨਣਾ ਹੈ ਕਿ ਕੋਈ ਵੱਡਾ ਦੇਸ਼ ਕਿਸੇ ਵੀ ਹੋਰ ਦੇਸ਼ ਨੂੰ ਭੂਗੋਲਿਕ ਪੁਲਾੜ ਵਿਚ 5 GHZ ਲੇਜ਼ਰ ਲਗਾਉਣ ਦੀ ਇਜਾਜ਼ਤ ਸਾਇਦ ਨਾ ਦੇਵੇ। ਲੇਜ਼ਰ ਨੂੰ ਪੁਲਾੜ ਵਿਚ ਵਧੇਰੇ ਊਰਜਾ ਨਾਲ ਲੈਸ ਕਰਨਾ ਖ਼ਤਰਨਾਕ ਹੈ।

 ਇਹ ਇਕ ਘੰਟੇ ਵਿਚ ਪੂਰੇ ਸ਼ਹਿਰ ਨੂੰ ਸਾੜ ਸਕਦੀ ਹੈ। ਦੁਨਿਆ ਭਰ ਦੀਆਂ ਸਾਰੀਆ ਸਰਕਾਰਾਂ ਜਲਵਾਯੂ ਤਬਦੀਲੀ ਰੋਕਣ ਲਈ ਸੰਘਰਸ਼ ਕਰ ਰਹੀਆਂ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਪ੍ਰੋਜੈਕਟ ਕਾਰਬਨ-ਫ੍ਰੀ ਊਰਜਾ ਸਰੋਤ ਪ੍ਰਦਾਨ ਕਰੇਗਾ। ਇਹ ਮਨੁੱਖ ਜਾਤੀ ਦੇ ਭਵਿਖ ਲਈ ਸਭ ਤੋਂ ਮਹੱਤਵਪੂਰਨ ਤਕਨੀਕ ਸਾਬਿਤ ਹੋਵੇਗੀ। ਚੀਨੀ ਸ਼ਹਿਰ ਚੋਂਗਕਿੰਗ ਤੋਂ ਲਗਭਗ 500 ਮੀਲ ਉਤਰ-ਪੂਰਬ ਚ ਜਿਧਾਨ ਵਿਚ ਇਕ ਰਸਿਵਿੰਗ ਸਟੇਸ਼ਨ ਬਣਾਇਆ ਜਾਵੇਗਾ।

ਇਹ ਸ਼ਹਿਰ ਇਕ ਖੇਤਰੀ ਪੁਲਾੜ ਸਟੇਸ਼ਨ ਹੈ ਜਿੱਥੇ ਸੂਰਜੀ ਊਰਜਾ ਫਾਰਮਾਂ ਦੇ ਵਿਕਾਸ ਲਈ ਸਹੂਲਤਾਂ ਸਥਾਪਿਤ ਕੀਤੀ ਜਾਵਗੀ। ਚੀਨ ਨੇ 2020 ਤਕ ਨਵਿਆਉਣਯੋਗ ਊਰਜਾ ਦੇ ਖੇਤਰ ਜਿਵੇ ਸੂਰਜੀ ,ਹਵਾਈ, ਹਾਈਡਰੋ,ਨਿਊਕਲੀਅਰ ਵਿਚ 367 ਅਰਬ ਡਾਲਰ ਨਿਵੇਸ਼ ਕਰਨ ਦਾ ਫੈਸਲਾ ਕੀਤਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement