
ਦੱਖਣੀ ਕੋਰੀਆ ਦੇ ਪੂਰਬੀ ਤੱਟ ਵਿਚ ਫੈਲੇ ਜੰਗਲ ਵਿਚ ਇਕ ਪ੍ਰਮਾਣੂ ਪਲਾਂਟ ਨੇੜੇ ਅੱਗ ਲੱਗਣ ਕਾਰਨ ਸ਼ੁੱਕਰਵਾਰ ਨੂੰ ਹਜ਼ਾਰਾਂ ਲੋਕ ਆਪਣੇ ਘਰਾਂ ਨੂੰ ਛੱਡ ਕੇ ਚਲੇ ਗਏ
ਸਿਓਲ: ਦੱਖਣੀ ਕੋਰੀਆ ਦੇ ਪੂਰਬੀ ਤੱਟ ਵਿਚ ਫੈਲੇ ਜੰਗਲ ਵਿਚ ਇਕ ਪ੍ਰਮਾਣੂ ਪਲਾਂਟ ਨੇੜੇ ਅੱਗ ਲੱਗਣ ਕਾਰਨ ਸ਼ੁੱਕਰਵਾਰ ਨੂੰ ਹਜ਼ਾਰਾਂ ਲੋਕ ਆਪਣੇ ਘਰਾਂ ਨੂੰ ਛੱਡ ਕੇ ਚਲੇ ਗਏ ਅਤੇ ਇਸ ਨਾਲ ਪ੍ਰਮਾਣੂ ਪਾਵਰ ਪਲਾਂਟ ਨੂੰ ਅਸਥਾਈ ਤੌਰ 'ਤੇ ਖਤਰਾ ਪੈਦਾ ਹੋ ਗਿਆ। ਸ਼ੁੱਕਰਵਾਰ ਸ਼ਾਮ ਤੱਕ ਲਗਭਗ 1,000 ਫਾਇਰਫਾਈਟਰ ਤੇਜ਼ ਹਵਾਵਾਂ ਦੇ ਵਿਚਕਾਰ ਅੱਗ ਬੁਝਾਉਣ ਲਈ ਸੰਘਰਸ਼ ਕਰ ਰਹੇ। ਉਹਨਾਂ ਦਾ ਧਿਆਨ ਅੱਗ ਨੂੰ ਸਮਚਿਓਕ ਕਸਬੇ ਦੇ ਨੇੜੇ ਤਰਲ ਕੁਦਰਤੀ ਗੈਸ ਸਟੇਸ਼ਨ ਤੱਕ ਪਹੁੰਚਣ ਤੋਂ ਰੋਕਣ 'ਤੇ ਕੇਂਦਰਿਤ ਰਿਹਾ।
A wildfire broke out near a nuclear plant in South Korean county of Uljin
ਕੋਰੀਆ ਫੋਰੈਸਟ ਸਰਵਿਸ ਦੇ ਅਧਿਕਾਰੀਆਂ ਅਨੁਸਾਰ ਨੇੜਲੇ ਉਲਜਿਨ ਕਾਉਂਟੀ ਦੇ ਇਕ ਪਹਾੜੀ ਖੇਤਰ ਵਿਚ ਸ਼ੁੱਕਰਵਾਰ ਸਵੇਰੇ ਅੱਗ ਲੱਗ ਗਈ ਅਤੇ ਘੱਟੋ-ਘੱਟ 22 ਘਰਾਂ ਅਤੇ 9 ਹੋਰ ਢਾਂਚੇ ਨੂੰ ਨੁਕਸਾਨ ਪਹੁੰਚਾਇਆ। ਨੈਸ਼ਨਲ ਫਾਇਰ ਏਜੰਸੀ ਦੇ ਅਧਿਕਾਰੀ ਨੇ ਕਿਹਾ ਕਿ ਅੱਗ ਫੈਲਣ ਕਾਰਨ ਲਗਭਗ 4,000 ਲੋਕ ਆਪਣੇ ਘਰ ਛੱਡ ਕੇ ਚਲੇ ਗਏ ਪਰ ਸ਼ੁੱਕਰਵਾਰ ਸ਼ਾਮ ਤੱਕ 161 ਵਾਪਸ ਪਰਤ ਚੁੱਕੇ ਸਨ।
A wildfire broke out near a nuclear plant in South Korean county of Uljin pic.twitter.com/AFgGyBNCmr
ਇਕ ਹੋਰ ਏਜੰਸੀ ਦੇ ਅਧਿਕਾਰੀ ਕੰਗ ਡੀ-ਹੂਨ ਨੇ ਕਿਹਾ ਕਿ ਅੱਗ ਸਮੁੰਦਰ ਕਿਨਾਰੇ ਪਰਮਾਣੂ ਪਾਵਰ ਪਲਾਂਟ ਤੱਕ ਪਹੁੰਚ ਗਈ ਜਿਸ ਕਾਰਨ ਓਪਰੇਟਰ ਨੂੰ 50 ਪ੍ਰਤੀਸ਼ਤ ਤੱਕ ਕੰਮ ਘੱਟ ਕਰਨਾ ਪਿਆ। ਪਲਾਂਟ 'ਤੇ ਸੈਂਕੜੇ ਫਾਇਰਫਾਈਟਰ ਤਾਇਨਾਤ ਕੀਤੇ ਗਏ ਸਨ ਅਤੇ ਅੱਗ 'ਤੇ ਕਾਬੂ ਪਾ ਲਿਆ ਗਿਆ ਸੀ।