
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਵਿਚ ਡਿਜ਼ਾਈਨ ਸਾਊਥ ਕੋਰੀਆ ਦੇ ਹਵਾਈ ਅੱਡੇ ਦਾ ਹੈ।
RSFC (Team Mohali)- 25 ਨਵੰਬਰ 2021 ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਨੋਇਡਾ ਦੇ ਨੇੜੇ ਬਣਨ ਜਾ ਰਹੇ ਜੇਵਰ ਹਵਾਈ ਅੱਡੇ ਦਾ ਨੀਂਹ ਪੱਥਰ ਰੱਖਿਆ। ਸਰਕਾਰ ਵੱਲੋਂ ਦਾਅਵਾ ਕੀਤਾ ਗਿਆ ਕਿ ਇਹ ਹਵਾਈ ਅੱਡਾ ਦੇਸ਼ ਦਾ ਸਭ ਤੋਂ ਵੱਡਾ ਹਵਾਈ ਅੱਡਾ ਬਣੇਗਾ। ਨੀਂਹ ਪੱਥਰ ਸਮਾਰੋਹ ਤੋਂ ਬਾਅਦ ਮੀਡੀਆ ਅਦਾਰਿਆਂ ਨੇ ਹਵਾਈ ਅੱਡੇ ਦੇ ਡਿਜ਼ਾਈਨ ਦੀ ਤਸਵੀਰ ਸਾਂਝੀ ਕਰਨੀ ਸ਼ੁਰੂ ਕੀਤੀ। ਦਾਅਵਾ ਕੀਤਾ ਗਿਆ ਕਿ ਡਿਜ਼ਾਈਨ ਜੇਵਰ ਵਿਚ ਬਣਨ ਜਾ ਰਹੇ ਹਵਾਈ ਅੱਡੇ ਦਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਵਿਚ ਡਿਜ਼ਾਈਨ ਸਾਊਥ ਕੋਰੀਆ ਦੇ ਹਵਾਈ ਅੱਡੇ ਦਾ ਹੈ। ਅਜਿਹੇ ਹੀ ਇੱਕ ਦਾਅਵੇ ਦੀ ਪੜਤਾਲ ਰੋਜ਼ਾਨਾ ਸਪੋਕਸਮੈਨ ਨੇ 26 ਨਵੰਬਰ 2021 ਨੂੰ ਕੀਤੀ ਸੀ ਜਿਸਦੇ ਵਿਚ ਭਾਜਪਾ ਆਗੂਆਂ ਦੁਆਰਾ ਬੀਜਿੰਗ ਹਵਾਈ ਅੱਡੇ ਦਾ ਡਿਜ਼ਾਈਨ ਨੋਇਡਾ ਹਵਾਈ ਅੱਡੇ ਦੇ ਨਾਂਅ ਤੋਂ ਵਾਇਰਲ ਕੀਤਾ ਗਿਆ ਸੀ।
ਵਾਇਰਲ ਪੋਸਟ
India Tv, Zee News ਆਦਿ ਅਦਾਰਿਆਂ ਨੇ ਤਸਵੀਰ ਸਾਂਝੀ ਕਰਦਿਆਂ ਦਾਅਵਾ ਕੀਤਾ ਕਿ ਡਿਜ਼ਾਈਨ ਦੀ ਤਸਵੀਰ ਨੋਇਡਾ ਹਵਾਈ ਅੱਡੇ ਦੀ ਹੈ। ਹੇਠਾਂ ਇਨ੍ਹਾਂ ਖਬਰਾਂ ਦੇ ਸਕ੍ਰੀਨਸ਼ੋਟ ਵੇਖੇ ਜਾ ਸਕਦੇ ਹਨ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।
ਤਸਵੀਰ ਸਾਊਥ ਕੋਰੀਆ ਦੇ ਹਵਾਈ ਅੱਡੇ ਦੀ ਹੈ
ਸਾਨੂੰ ਤਸਵੀਰ "spiegel.de" ਦੇ 2013 ਦੀ ਇੱਕ ਰਿਪੋਰਟ ਵਿਚ ਪ੍ਰਕਾਸ਼ਿਤ ਮਿਲੀ। ਰਿਪੋਰਟ ਅਨੁਸਾਰ ਤਸਵੀਰ ਸਾਊਥ ਕੋਰੀਆ ਦੇ Incheon Airport ਦੀ ਹੈ।
ਅੱਗੇ ਵਧਦੇ ਹੋਏ ਅਸੀਂ Incheon Airport ਦੀਆਂ ਤਸਵੀਰਾਂ ਨੂੰ ਸਰਚ ਕਰਨਾ ਸ਼ੁਰੂ ਕੀਤਾ। ਸਾਨੂੰ ਹਵਾਈ ਅੱਡੇ ਦੀਆਂ ਕਈ ਤਸਵੀਰਾਂ ਮਿਲੀਆਂ। ਸਾਰੀਆਂ ਤਸਵੀਰਾਂ ਤੋਂ ਸਾਫ ਹੋਇਆ ਕਿ ਵਾਇਰਲ ਤਸਵੀਰ ਨੋਇਡਾ ਹਵਾਈ ਅੱਡੇ ਦੀ ਨਹੀਂ ਹੈ। ਹੇਠਾਂ ਦਿੱਤੇ ਕੋਲਾਜ ਵਿਚ Incheon Airport ਦੀਆਂ ਤਸਵੀਰਾਂ ਅਤੇ Google Earth ਦੇ ਐਂਗਲ ਨੂੰ ਵੇਖਿਆ ਜਾ ਸਕਦਾ ਹੈ।
Noida International Airport ਦੇ ਟਵੀਟ ਵਿਚ ਤੁਸੀਂ ਨੋਇਡਾ ਹਵਾਈ ਅੱਡੇ ਦੇ ਡਿਜ਼ਾਈਨ ਨੂੰ ਵੇਖ ਸਕਦੇ ਹੋ। ਵਾਇਰਲ ਤਸਵੀਰ ਅਤੇ ਨੋਇਡਾ ਹਵਾਈ ਅੱਡੇ ਦੇ ਡਿਜ਼ਾਈਨ ਵਿਚ ਫਰਕ ਸਾਫ-ਸਾਫ ਵੇਖਿਆ ਜਾ ਸਕਦਾ ਹੈ।
#NIAirport is envisioned to be India’s premier airport and will provide passengers with world-class services.#NIAForTheFuture pic.twitter.com/LwwSJxs5kP
— Noida International Airport (@NIAirport) November 24, 2021
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਵਿਚ ਡਿਜ਼ਾਈਨ ਸਾਊਥ ਕੋਰੀਆ ਦੇ ਹਵਾਈ ਅੱਡੇ ਦਾ ਹੈ। ਵਾਇਰਲ ਪੋਸਟ ਗੁੰਮਰਾਹਕੁਨ ਹੈ।
Claim- Design of New Noida Airport
Claimed By- National Media
Fact Check- Misleading