Canada News: ਕੈਨੇਡਾ ਨਾਲ ਵਪਾਰ ਜੰਗ ਸ਼ੁਰੂ ਕਰ ਕੇ ਪੁਤਿਨ ਨੂੰ ਖੁਸ਼ ਕਰ ਰਹੇ ਨੇ ਟਰੰਪ : ਟਰੂਡੋ
Published : Mar 5, 2025, 4:39 pm IST
Updated : Mar 5, 2025, 4:39 pm IST
SHARE ARTICLE
Trump is pleasing Putin by starting a trade war with Canada: Trudeau
Trump is pleasing Putin by starting a trade war with Canada: Trudeau

ਕਿਹਾ, ਟਰੰਪ ਦੇ 25 ਫੀ ਸਦੀ ਟੈਰਿਫ ਦੇ ਜਵਾਬ ਵਿਚ ਕੈਨੇਡਾ 100 ਅਰਬ ਡਾਲਰ ਤੋਂ ਵੱਧ ਦੇ ਅਮਰੀਕੀ ਸਾਮਾਨ ’ਤੇ ਜਵਾਬੀ ਟੈਰਿਫ਼ ਲਗਾਏਗਾ 

 

Canada News:  ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੰਗਲਵਾਰ ਨੂੰ ਅਮਰੀਕੀ ਟੈਰਿਫ਼ ਨੂੰ ‘ਬਹੁਤ ਮੂਰਖ’ ਕਰਾਰ ਦਿਤਾ ਅਤੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕੈਨੇਡਾ ਵਿਰੁਧ ਵਪਾਰ ਜੰਗ ਸ਼ੁਰੂ ਕਰ ਕੇ ਰੂਸ ਨੂੰ ਖੁਸ਼ ਕਰ ਰਹੇ ਹਨ। 

ਅਪਣੇ ਕਾਰਜਕਾਲ ਦੇ ਆਖਰੀ ਦਿਨਾਂ ਦੌਰਾਨ ਇਕ ਪ੍ਰੈਸ ਕਾਨਫਰੰਸ ਵਿਚ ਟਰੂਡੋ ਨੇ ਕਿਹਾ ਕਿ ਟਰੰਪ ਦੇ 25 ਫੀ ਸਦੀ ਟੈਰਿਫ ਦੇ ਜਵਾਬ ਵਿਚ ਕੈਨੇਡਾ 100 ਅਰਬ ਡਾਲਰ ਤੋਂ ਵੱਧ ਦੇ ਅਮਰੀਕੀ ਸਾਮਾਨ ’ਤੇ ਜਵਾਬੀ ਟੈਰਿਫ਼ ਲਗਾਏਗਾ। 

ਉਨ੍ਹਾਂ ਕਿਹਾ, ‘‘ਅੱਜ ਅਮਰੀਕਾ ਨੇ ਕੈਨੇਡਾ, ਉਨ੍ਹਾਂ ਦੇ ਸੱਭ ਤੋਂ ਨਜ਼ਦੀਕੀ ਭਾਈਵਾਲ ਅਤੇ ਸਹਿਯੋਗੀ, ਉਨ੍ਹਾਂ ਦੇ ਸੱਭ ਤੋਂ ਨਜ਼ਦੀਕੀ ਦੋਸਤ ਵਿਰੁਧ ਵਪਾਰ ਜੰਗ ਸ਼ੁਰੂ ਕਰ ਦਿਤਾ ਹੈ। ਇਸ ਦੇ ਨਾਲ ਹੀ ਉਹ ਰੂਸ ਨਾਲ ਮਿਲ ਕੇ ਸਕਾਰਾਤਮਕ ਕੰਮ ਕਰਨ ਦੀ ਗੱਲ ਕਰ ਰਹੇ ਹਨ, ਜੋ ਕਿ ਝੂਠੇ, ਕਾਤਲ, ਤਾਨਾਸ਼ਾਹ ਵਲਾਦੀਮੀਰ ਪੁਤਿਨ ਨੂੰ ਖੁਸ਼ ਕਰਨ ਵਾਲੀ ਗੱਲ ਹੈ।’’ ਗੁੱਸੇ ’ਚ ਨਜ਼ਰ ਆ ਰਹੇ ਟਰੂਡੋ ਨੇ ਕਿਹਾ ਕਿ ਇਸ ਦਾ ਕੋਈ ਮਤਲਬ ਨਹੀਂ ਹੈ।

ਟਰੰਪ ਨੇ ਅੱਜ ਤੋਂ ਵਾਸ਼ਿੰਗਟਨ ਦੇ ਤਿੰਨ ਸੱਭ ਤੋਂ ਵੱਡੇ ਵਪਾਰਕ ਭਾਈਵਾਲਾਂ ’ਤੇ ਟੈਰਿਫ ਲਗਾ ਦਿਤੇ ਹਨ, ਜਿਸ ਦਾ ਮੈਕਸੀਕੋ, ਕੈਨੇਡਾ ਅਤੇ ਚੀਨ ਨੇ ਤੁਰਤ ਜਵਾਬ ਦਿਤਾ ਅਤੇ ਅਮਰੀਕਾ ਦੇ ਸ਼ੇਅਰ ਬਾਜ਼ਾਰਾਂ ਨੂੰ ਗਿਰਾਵਟ ਵਿਚ ਭੇਜ ਦਿਤਾ। ਅੱਧੀ ਰਾਤ ਤੋਂ ਬਾਅਦ ਟਰੰਪ ਨੇ ਮੈਕਸੀਕੋ ਅਤੇ ਕੈਨੇਡੀਅਨ ਆਯਾਤਾਂ ’ਤੇ 25 ਫ਼ੀ ਸਦੀ ਟੈਕਸ ਜਾਂ ਟੈਰਿਫ਼ ਲਗਾ ਦਿਤੇ, ਹਾਲਾਂਕਿ ਉਨ੍ਹਾਂ ਨੇ ਕੈਨੇਡੀਅਨ ਊਰਜਾ ’ਤੇ ਟੈਕਸ ਨੂੰ 10 ਫੀ ਸਦੀ ਤਕ ਸੀਮਤ ਕਰ ਦਿਤਾ। 

ਟਰੂਡੋ ਨੇ ਕਿਹਾ, ‘‘ਉਹ ਕੈਨੇਡਾ ਦੀ ਅਰਥਵਿਵਸਥਾ ਦਾ ਪੂਰੀ ਤਰ੍ਹਾਂ ਢਹਿ-ਢੇਰੀ ਹੋਣਾ ਚਾਹੁੰਦੇ ਹਨ ਕਿਉਂਕਿ ਇਸ ਨਾਲ ਸਾਨੂੰ ਅਮਰੀਕਾ ਨਾਲ ਜੋੜਨਾ ਆਸਾਨ ਹੋ ਜਾਵੇਗਾ। ਅਜਿਹਾ ਕਦੇ ਨਹੀਂ ਹੋਣ ਵਾਲਾ। ਅਸੀਂ ਕਦੇ ਵੀ ਅਮਰੀਕਾ ਦਾ 51ਵਾਂ ਸੂਬਾ ਨਹੀਂ ਬਣਾਂਗੇ।’’ ਟਰੂਡੋ ਨੇ ਪਹਿਲੀ ਵਾਰੀ ਟਰੰਪ ਨੂੰ ਸਿੱਧੇ ਤੌਰ ’ਤੇ ਉਨ੍ਹਾਂ ਦੇ ਪਹਿਲੇ ਨਾਮ ਨਾਲ ਸੰਬੋਧਿਤ ਕੀਤਾ। 

ਟਰੂਡੋ ਨੇ ਕਿਹਾ, ‘‘ਮੈਂ ਸਿੱਧੇ ਤੌਰ ’ਤੇ ਇਕ ਖਾਸ ਅਮਰੀਕੀ ਡੋਨਾਲਡ ਨਾਲ ਗੱਲ ਕਰਨਾ ਚਾਹੁੰਦਾ ਹਾਂ। ਵਾਲ ਸਟ੍ਰੀਟ ਜਰਨਲ ਨਾਲ ਸਹਿਮਤ ਹੋਣਾ ਮੇਰੀ ਆਦਤ ’ਚ ਨਹੀਂ ਹੈ ਪਰ ਉਹ ਦਸਦੇ ਹਨ ਕਿ ਭਾਵੇਂ ਡੋਨਾਲਡ ਤੁਸੀਂ ਬਹੁਤ ਸਮਾਰਟ ਆਦਮੀ ਹੋ ਪਰ ਇਹ ਕਰਨਾ ਬਹੁਤ ਹੀ ਮੂਰਖ ਚੀਜ਼ ਹੈ।’’ 

ਇਸ ਤੋਂ ਬਾਅਦ ਮੰਗਲਵਾਰ ਨੂੰ ਅਮਰੀਕੀ ਵਣਜ ਮੰਤਰੀ ਹਾਵਰਡ ਲੁਟਨਿਕ ਨੇ ਕਿਹਾ ਕਿ ਕੈਨੇਡਾ ਅਤੇ ਮੈਕਸੀਕੋ ਨਾਲ ਅਮਰੀਕਾ ਮੁਲਾਕਾਤ ਕਰ ਸਕਦਾ ਹੈ। ਲੁਟਨਿਕ ਨੇ ਫਾਕਸ ਬਿਜ਼ਨਸ ਨਿਊਜ਼ ਨੂੰ ਦਸਿਆ ਕਿ ਟੈਰਿਫ ਨੂੰ ਰੋਕਿਆ ਨਹੀਂ ਜਾਵੇਗਾ ਪਰ ਟਰੰਪ ਸਮਝੌਤੇ ’ਤੇ ਪਹੁੰਚਣਗੇ। 

ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਦਸਿਆ ਕਿ ਟਰੂਡੋ ਨੇ ਮੰਗਲਵਾਰ ਦੁਪਹਿਰ ਨੂੰ ਕੈਨੇਡਾ ਦੇ ਸੂਬਿਆਂ ਦੇ ਪ੍ਰੀਮੀਅਰਾਂ ਨੂੰ ਫੋਨ ’ਤੇ ਕਿਹਾ ਕਿ ਉਹ ਬੁਧਵਾਰ ਨੂੰ ਟਰੰਪ ਨਾਲ ਗੱਲ ਕਰਨ ਦੀ ਉਮੀਦ ਕਰਦੇ ਹਨ। ਅਧਿਕਾਰੀ ਨੇ ਅਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਗੱਲ ਕੀਤੀ ਕਿਉਂਕਿ ਉਹ ਕਾਲ ਬਾਰੇ ਜਨਤਕ ਤੌਰ ’ਤੇ ਬੋਲਣ ਲਈ ਅਧਿਕਾਰਤ ਨਹੀਂ ਸਨ। 

ਟਰੰਪ ਨੇ ਮੰਗਲਵਾਰ ਨੂੰ ਟਰੂਥ ਸੋਸ਼ਲ ’ਤੇ ਇਕ ਪੋਸਟ ’ਚ ਕਿਹਾ, ‘‘ਕਿਰਪਾ ਕਰ ਕੇ ਕੈਨੇਡਾ ਦੇ ਗਵਰਨਰ ਟਰੂਡੋ ਨੂੰ ਸਮਝਾਓ ਕਿ ਜਦੋਂ ਉਹ ਅਮਰੀਕਾ ’ਤੇ ਜਵਾਬੀ ਟੈਰਿਫ ਲਗਾਉਂਦੇ ਹਨ ਤਾਂ ਸਾਡੇ ਆਪਸੀ ਟੈਰਿਫ ’ਚ ਤੁਰਤ ਇੰਨੀ ਹੀ ਰਕਮ ਦਾ ਵਾਧਾ ਹੋਵੇਗਾ।’’ ਟਰੰਪ ਨੇ ਕੈਨੇਡਾ ਦੀ ਪ੍ਰਭੂਸੱਤਾ ਨੂੰ ਧਮਕੀ ਦਿਤੀ ਹੈ ਜਿਸ ਨਾਲ ਦੇਸ਼ ਵਿਚ ਗੁੱਸਾ ਭੜਕ ਗਿਆ ਹੈ। 

ਟਰੂਡੋ ਨੇ ਕਿਹਾ, ‘‘ਕੈਨੇਡੀਅਨਾਂ ਨੂੰ ਸੱਟ ਲੱਗੀ ਹੈ। ਕੈਨੇਡੀਅਨ ਗੁੱਸੇ ’ਚ ਹਨ। ਅਸੀਂ ਫਲੋਰਿਡਾ ’ਚ ਛੁੱਟੀਆਂ ’ਤੇ ਨਾ ਜਾਣ ਦਾ ਫੈਸਲਾ ਕਰਾਂਗੇ। ਅਸੀਂ ਕੈਨੇਡੀਅਨ ਉਤਪਾਦਾਂ ਨੂੰ ਅਜ਼ਮਾਵਾਂਗੇ ਅਤੇ ਖਰੀਦਾਂਗੇ।’’

ਕੈਨੇਡਾ ਦੇ ਸੱਭ ਤੋਂ ਵੱਧ ਆਬਾਦੀ ਵਾਲੇ ਸੂਬੇ ਓਨਟਾਰੀਓ ਦੇ ਪ੍ਰੀਮੀਅਰ ਨੇ ਕਿਹਾ ਕਿ ਉਹ ਅਮਰੀਕਾ ਨੂੰ ਵੇਚੀ ਜਾਣ ਵਾਲੀ ਬਿਜਲੀ ’ਤੇ 25 ਫੀ ਸਦੀ ਨਿਰਯਾਤ ਟੈਕਸ ਜਾਰੀ ਕਰਨਗੇ ਅਤੇ ਬਾਅਦ ਵਿਚ ਜੇਕਰ ਅਮਰੀਕੀ ਟੈਰਿਫ ਜਾਰੀ ਰਹੇ ਤਾਂ ਉਹ ਇਸ ਨੂੰ ਪੂਰੀ ਤਰ੍ਹਾਂ ਕੱਟ ਸਕਦੇ ਹਨ। ਓਨਟਾਰੀਓ ਨੇ 2023 ’ਚ ਮਿਸ਼ੀਗਨ, ਨਿਊਯਾਰਕ ਅਤੇ ਮਿਨੇਸੋਟਾ ’ਚ ਅਮਰੀਕਾ ’ਚ 1.5 ਮਿਲੀਅਨ ਘਰਾਂ ਨੂੰ ਚਾਲੂ ਕੀਤਾ। 

ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਵੀ ਕਿਹਾ ਕਿ ਉਹ ਅਮਰੀਕਾ ਨੂੰ ਨਿਕੇਲ ਅਤੇ ਦੁਰਲੱਭ ਖਣਿਜਾਂ ਦੀ ਵਿਕਰੀ ਬੰਦ ਕਰ ਦੇਣਗੇ। ਓਨਟਾਰੀਓ ਅਤੇ ਹੋਰ ਸੂਬਿਆਂ ਨੇ ਪਹਿਲਾਂ ਹੀ ਸਰਕਾਰੀ ਸਟੋਰਾਂ ਤੋਂ ਅਮਰੀਕੀ ਸ਼ਰਾਬ ਬ੍ਰਾਂਡਾਂ ਨੂੰ ਹਟਾਉਣਾ ਸ਼ੁਰੂ ਕਰ ਦਿਤਾ ਹੈ। ਓਨਟਾਰੀਓ ਦਾ ਸ਼ਰਾਬ ਕੰਟਰੋਲ ਬੋਰਡ ਹਰ ਸਾਲ ਲਗਭਗ 1 ਬਿਲੀਅਨ ਕੈਨੇਡੀਅਨ ਡਾਲਰ (687 ਮਿਲੀਅਨ ਡਾਲਰ) ਦੇ ਅਮਰੀਕੀ ਵਾਈਨ ਬੀਅਰ ਸਪਿਰਿਟ ਅਤੇ ਸੇਲਟਜ਼ਰ ਵੇਚਦਾ ਹੈ।

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement