UK News: ਬ੍ਰਿਟਿਸ਼ ਅਖਬਾਰ ਨੇ ਭਾਰਤ ’ਤੇ ਲਗਾਏ ‘ਪਾਕਿਸਤਾਨ ’ਚ ਟਾਰਗੇਟ ਕਿਲਿੰਗ ਦੇ ਇਲਜ਼ਾਮ’; ਵਿਦੇਸ਼ ਮੰਤਰੀ ਨੇ ਦਿਤਾ ਜਵਾਬ
Published : Apr 5, 2024, 12:58 pm IST
Updated : Apr 5, 2024, 12:59 pm IST
SHARE ARTICLE
India Dismisses Report Claiming It Ordered Targeted Killings Of Terrorists In Pak
India Dismisses Report Claiming It Ordered Targeted Killings Of Terrorists In Pak

ਕਿਹਾ, 'ਟਾਰਗੇਟ ਕਿਲਿੰਗ ਭਾਰਤ ਦੀ ਵਿਦੇਸ਼ ਨੀਤੀ 'ਚ ਨਹੀਂ ਹੈ

UK News: ਬ੍ਰਿਟਿਸ਼ ਅਖਬਾਰ 'ਦਿ ਗਾਰਡੀਅਨ' ਨੇ ਅਪਣੀ ਇਕ ਰਿਪੋਰਟ 'ਚ ਭਾਰਤ 'ਤੇ ਪਾਕਿਸਤਾਨ 'ਚ ਟਾਰਗੇਟ ਕਿਲਿੰਗ ਦਾ ਇਲਜ਼ਾਮ ਲਗਾਇਆ ਹੈ। ਇਸ 'ਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ, 'ਟਾਰਗੇਟ ਕਿਲਿੰਗ ਭਾਰਤ ਦੀ ਵਿਦੇਸ਼ ਨੀਤੀ 'ਚ ਨਹੀਂ ਹੈ’। ਇਸ ਦੇ ਨਾਲ ਹੀ ਵਿਦੇਸ਼ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਕਿ ਇਹ ਦੋਸ਼ ਝੂਠੇ ਹਨ ਅਤੇ ਭਾਰਤ ਵਿਰੁਧ ਪ੍ਰਾਪੇਗੰਡਾ ਚਲਾਇਆ ਜਾ ਰਿਹਾ ਹੈ।

ਦਰਅਸਲ, ਬ੍ਰਿਟਿਸ਼ ਅਖਬਾਰ ਨੇ ਆਪਣੀ ਖਬਰ ਵਿਚ ਲਿਖਿਆ, "ਭਾਰਤੀ ਅਤੇ ਪਾਕਿਸਤਾਨੀ ਖੁਫੀਆ ਅਧਿਕਾਰੀਆਂ ਨੇ 'ਦਿ ਗਾਰਡੀਅਨ' ਨੂੰ ਦਸਿਆ ਕਿ ਭਾਰਤ ਸਰਕਾਰ ਨੇ ਵਿਦੇਸ਼ੀ ਧਰਤੀ 'ਤੇ ਰਹਿ ਰਹੇ ਅਤਿਵਾਦੀਆਂ ਨੂੰ ਖਤਮ ਕਰਨ ਦੀ ਅਪਣੀ ਰਣਨੀਤੀ ਦੇ ਹਿੱਸੇ ਵਜੋਂ ਪਾਕਿਸਤਾਨ ਵਿਚ ਬਹੁਤ ਸਾਰੇ ਲੋਕਾਂ ਨੂੰ ਮਾਰਿਆ ਹੈ।"

'ਦਿ ਗਾਰਡੀਅਨ' ਨੇ ਅਪਣੀ ਖ਼ਬਰ ਵਿਚ ਲਿਖਿਆ, "ਦੋਵਾਂ ਦੇਸ਼ਾਂ (ਭਾਰਤ ਅਤੇ ਪਾਕਿਸਤਾਨ) ਦੇ ਖੁਫੀਆ ਅਧਿਕਾਰੀਆਂ ਨਾਲ ਇੰਟਰਵਿਊ ਅਤੇ ਪਾਕਿਸਤਾਨੀ ਜਾਂਚਕਰਤਾਵਾਂ ਤੋਂ ਪ੍ਰਾਪਤ ਦਸਤਾਵੇਜ਼ਾਂ ਤੋਂ ਸਪੱਸ਼ਟ ਹੈ ਕਿ ਕਿਵੇਂ ਭਾਰਤ ਦੀ ਵਿਦੇਸ਼ੀ ਖੁਫੀਆ ਏਜੰਸੀ (ਰਾਅ) ਨੇ 2019 ਤੋਂ ਬਾਅਦ, ਕਥਿਤ ਤੌਰ 'ਤੇ ਰਾਸ਼ਟਰੀ ਸੁਰੱਖਿਆ ਦੀ ਖਾਤਰ ਵਿਦੇਸ਼ਾਂ ਵਿਚ ਹਤਿਆਵਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿਤਾ। ਸਰਚ ਐਂਡ ਐਨਾਲਿਸਿਸ ਵਿੰਗ (ਰਾਅ) ਸਿੱਧੇ ਤੌਰ 'ਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਫਤਰ ਦੁਆਰਾ ਨਿਯੰਤਰਿਤ ਹੈ। ਮੋਦੀ ਇਸ ਮਹੀਨੇ ਤੀਜੇ ਕਾਰਜਕਾਲ ਲਈ ਚੋਣ ਲੜ ਰਹੇ ਹਨ”।

ਰਿਪੋਰਟ ਮੁਤਾਬਕ ਪਾਕਿਸਤਾਨ ਵਲੋਂ ਸਾਂਝੇ ਕੀਤੇ ਗਏ ਦਸਤਾਵੇਜ਼ਾਂ ਵਿਚ ਸੱਤ ਮਾਮਲਿਆਂ ਨਾਲ ਸਬੰਧਤ ਕੁੱਝ ਸਬੂਤ ਹਨ। ਇਸ ਵਿਚ ਗਵਾਹਾਂ ਦੇ ਬਿਆਨ, ਗ੍ਰਿਫਤਾਰੀ ਰਿਕਾਰਡ, ਵਿੱਤੀ ਬਿਆਨ, ਵਟਸਐਪ ਸੁਨੇਹੇ ਅਤੇ ਪਾਸਪੋਰਟ ਸ਼ਾਮਲ ਹਨ। ਪਾਕਿਸਤਾਨੀ ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਇਹ ਸਬੂਤ ਦਰਸਾਉਂਦੇ ਹਨ ਕਿ ਭਾਰਤੀ ਜਾਸੂਸ ਪਾਕਿਸਤਾਨੀ ਧਰਤੀ 'ਤੇ ਕੀਤੀਆਂ ਗਈਆਂ ਟਾਰਗੇਟ ਕਿਲਿੰਗਾਂ 'ਚ ਸ਼ਾਮਲ ਹਨ। ਹਾਲਾਂਕਿ 'ਦਿ ਗਾਰਡੀਅਨ' ਨੇ ਇਨ੍ਹਾਂ ਦਸਤਾਵੇਜ਼ਾਂ ਦੀ ਪੁਸ਼ਟੀ ਨਹੀਂ ਕੀਤੀ ਹੈ।

ਰਿਪੋਰਟ ਵਿਚ ਲਿਖਿਆ ਹੈ, "2019 ਵਿਚ ਪੁਲਵਾਮਾ ਹਮਲੇ ਤੋਂ ਬਾਅਦ, ਭਾਰਤੀ ਖੁਫੀਆ ਏਜੰਸੀ ਰਾਅ ਨੇ 20 ਕਤਲ ਕੀਤੇ ਹਨ। ਭਾਰਤ ਇਨ੍ਹਾਂ ਸਾਰਿਆਂ ਨੂੰ ਅਪਣਾ ਦੁਸ਼ਮਣ ਮੰਨਦਾ ਸੀ। ਭਾਰਤ ਉੱਤੇ ਹਾਲ ਹੀ ਵਿਚ ਕੈਨੇਡਾ ਅਤੇ ਅਮਰੀਕਾ ਵਿਚ ਸਿੱਖਾਂ ਦੇ ਕਤਲ ਦੇ ਦੋਸ਼ ਲੱਗੇ ਸਨ। ਇਸ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਕਿ ਇਕ ਭਾਰਤੀ ਖੁਫੀਆ ਅਧਿਕਾਰੀ ਨੇ ਪਾਕਿਸਤਾਨ ਵਿਚ ਭਾਰਤੀ ਕਾਰਵਾਈਆਂ ਬਾਰੇ ਗੱਲ ਕੀਤੀ ਸੀ।" ਇਲਜ਼ਾਮਾਂ ਵਿਚ ਇਹ ਵੀ ਖੁਲਾਸਾ ਹੋਇਆ ਹੈ ਕਿ ਭਾਰਤੀ ਕਾਰਵਾਈ ਦੇ ਹਿੱਸੇ ਵਜੋਂ ਗਰਮਖਿਆਲੀ ਲਹਿਰ ਨਾਲ ਜੁੜੇ ਸਿੱਖ ਵੱਖਵਾਦੀਆਂ ਨੂੰ ਪਾਕਿਸਤਾਨ ਅਤੇ ਪੱਛਮੀ ਦੇਸ਼ਾਂ ਵਿਚ ਨਿਸ਼ਾਨਾ ਬਣਾਇਆ ਗਿਆ ਸੀ।

ਰਿਪੋਰਟ ਵਿਚ ਕਿਹਾ ਗਿਆ ਹੈ, "ਪਾਕਿਸਤਾਨੀ ਖੁਫੀਆ ਅਧਿਕਾਰੀਆਂ ਨੇ ਕਿਹਾ ਕਿ ਇਹ ਕਤਲ ਯੂਏਈ ਸਥਿਤ ਭਾਰਤੀ ਖੁਫੀਆ ਏਜੰਸੀ ਦੇ ਸਲੀਪਰ ਸੈੱਲਾਂ ਦੁਆਰਾ ਕੀਤੇ ਗਏ ਸਨ। ਕਤਲਾਂ ਦੇ ਮਾਮਲੇ 2023 ਵਿਚ ਵਧੇ ਕਿਉਂਕਿ ਇਹ ਸਲੀਪਰ ਸੈੱਲ ਕਤਲ ਕਰਨ ਲਈ ਸਥਾਨਕ ਅਪਰਾਧੀਆਂ ਜਾਂ ਗਰੀਬ ਪਾਕਿਸਤਾਨੀਆਂ ਨੂੰ ਲੱਖਾਂ ਰੁਪਏ ਦਿੰਦੇ ਹਨ। 2023 ਵਿਚ 15 ਲੋਕਾਂ ਦੀ ਹਤਿਆ ਕਰ ਦਿਤੀ ਗਈ ਸੀ। ਇਨ੍ਹਾਂ ਸਾਰਿਆਂ ਨੂੰ ਅਣਪਛਾਤੇ ਹਮਲਾਵਰਾਂ ਨੇ ਨੇੜੇ ਤੋਂ ਗੋਲੀ ਮਾਰ ਦਿਤੀ ਸੀ।"

ਰਿਪੋਰਟ ਵਿਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਭਾਰਤੀ ਏਜੰਟਾਂ ਨੇ ਕਥਿਤ ਤੌਰ 'ਤੇ ਕਤਲਾਂ ਨੂੰ ਅੰਜਾਮ ਦੇਣ ਲਈ ਜੇਹਾਦੀਆਂ ਦੀ ਭਰਤੀ ਕੀਤੀ, ਜਿਸ ਨਾਲ ਉਨ੍ਹਾਂ ਨੂੰ ਯਕੀਨ ਦਿਵਾਇਆ ਗਿਆ ਕਿ ਉਹ "ਕਾਫਿਰਾਂ" ਨੂੰ ਮਾਰ ਰਹੇ ਹਨ। 'ਦਿ ਗਾਰਡੀਅਨ' ਨੇ ਲਿਖਿਆ, "ਇਕ ਭਾਰਤੀ ਖੁਫੀਆ ਏਜੰਸੀ ਨੇ ਸਾਨੂੰ ਦਸਿਆ ਕਿ ਇਸ ਤਰ੍ਹਾਂ ਦੇ ਆਪ੍ਰੇਸ਼ਨ ਨੂੰ ਅੰਜਾਮ ਦੇਣ ਲਈ ਸਰਕਾਰ ਦੀ ਮਨਜ਼ੂਰੀ ਦੀ ਲੋੜ ਹੁੰਦੀ ਹੈ। ਅਜਿਹਾ ਕਰਨ ਲਈ ਭਾਰਤ ਨੂੰ ਇਜ਼ਰਾਈਲ ਦੀ ਖੁਫੀਆ ਏਜੰਸੀ ਮੋਸਾਦ ਅਤੇ ਰੂਸੀ ਖੁਫੀਆ ਏਜੰਸੀ ਕੇਜੀਬੀ ਤੋਂ ਪ੍ਰੇਰਨਾ ਮਿਲੀ। ਦੋਵੇਂ ਏਜੰਸੀਆਂ ਨੂੰ ਵਿਦੇਸ਼ੀ ਧਰਤੀ ਉਤੇ ਹਤਿਆਵਾਂ ਨਾਲ ਜੋੜਿਆ ਜਾਂਦਾ ਹੈ”।

(For more Punjabi news apart from India Dismisses Report Claiming It Ordered Targeted Killings Of Terrorists In Pak, stay tuned to Rozana Spokesman)

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement