
PM Narendra Modi News: ਦੋਵਾਂ ਵਿਚਾਲੇ ਹੋਵੇਗੀ ਦੁਵੱਲੀ ਮੀਟਿੰਗ
Prime Minister Narendra Modi received a ceremonial welcome in Colombo: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼੍ਰੀਲੰਕਾ ਦੇ ਤਿੰਨ ਦਿਨਾਂ ਦੌਰੇ 'ਤੇ ਹਨ। ਸ਼ਨੀਵਾਰ ਸਵੇਰੇ ਪੀਐਮ ਮੋਦੀ ਸ਼੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰ ਦਿਸਾਨਾਇਕੇ ਨੂੰ ਮਿਲਣ ਪਹੁੰਚੇ। ਇੱਥੇ ਉਨ੍ਹਾਂ ਦਾ ਰੈੱਡ ਕਾਰਪੇਟ 'ਤੇ ਤੋਪਾਂ ਦੀ ਸਲਾਮੀ ਅਤੇ ਗਾਰਡ ਆਫ਼ ਆਨਰ ਨਾਲ ਸਵਾਗਤ ਕੀਤਾ ਗਿਆ।
ਉਹ ਥਾਈਲੈਂਡ ਦਾ ਦੌਰਾ ਕਰਨ ਤੋਂ ਬਾਅਦ ਬੀਤੀ ਰਾਤ ਸ੍ਰੀਲੰਕਾ ਪਹੁੰਚੇ। ਅੱਜ ਦੌਰੇ ਦੇ ਦੂਜੇ ਦਿਨ ਪੀਐਮ ਮੋਦੀ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਹਰੀਨੀ ਅਮਰਸੂਰੀਆ ਨਾਲ ਵੀ ਮੁਲਾਕਾਤ ਕਰਨਗੇ। ਮੋਦੀ ਥਾਈਲੈਂਡ ਦੇ ਦੋ ਦਿਨਾਂ ਦੌਰੇ ਤੋਂ ਬਾਅਦ ਸ਼ੁੱਕਰਵਾਰ ਰਾਤ ਨੂੰ ਸ਼੍ਰੀਲੰਕਾ ਪਹੁੰਚੇ। ਹਵਾਈ ਅੱਡੇ 'ਤੇ ਸ੍ਰੀਲੰਕਾ ਦੇ ਛੇ ਮੰਤਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ।