ਭਾਰਤ ਨੇ ਯੂ.ਐਨ ਤੋਂ ਅਤਿਵਾਦ 'ਤੇ ਵਿਆਪਕ ਸੰਮੇਲਨ ਆਯੋਜਿਤ ਕਰਨ ਦੀ ਕੀਤੀ ਮੰਗ
Published : May 5, 2019, 9:34 am IST
Updated : May 5, 2019, 9:34 am IST
SHARE ARTICLE
India demands UN convening a comprehensive conference on terrorism from the UN
India demands UN convening a comprehensive conference on terrorism from the UN

ਜੈਸ਼-ਏ-ਮੁਹੰਮਦ ਸਰਗਨਾ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ(ਯੂ.ਐਨ) ਵਿਚ ਸੰਸਾਰਕ ਅਤਿਵਾਦੀ ਐਲਾਨ ਕਰਨ ਦੀ ਮੰਗ ਵਿਚ ਸਫਲਤਾ ਮਿਲਣ ਤੋਂ ਬਾਅਦ ਭਾਰਤ ਨੇ ਕੌਮਾਂਤਰੀ ਅਤਿਵਾਦੀ

ਸੰਯੁਕਤ ਰਾਸ਼ਟਰ : ਜੈਸ਼-ਏ-ਮੁਹੰਮਦ ਸਰਗਨਾ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ(ਯੂ.ਐਨ) ਵਿਚ ਸੰਸਾਰਕ ਅਤਿਵਾਦੀ ਐਲਾਨ ਕਰਨ ਦੀ ਮੰਗ ਵਿਚ ਸਫਲਤਾ ਮਿਲਣ ਤੋਂ ਬਾਅਦ ਭਾਰਤ ਨੇ ਕੌਮਾਂਤਰੀ ਅਤਿਵਾਦੀ ਮੁੱਦੇ 'ਤੇ ਪੈਂਡਿੰਗ ਸੰਸਾਰਕ ਸੰਮੇਲਨ ਆਯੋਜਿਤ ਕਰਵਾਉਣ ਦਾ ਸੱਦਾ ਦਿਤਾ ਹੈ। ਪੂਰੀ ਦੁਨੀਆ ਵਿਚ ਪ੍ਰਾਰਥਨਾ ਕਰਨ ਵਾਲੀਆਂ ਥਾਵਾਂ 'ਤੇ ਹੋ ਰਹੇ ਹਮਲੇ ਨੂੰ ਦੇਖਦੇ ਹੋਏ ਇਸ ਸੰਮੇਲਨ ਦੀ ਮੰਗ ਕੀਤੀ ਗਈ ਹੈ। ਭਾਰਤ ਨੇ ਕੌਮਾਂਤਰੀ ਅਤਿਵਾਦ 'ਤੇ ਵਿਆਪਕ ਸੰਮੇਲਨ (ਸੀ.ਸੀ. ਆਈ.ਟੀ.) ਆਯੋਜਿਤ ਕਰਨ ਨੂੰ ਲੈ ਕੇ ਇਕ ਡਰਾਫਟ ਦਸਤਾਵੇਜ਼ ਸੰਯੁਕਤ ਰਾਸ਼ਟਰ ਵਿਚ 1986 ਵਿਚ ਪੇਸ਼ ਕੀਤਾ ਸੀ

ਪਰ ਇਹ ਲਾਗੂ ਨਹੀਂ ਹੋ ਸਕਿਆ ਕਿਉਂਕਿ ਮੈਂਬਰ ਰਾਸ਼ਟਰਾਂ ਵਿਚਾਲੇ ਅਤਿਵਾਦ ਦੀ ਪਰਿਭਾਸ਼ਾ ਨੂੰ ਲੈ ਕੇ ਇਕ ਰਾਏ ਨਹੀਂ ਬਣ ਸਕੀ ਸੀ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧੀ ਸਈਅਦ ਅਕਬਰੂਦੀਨ ਨੇ ਸ੍ਰੀਲੰਕਾ ਵਿਚ ਈਸਟਰ ਸੰਡੇ ਦੇ ਹਮਲੇ ਵਿਚ ਮਾਰੇ ਗਏ ਲੋਕਾਂ ਦੀ ਯਾਦ ਵਿਚ ਸ਼ੁਕਰਵਾਰ ਨੂੰ ਆਯੋਜਿਤ ਇਕ ਪ੍ਰੋਗਰਾਮ ਵਿਚ ਕਿਹਾ ਕਿ ਅਤਿਵਾਦ ਨਾਲ ਨਜਿੱਠਣ ਲਈ ਸੰਸਾਰਕ ਖਾਕਾ ਛੇਤੀ ਤਿਆਰ ਹੋਣਾ ਸ੍ਰੀਲੰਕਾ ਵਿਚ ਅਤਿਵਾਦੀ ਹਮਲੇ ਵਿਚ ਮਾਰੇ ਗਏ ਲੋਕਾਂ ਪ੍ਰਤੀ ਸ਼ਰਧਾਂਜਲੀ ਹੋਵੇਗੀ।

ਉਨ੍ਹਾਂ ਨੇ ਕਿਹਾ ਕਿ ਪ੍ਰਾਰਥਨਾ ਕਰਨ ਵਾਲੀਆਂ ਥਾਵਾਂ ਅਤੇ ਮਨੋਰੰਜਨ ਵਾਲੀਆਂ ਥਾਵਾਂ 'ਤੇ ਕਰੂਰਤਾ ਅਤੇ ਕਾਇਰਾਨਾ ਹਮਲੇ ਨੇ ਵੱਖ-ਵੱਖ ਦੇਸ਼ਾਂ ਦੇ ਸੈਂਕੜੇ ਨਾਗਰਿਕਾਂ ਦੇ ਨਿਰਦੋਸ਼ ਲੋਕਾਂ ਦੀ ਜਾਨ ਲੈ ਲਈ।ਇਹ ਇਸ ਗੱਲ ਦੀ ਯਾਦ ਦਿਵਾਉਂਦਾ ਹੈ ਕਿ ਅਤਿਵਾਦ ਸਿਰਫ ਆਜੀਵਿਕਾ ਦੇ ਸਾਧਨ ਅਤੇ ਲੋਕਾਂ ਦੀਆਂ ਜ਼ਿੰਦਗੀਆਂ ਹੀ ਨਹੀਂ ਬਰਬਾਦ ਕਰਦਾ ਹੈ ਸਗੋਂ ਸਮਾਜ ਨੂੰ ਛਿੰਨ-ਬਿੰਨ ਕਰਦਾ, ਦੇਸ਼ ਨੂੰ ਅਸਥਿਰ ਕਰਦਾ ਹੈ ਅਤੇ ਡਰ ਦੇ ਵਾਸਤੇ ਹੀ ਡਰ ਪੈਦਾ ਕਰਕੇ ਮਨੁੱਖੀ ਵਿਸ਼ਵਾਸ ਨੂੰ ਤੋੜਦਾ ਹੈ।

ਅਕਬਰੂਦੀਨ ਨੇ ਇਸ ਦੌਰਾਨ ਇਹ ਸੰਮੇਲਨ ਆਯੋਜਿਤ ਕਰਾਉਣ ਦੇ ਸੰਯੁਤਕ ਰਾਸ਼ਟਰ ਵਿਚ ਸ੍ਰੀਲੰਕਾ ਦੇ ਸਥਾਈ ਦੂਤ ਅਮ੍ਰਿਤ ਰੋਹਨ ਪੇਰੇਰਾ ਦੀ ਕੋਸ਼ਿਸ਼ਾਂ ਦਾ ਵੀ ਜ਼ਿਕਰ ਕੀਤਾ। ਇਹ ਸੰਮੇਲਨ ਸੰਯੁਤਕ ਰਾਸ਼ਟਰ ਵਿਚ ਸ੍ਰੀਲੰਕਾ ਵਿਚ ਸਥਾਈ ਮਿਸ਼ਨ ਅਤੇ ਮਹਾਸਭਾ ਦੀ ਪ੍ਰਧਾਨ ਵਲੋਂ ਆਯੋਜਿਤ ਕੀਤਾ ਗਿਆ ਸੀ।  (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement