
ਸਿੰਗਾਪੁਰ ਵਿਚ ਵਿਦੇਸ਼ੀ ਕਰਮਚਾਰੀਆਂ ਦੇ ਲਈ ਬਣੀ ਡੋਰਮੈਟਰੀ ਵਿਚ ਰਹਿ ਰਹੇ ਲਗਭਗ 4,800 ਭਾਰਤੀ ਨਾਗਰਿਕ ਅਪ੍ਰੈਲ ਦੇ ਅਖੀਰ ਤਕ ਕੋਰੋਨਾ ਪਾਜ਼ੇਟਿਵ ਪਾਏ ਗਏ।
ਸਿੰਗਾਪੁਰ, 4 ਮਈ: ਸਿੰਗਾਪੁਰ ਵਿਚ ਵਿਦੇਸ਼ੀ ਕਰਮਚਾਰੀਆਂ ਦੇ ਲਈ ਬਣੀ ਡੋਰਮੈਟਰੀ ਵਿਚ ਰਹਿ ਰਹੇ ਲਗਭਗ 4,800 ਭਾਰਤੀ ਨਾਗਰਿਕ ਅਪ੍ਰੈਲ ਦੇ ਅਖੀਰ ਤਕ ਕੋਰੋਨਾ ਪਾਜ਼ੇਟਿਵ ਪਾਏ ਗਏ। ਇਹ ਜਾਣਕਾਰੀ ਸਿੰਗਾਪੁਰ ਵਿਚ ਭਾਰਤੀ ਹਾਈ ਕਮਿਸ਼ਨ ਨੇ ਸੋਮਵਾਰ ਨੂੰ ਦਿਤ। ਸਿੰਗਾਪੁਰ ਦੇ ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਦੇ ਮੁਤਾਬਕ ਸਿੰਗਾਪੁਰ ਵਿਚ ਕੁਲ 18,205 ਲੋਕ ਕੋਰੋਨਾ ਪਾਜ਼ੇਟਿਨ ਹਨ ਜਦਕਿ ਹੁਣ ਤਕ 18 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਸਿੰਗਾਪੁਰ ਵਿਚ ਭਾਰਤੀ ਹਾਈ ਕਮਿਸ਼ਨਰ ਜਾਵੇਦ ਅਸ਼ਰਫ ਨੇ ਦਸਿਆ ਕਿ ਸਾਰੇ ਭਾਰਤੀ ਕਾਮਿਆਂ ਨੂੰ ਕੋਰੋਨਾ ਵਾਇਰਸ ਦਾ ਹਲਕਾ ਇਨਫ਼ੈਕਸ਼ਨ ਹੈ ਅਤੇ ਉਨ੍ਹਾਂ ਦੀ ਸਥਿਤੀ ਵਿਚ ਸੁਧਾਰ ਹੋ ਰਿਹਾ ਹੈ। ੳਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਸਮੇਤ 3,500 ਤੋਂ ਵਧੇਰੇ ਭਾਰਤੀ ਨਾਗਰਿਕਾਂ ਨੇ ਅਪਣੇ ਘਰ ਪਰਤਣ ਅਤੇ ਭੋਜਨ ਦੀ ਮਦਦ ਲੈਣ ਲਈ ਹਾਈ ਕਮਿਸ਼ਨ ਵਿਚ ਰਜਿਸਟ੍ਰੇਸ਼ਨ ਕਰਵਾਈ ਹੈ।
File Photo
ੳਨ੍ਹਾਂ ਨੇ ਕਿਹਾ ਕਿ ਵਾਇਰਸ ਨਾਲ ਪੀੜ 4,800 ਭਾਰਤੀਆਂ ਵਿਚੋਂ 90 ਫ਼ੀ ਸਦੀ ਕਾਮੇ ਹਨ ਜਿਨ੍ਹਾਂ ਵਿਚੋਂ ਜ਼ਿਆਦਾਤਰ ਵਿਦੇਸ਼ੀ ਕਾਮਿਆਂ ਦੇ ਲਈ ਬਣਾਏ ਗਏ ਡੋਰਮੈਟਰੀ ਵਿਚ ਰਹਿ ਰਹੇ ਹਨ। ਅਪ੍ਰੈਲ ਵਿਚ ਸਿੰਗਾਪੁਰ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚੋਂ 90 ਫ਼ੀ ਸਦੀ ਤੋਂ ਵੱਧ ਡੋਰਮੈਟਰੀ ਤੋਂ ਸਨ, ਜਿੱਥੇ ਅਧਿਕਾਰੀ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਦੇ ਲਈ ਤੇਜ਼ੀ ਨਾਲ ਕਦਮ ਚੁੱਕ ਰਹੇ ਹਨ। (ਪੀਟੀਆਈ)
ਕੋਰੋਨਾ ਦੇ 573 ਨਵੇਂ ਮਾਮਲੇ ਸਾਹਮਣੇ ਆਏ
ਸਿੰਗਾਪੁਰ, 4 ਮਈ : ਸਿੰਗਾਪੁਰ ਵਿਚ ਕੋਰੋਨਾ ਵਾਇਰਸ ਦੇ 573 ਨਵੇਂ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ, ਜਿਨ੍ਹਾਂ ਵਿਚੋਂ ਜ਼ਿਆਦਾਤਰ ਪਰਵਾਸੀ ਕਾਮੇ ਹਨ। ਇਸ ਦੇ ਨਾਲ ਹੀ ਸਿੰਗਾਪੁਰ ਵਿਚ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ 18,778 ਤਕ ਪਹੁੰਚ ਗਈ ਹੈ। ਦੇਸ਼ ਵਿਚ ਮਹਾਂਮਾਰੀ ਨਾਲ ਨਜਿੱਠਣ ਲਈ ਇਕ ਹਫ਼ਤੇ ਲਈ ਸਖ਼ਤ ਪਾਬੰਦੀ ਲਗਾ ਦਿਤੀ ਗਈ ਹੈ।
File photo
ਸਿਹਤ ਮੰਤਰਾਲੇ ਅਨੁਸਾਰ ਨਵੇਂ ਪਾਜ਼ੇਟਿਵ ਮਾਮਲਿਆਂ ਵਿਚੋਂ ਸਿਰਫ਼ ਪੰਜ ਸਿੰਗਾਪੁਰ ਦੇ ਨਾਗਰਿਕ ਹਨ ਅਤੇ ਸਥਾਈ ਨਿਵਾਸੀ ਹਨ, ਜਦੋਂ ਕਿ ਦੇਸ਼ ਵਿਚ ਹੋਸਟਲ ਵਿਚ ਰਹਿਣ ਵਾਲੇ ਕਾਮਿਆਂ ਵਿਚ ਪਾਜ਼ੇਟਿਵ ਮਾਮਲੇ ਵਧ ਰਹੇ ਹਨ। ਸਿਹਤ ਮੰਤਰੀ ਗਾਨ ਕਿਮ ਯੋਂਗ ਨੇ ਸੰਸਦ ਨੂੰ ਦਸਿਆ ਕਿ ਅਸੀਂ ਇਸ ਗੱਲ ਦੀ ਸਮੀਖਿਆ ਕਰਾਂਗੇ ਕਿ ਉਸ ਨੇ ਇਸ ਮਹਾਂਮਾਰੀ ਨੂੰ ਕੰਟਰੋਲ ਕਰਨ ਲਈ ਕਿਹੜੇ ਅਹਿਮ ਕਦਮੇ ਚੁੱਕੇ ਹਨ। ਮੰਤਰੀ ਨੇ ਦੇਸ਼ ਵਿਚ ਪਰਵਾਸੀ ਮਜ਼ਦੂਰਾਂ ਵਿਚ ਕੋਰੋਨਾ ਵਾਇਰਸ ਦੇ ਕੇਸ ਘਟਾਉਣ ਦੀ ਲੋੜ ’ਤੇ ਜ਼ੋਰ ਦਿਤਾ। ਸਿਹਤ ਮੰਤਰਾਲੇ ਨੇ ਕਿਹਾ ਕਿ ਸੋਮਵਾਰ ਤਕ ਹੋਸਟਲ ਵਿਚ ਰਹਿਣ ਵਾਲੇ 3,23,000 ਪਰਵਾਸੀ ਕਾਮਿਆਂ ਵਿਚੋਂ 15,833 ਕੋਰੋਨਾ ਪਾਜ਼ੇਟਿਵ ਹਨ। (ਪੀਟੀਆਈ)