
ਅਮਰੀਕੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਚੀਨ ਨੇ ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਪੈਮਾਨੇ ਅਤੇ ਬਿਮਾਰੀ ਦੇ ਬਹੁਤ ਫੈਲਣ ਦੀ ਗੱਲ ਇਸ ਲਈ ਨਹÄ ਦਸੀ ਤਾਂਕਿ
ਵਾਸ਼ਿੰਗਟਨ, 4 ਮਈ: ਅਮਰੀਕੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਚੀਨ ਨੇ ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਪੈਮਾਨੇ ਅਤੇ ਬਿਮਾਰੀ ਦੇ ਬਹੁਤ ਫੈਲਣ ਦੀ ਗੱਲ ਇਸ ਲਈ ਨਹÄ ਦਸੀ ਤਾਂਕਿ ਉਹ ਇਸ ਨਾਲ ਨਿਪਟਣੇ ਦੇ ਲਈ ਜ਼ਰੂਰੀ ਮੈਡੀਕਲ ਸਮੱਗਰੀ ਜਮ੍ਹਾ ਕਰ ਕੇ ਰੱਖ ਸਕੇ। ਖ਼ੁਫ਼ੀਆਂ ਦਸਤਾਵੇਜ਼ਾਂ ਵਿਚ ਇਹ ਜਾਣਕਾਰੀ ਸਾਹਮਣੇ ਆਈ।
ਏਜੰਸੀ ਨੂੰ ਪ੍ਰਾਪਤ ਹੋਏ ਗ੍ਰਹਿ ਸੁਰੱਖਿਆ ਮੰਤਰਾਲੇ ਦੇ ਚਾਰੇ ਪੰਨੇ ਵਾਲੇ ਦਸਤਾਵੇਜ਼ ਦੇ ਮੁਤਾਬਕ ਚੀਨ ਦੇ ਆਗੂਆਂ ਨੇ ਜਨਵਰੀ ਦੀ ਜ਼ਰੂਰਤ ਵਿਚ ਦੁਨਿਆਂ ਤੋਂ ਮਾਰੂ ਮਹਾਂਮਾਰੀ ਦੀ ਗੰਭੀਰਤਾ ਜਾਣਬੂਝ ਕੇ ਨਹÄ ਦਸੀ। ਇਨ੍ਹਾਂ ਦਸਤਾਵੇਜ਼ਾਂ ਉਤੇ ਇਕ ਮਈ ਦੀ ਤਾਰੀਖ ਅੰਤਿਮ ਹੈ। ਇਹ ਖੁਲਾਸਾ ਅਜਿਹੇ ਸਮੇਂ ਵਿਚ ਹੋਇਆ ਹੈ ਜਦ ਟਰੰਪ ਪ੍ਰਸ਼ਾਸਨ ਲਗਾਤਾਰ ਚੀਨ ਦੀ ਆਲੋਚਨਾ ਕਰ ਰਿਹਾ ਹੈ। ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਐਤਵਾਰ ਨੂੰ ਕਿਹਾ ਕਿ ਬੀਮਾਰੀ ਦੇ ਫੈਲਣ ਲਈ ਚੀਨ ਜ਼ਿੰਮੇਵਾਰ ਹੈ ਅਤੇ ਇਸ ਲਈ ਉਸ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ।
File photo
ਚੀਨ ਦੀ ਤਿੱਖੀ ਆਲੋਚਨਾ ਦੇ ਨਾਲ-ਨਾਲ ਪ੍ਰਸ਼ਾਸਨ ਦੇ ਆਲੋਚਕ ਸਰਕਾਰ ਉਤੇ ਵੀ ਸਵਾਲ ਚੁੱਕ ਰਹੇ ਹਨ ਅਤੇ ਕਹਿ ਰਹੇ ਹਨ ਕਿ ਵਾਇਰਸ ਵਿਰੁਧ ਸਰਕਾਰ ਦੀ ਪ੍ਰਤੀਕਿਰਿਆ ਨਾ ਕਾਫ਼ੀ ਅਤੇ ਹੌਲੀ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰਾਜਨੀਤਿਕ ਵਿਰੋਧੀਆਂ ਨੇ ਰਾਸ਼ਟਰਪਤੀ ਅਤੇ ਉਨ੍ਹਾਂ ਦੇ ਪ੍ਰਸ਼ਾਸਨ ਉਤੇ ਦੋਸ਼ ਲਗਾਇਆ ਹੈ ਕਿ ਉਹ ਅਪਣੇ ਦੋਸ਼ ਨੂੰ ਚੀਨ ਦੇ ਸਿਰ ਉਤੇ ਲਗਾ ਰਹੇ ਹਨ ਜੋ ਇਕ ਭੂ-ਰਾਜਨੀਤਿਕ ਦੁਸ਼ਮਣ ਤਾਂ ਹੈ ਹੀ ਪਰ ਅਮਰੀਕਾ ਦਾ ਅਹਿਮ ਵਪਾਰਕ ਸਾਂਝੇਦਾਰ ਵੀ ਹੈ। ਚੀਨ ਕੋਰੋਨਾ ਦੀ ਗੰਭੀਰਤਾ ਨੂੰ ਘੱਟ ਦੱਸ ਕੇ ਇਸ ਦੌਰਾਨ ਉਸ ਨੇ ਮੈਡੀਕਲ ਸਪਲਾਈ ਨੂੰ ਵਧੇਰੇ ਦਰਾਮਦ ਕੀਤਾ ਹੈ ਜਦਕਿ ਬਰਾਮਦ ਘਟਾ ਦਿਤੀ।
ਰੀਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਲਗਭਗ ਪੂਰੀ ਜਨਵਰੀ ਚੀਨ ਨੇ ਵਿਸ਼ਵ ਸਿਹਤ ਸੰਗਠਨ ਨੂੰ ਇਹ ਜਾਣਕਾਰੀ ਨਹੀਂ ਦਿਤੀ ਸੀ ਕਿ ਕੋਰੋਨਾ ਵਾਇਰਸ ਛੂਤ ਦੀ ਬੀਮਾਰੀ ਹੈ ਤਾਂ ਕਿ ਉਹ ਵਿਦੇਸ਼ਾਂ ਤੋਂ ਡਾਕਟਰੀ ਸਮਾਨ ਮੰਗਵਾ ਸਕੇ ਅਤੇ ਇਸ ਦੌਰਾਨ ਫੇਸ ਮਾਸਕ, ਸਰਜੀਕਲ ਗਾਊਨ ਅਤੇ ਦਸਤਾਵੇਜ਼ਾਂ ਦੀ ਦਰਾਮਦ ਤੇਜ਼ੀ ਨਾਲ ਵਧੀ ਸੀ। ਰੀਪੋਰਟ ਮੁਤਾਬਕ, ਇਹ ਨਤੀਜੇ 95 ਪ੍ਰਤੀਸ਼ਤ ਸੰਭਾਵਨਾ ਦੇ ਅਧਾਰ ਉਤੇ ਹਨ ਕਿ ਚੀਨ ਦੀ ਦਰਾਮਦ ਅਤੇ ਬਰਾਮਦ ਨੀਤੀ ਵਿਚ ਬਦਲਾਅ ਸਾਧਾਰਣ ਨਹੀਂ ਸਨ। (ਪੀਟੀਆਈ)