
ਨਿਊਜ਼ੀਲੈਂਡ ਵਿਚ ਸੋਮਵਾਰ ਨੂੰ ਕੋਰੋਨਾ ਵਾਇਰਸ ਦਾ ਕੋਈ ਨਵੇਂ ਮਾਮਲਾ ਸਾਹਮਣੇ ਨਹੀਂ ਆਇਆ। ਇਹ ਸੰਕਤੇ ਹੈ ਕਿ ਦੇਸ਼ ਵਿਚ ਵਾਇਰਸ ਦੇ ਖ਼ਤਮ ਕਰਨ ਦੇ ਲਈ ਕੋਸ਼ਿਸ਼ ਦੀ
ਵੇਲਿੰਗਟਨ, 4 ਮਈ: ਨਿਊਜ਼ੀਲੈਂਡ ਵਿਚ ਸੋਮਵਾਰ ਨੂੰ ਕੋਰੋਨਾ ਵਾਇਰਸ ਦਾ ਕੋਈ ਨਵੇਂ ਮਾਮਲਾ ਸਾਹਮਣੇ ਨਹੀਂ ਆਇਆ। ਇਹ ਸੰਕਤੇ ਹੈ ਕਿ ਦੇਸ਼ ਵਿਚ ਵਾਇਰਸ ਦੇ ਖ਼ਤਮ ਕਰਨ ਦੇ ਲਈ ਕੋਸ਼ਿਸ਼ ਦੀ ਰਣਨੀਤੀ ਕੰਮ ਕਰ ਰਹੀ ਹੈ। ਅੱਧ ਮਾਰਚ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਕਿ ਦੇਸ਼ ਵਿਚ ਕੋਵਿਡ 19 ਦਾ ਕੋਈ ਮਾਮਲਾ ਨਹÄ ਆਇਆ ਹੈ।
File photo
ਡਾਇਰੈਕਟਰ ਜਨਰਲ ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਅੰਕੜੇ ਸਪੱਸ਼ਟ ਰੂਪ ਵਿਚ ਹੌਸਲਾ ਦੇਣ ਵਾਲ ੇ ਅਤੇ ਜਸ਼ਨ ਮਨਾਉਣ ਦੀ ਵਜਹ ਵਾਲੇ ਹੈ ਪਰ ਇਸ ਹਫ਼ਤੇ ਦੇ ਅਤੰ ਤਕ ਇਹ ਮਾਲੂਮ ਨਹÄ ਚਲੇਗਾ ਕਿ ਅੱਗੇ ਸਮਾਜਕ ਰੂਪ ਵਿਚ ਨਵੇਂ ਮਾਮਲੇ ਆਉਣੇ ਜਾਰੀ ਰਹਿਣਗੇ। ਨਿਊਜ਼ੀਲੈਂਡ ਨੇ ਅਪਣੀਆਂ ਸਰਹੱਦਾਂ ਸੀਲ ਕਰ ਦਿਤੀਆਂ ਸਨ ਅਤੇ ਮਹੀਨੇ ਭਰ ਲਈ ਸਖ਼ਤ ਤਾਲਾਬੰਦੀ ਲਾਗੂ ਕਰ ਦਿਤੀ ਸੀ। ਪਿਛਲੇ ਹਫ਼ਤੇ ਤਾਲਾਬੰਦੀ ਦੇ ਨਿਯਮਾਂ ਵਿਚ ਢਿਲ ਦਿਤੀ ਸੀ ਤਾਂ ਕਿ ਆਰਥਕ ਗਤੀਵਿਧੀਆਂ ਸ਼ੁਰੂ ਹੋ ਸਕਣ। (ਪੀਟੀਆਈ)