Landy Parraga Goyburo Death: ਸਿੱਧੂ ਮੂਸੇਵਾਲਾ ਵਾਂਗ ਮਸ਼ਹੂਰ ਬਿਊਟੀ ਕੁਈਨ ਨੂੰ ਗੋਲੀਆਂ ਨਾਲ ਭੁੰਨਿਆ

By : GAGANDEEP

Published : May 5, 2024, 12:13 pm IST
Updated : May 5, 2024, 1:14 pm IST
SHARE ARTICLE
Landy Parraga Goyburo Death News
Landy Parraga Goyburo Death News

Landy Parraga Goyburo Death: ਕਾਤਲਾਂ ਨੂੰ ਇੰਸਟਾਗ੍ਰਾਮ ਪੋਸਟ 'ਚ ਲੋਕੇਸ਼ਨ ਦਾ ਲੱਗਿਆ ਪਤਾ

Landy Parraga Goyburo Death News: ਫੈਸ਼ਨ ਦੀ ਦੁਨੀਆ ਤੋਂ ਹੈਰਾਨ ਕਰਨ ਵਾਲੀ ਖਬਰ ਆ ਰਹੀ ਹੈ। ਸਾਬਕਾ ਮਿਸ ਇਕਵਾਡੋਰ ਪ੍ਰਤੀਯੋਗੀ ਲੈਂਡੀ ਪੈਰਾਗਾ ਗੋਇਬਰੋ ਦੀ ਦਿਨ ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਲੈਂਡੀ ਦੀ ਇੱਕ ਸੀਸੀਟੀਵੀ ਫੁਟੇਜ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ, ਜਿਸ ਵਿੱਚ ਉਹ ਲਾਸ ਰੀਓਸ ਸੂਬੇ ਦੇ ਇੱਕ ਸ਼ਹਿਰ ਦੇ ਇੱਕ ਰੈਸਟੋਰੈਂਟ ਵਿੱਚ ਨਜ਼ਰ ਆ ਰਹੀ ਸੀ। ਉਦੋਂ ਅਚਾਨਕ ਕੁਝ ਹਥਿਆਰਬੰਦ ਵਿਅਕਤੀ ਆਏ ਅਤੇ ਲੈਂਡੀ ਨੂੰ ਸ਼ਰੇਆਮ ਗੋਲੀ ਮਾਰ ਦਿੱਤੀ। ਗੋਲੀ ਲੱਗਣ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਖਬਰ ਆਉਂਦੇ ਹੀ ਫੈਸ਼ਨ ਜਗਤ 'ਚ ਸੋਗ ਦੇ ਬੱਦਲ ਛਾ ਗਏ।

ਇਹ ਵੀ ਪੜ੍ਹੋ: Kapurthala News: ਖੇਤਾਂ ਵਿਚ ਲੱਗੀ ਅੱਗ ਦੀ ਲਪੇਟ ਵਿਚ ਆਉਣ ਨਾਲ ਜ਼ਿੰਦਾ ਸੜਿਆ ਨੌਜਵਾਨ  

ਸੀਸੀਟੀਵੀ ਫੁਟੇਜ ਵਾਇਰਲ ਹੋ ਰਹੀ ਹੈ
ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਇਕਵਾਡੋਰ ਦੀ ਸੁੰਦਰਤਾ ਲੈਂਡੀ ਪੈਰਾਗਾ ਗੋਇਬਰੋ ਦਾ ਬਦਨਾਮ ਗੈਂਗ ਦੇ ਗੁਰਗੇ ਨਾਲ ਅਫੇਅਰ ਸੀ। ਇਹ ਖੌਫਨਾਕ ਘਟਨਾ ਸੀਸੀਟੀਵੀ ਫੁਟੇਜ ਵਿੱਚ ਕੈਦ ਹੋ ਗਈ ਹੈ। ਫੁਟੇਜ 'ਚ ਦਿਖ ਰਿਹਾ ਹੈ ਕਿ ਦੋ ਬੰਦੂਕਧਾਰੀ ਰੈਸਟੋਰੈਂਟ 'ਚ ਪਹੁੰਚੇ ਅਤੇ ਉਥੇ ਮੌਜੂਦ ਲੈਂਡੀ ਦੇ ਨਾਲ-ਨਾਲ ਇਕ ਵਿਅਕਤੀ ਨੂੰ ਵੀ ਗੋਲੀ ਮਾਰ ਦਿੱਤੀ। ਇੱਕ ਬੰਦੂਕਧਾਰੀ ਨੇ ਗੋਲੀ ਚਲਾ ਦਿਤੀ, ਜਦੋਂ ਕਿ ਦੂਜੇ ਨੇ ਦਰਵਾਜ਼ੇ 'ਤੇ ਖੜ੍ਹੇ ਹੋ ਕੇ ਪਹਿਰਾ ਦਿੱਤਾ। ਫਾਇਰਿੰਗ ਕਰਨ ਤੋਂ ਬਾਅਦ ਦੋਵੇਂ ਉਥੋਂ ਫਰਾਰ ਹੋ ਗਏ।

ਇਹ ਵੀ ਪੜ੍ਹੋ: Khanna Train Accident News: ਪੰਜਾਬ 'ਚ ਚਲਦੀ ਰੇਲਗੱਡੀ ਤੋਂ ਵੱਖ ਹੋਇਆ ਇੰਜਣ, ਇਕੱਲਾ ਇੰਜਣ 3 ਕਿਲੋਮੀਟਰ ਦੂਰ ਪਹੁੰਚਿਆ

ਪੁਲਿਸ ਹਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ
ਰਿਪੋਰਟ ਮੁਤਾਬਕ ਸਥਾਨਕ ਮੀਡੀਆ ਆਉਟਲੇਟ ਇਕਵਾਵਿਸਾ ਨੇ ਦੱਸਿਆ ਕਿ ਲੈਂਡੀ ਪੈਰਾਗਾ ਗੋਇਬੁਰੋ ਇਕ ਦਿਨ ਪਹਿਲਾਂ ਇਕ ਵਿਆਹ ਵਿਚ ਸ਼ਾਮਲ ਹੋਣ ਲਈ ਆਈ ਸੀ। ਅਗਲੇ ਦਿਨ ਉਸ ਨੂੰ ਗੋਲੀ ਮਾਰ ਦਿੱਤੀ ਗਈ। ਇਸ ਹਮਲੇ ਦੇ ਪਿੱਛੇ ਕੀ ਮਕਸਦ ਸੀ, ਇਸ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ ਹੈ। ਫਿਲਹਾਲ ਪੁਲਿਸ ਨੇ ਦੋਸ਼ੀਆਂ ਦੀ ਪਛਾਣ ਕਰਨ ਅਤੇ ਗ੍ਰਿਫਤਾਰ ਕਰਨ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ:  Nabha College gang rape News: ਨਾਭਾ ਕਾਲਜ ’ਚ ਸਮੂਹਿਕ ਜਬਰ ਜਨਾਹ ਮਾਮਲੇ 'ਚ ਵੱਡੀ ਕਾਰਵਾਈ, ਦੋ ਪ੍ਰੋਫੈਸਰ ਬਰਖ਼ਾਸਤ  

ਸੋਸ਼ਲ ਮੀਡੀਆ 'ਤੇ ਕਾਫੀ ਫੈਨ ਫਾਲੋਇੰਗ ਸੀ
ਜ਼ਿਕਰਯੋਗ ਹੈ ਕਿ 23 ਸਾਲ ਦੀ ਛੋਟੀ ਉਮਰ 'ਚ ਲੈਂਡੀ ਪੈਰਾਗਾ ਗੋਇਬੁਰੋ ਸਾਬਕਾ ਬਿਊਟੀ ਕਵੀਨ ਦੇ ਰੂਪ 'ਚ ਚਰਚਾ 'ਚ ਆਈ ਸੀ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ 10 ਲੱਖ ਤੋਂ ਵੱਧ ਫਾਲੋਅਰਜ਼ ਸਨ। ਇਸ ਤੋਂ ਇਲਾਵਾ ਲੈਂਡੀ ਨੇ ਆਪਣੀ ਸਪੋਰਟਸਵੇਅਰ ਲਾਈਨ ਵੀ ਚਲਾਈ ਸੀ। ਉਨ੍ਹਾਂ ਦੇ ਅਚਾਨਕ ਦਿਹਾਂਤ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਵੱਡਾ ਸਦਮਾ ਲੱਗਾ ਹੈ। ਫਿਲਹਾਲ ਪੁਲਿਸ ਇਸ ਹਮਲੇ ਪਿੱਛੇ ਬਦਨਾਮ ਗਿਰੋਹ ਅਤੇ ਇਸ ਦੇ ਆਗੂ ਦੀ ਜਾਂਚ ਵਿੱਚ ਜੁਟੀ ਹੋਈ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Landy Parraga Goyburo Death News, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement