Kapurthala News: ਖੇਤਾਂ ਵਿਚ ਲੱਗੀ ਅੱਗ ਦੀ ਲਪੇਟ ਵਿਚ ਆਉਣ ਨਾਲ ਜ਼ਿੰਦਾ ਸੜਿਆ ਨੌਜਵਾਨ
Published : May 5, 2024, 11:19 am IST
Updated : May 5, 2024, 1:16 pm IST
SHARE ARTICLE
A young man was burnt alive due to fire in the fields Kapurthala News in punjabi
A young man was burnt alive due to fire in the fields Kapurthala News in punjabi

Kapurthala News: ਹਸਪਤਾਲ ਵਿਚ ਦਾਖਲ ਪਿਤਾ ਦਾ ਪਤਾ ਲੈ ਕੇ ਘਰ ਜਾ ਰਿਹਾ ਸੀ ਮ੍ਰਿਤਕ

A young man was burnt alive due to fire in the fields Kapurthala News in punjabi : ਕਪੂਰਥਲਾ ਦੇ ਬੇਗੋਵਾਲ ਇਲਾਕੇ 'ਚ ਇਕ ਬਾਈਕ ਸਵਾਰ ਦੀ ਜ਼ਿੰਦਾ ਸਾੜਨ ਨਾਲ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਬੇਗੋਵਾਲ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸਐਚਓ ਇੰਸਪੈਕਟਰ ਅਮਰਜੀਤ ਕੌਰ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਗੁਰਵਿੰਦਰ ਸਿੰਘ (25) ਵਾਸੀ ਵਾਰਡ ਨੰਬਰ 3 ਬੇਗੋਵਾਲ ਵਜੋਂ ਹੋਈ ਹੈ।

 ਇਹ ਵੀ ਪੜ੍ਹੋ: Khanna Train Accident News: ਪੰਜਾਬ 'ਚ ਚਲਦੀ ਰੇਲਗੱਡੀ ਤੋਂ ਵੱਖ ਹੋਇਆ ਇੰਜਣ, ਇਕੱਲਾ ਇੰਜਣ 3 ਕਿਲੋਮੀਟਰ ਦੂਰ ਪਹੁੰਚਿਆ 

ਮ੍ਰਿਤਕ ਦੀ ਭੈਣ ਨੇ ਦੱਸਿਆ ਹੈ ਕਿ ਉਸ ਦਾ ਪਿਤਾ ਸਰਕਾਰੀ ਹਸਪਤਾਲ ਵਿੱਚ ਦਾਖਲ ਹੈ, ਜਿੱਥੇ ਗੁਰਵਿੰਦਰ ਸਿੰਘ ਰਾਤ ਨੂੰ ਰੁਕਿਆ ਹੋਇਆ ਸੀ। ਅਗਲੇ ਦਿਨ ਦੁਪਹਿਰ ਵੇਲੇ ਉਹ ਹਸਪਤਾਲ ਤੋਂ ਵਾਪਸ ਆ ਰਿਹਾ ਸੀ। ਇਸ ਦੌਰਾਨ ਇਹ ਹਾਦਸਾ ਵਾਪਰ ਗਿਆ।

 ਇਹ ਵੀ ਪੜ੍ਹੋ: Nabha College gang rape News: ਨਾਭਾ ਕਾਲਜ ’ਚ ਸਮੂਹਿਕ ਜਬਰ ਜਨਾਹ ਮਾਮਲੇ 'ਚ ਵੱਡੀ ਕਾਰਵਾਈ, ਦੋ ਪ੍ਰੋਫੈਸਰ ਬਰਖ਼ਾਸਤ

ਪੁਲਿਸ ਅਨੁਸਾਰ ਗੁਰਵਿੰਦਰ ਸਿੰਘ ਸ਼ਨੀਵਾਰ ਦੁਪਹਿਰ ਸਰਕਾਰੀ ਹਸਪਤਾਲ ਭੁਲੱਥ ਤੋਂ ਆਪਣੇ ਮੋਟਰਸਾਈਕਲ ’ਤੇ ਘਰ ਪਰਤ ਰਿਹਾ ਸੀ। ਜਦੋਂ ਉਹ ਭੁਲੱਥ-ਬੇਗੋਵਾਲ ਰੋਡ ’ਤੇ ਪਿੰਡ ਭਦਾਸ ਨੇੜੇ ਪਹੁੰਚਿਆ ਤਾਂ ਉਥੇ ਕਣਕ ਦੇ ਖੇਤਾਂ ਨੂੰ ਅੱਗ ਲੱਗੀ ਹੋਈ ਸੀ। ਗੁਰਵਿੰਦਰ ਸਿੰਘ ਦੀ ਬਾਈਕ ਅੱਗ ਦੀ ਲਪੇਟ ਵਿਚ ਆ ਗਈ।

  ਇਹ ਵੀ ਪੜ੍ਹੋ:  ਹਾਸੇ ਤੇ ਫੁੱਲ ਮਨੋਰੰਜਨ ਨਾਲ ਭਰੀ ਫਿਲਮ ‘ਸ਼ਿੰਦਾ ਸ਼ਿੰਦਾ ਨੋ ਪਾਪਾ’, ਲੋਕ ਬੇਸਬਰੀ ਨਾਲ ਕਰ ਰਹੇ ਫਿਲਮ ਦਾ ਇਤਜ਼ਾਰ

ਜਿਵੇਂ ਹੀ ਬਾਈਕ ਅੱਗ ਦੀ ਲਪੇਟ 'ਚ ਆਈ ਤਾਂ ਬਾਈਕ ਨੂੰ ਅੱਗ ਲੱਗ ਗਈ, ਜਿਸ ਕਾਰਨ ਇਹ ਸੜਕ ਕਿਨਾਰੇ ਪਲਟ ਗਈ। ਇਸ ਕਾਰਨ ਬਾਈਕ ਸਵਾਰ ਵੀ ਬੁਰੀ ਤਰ੍ਹਾਂ ਝੁਲਸ ਗਿਆ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਸਮੇਤ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਨਾਲ ਹੀ ਗੁਰਵਿੰਦਰ ਸਿੰਘ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਐਸਐਚਓ ਅਮਰਜੀਤ ਕੌਰ ਨੇ ਦੱਸਿਆ ਕਿ ਮੁੱਢਲੀ ਜਾਂਚ ਵਿਚ ਪਤਾ ਲੱਗਿਆ ਹੈ ਕਿ 50-60 ਏਕੜ ਖੇਤ ਵਿੱਚ ਪਰਾਲੀ ਸਾੜੀ ਗਈ ਸੀ। ਹਨੇਰੀ ਕਾਰਨ ਅੱਗ ਸੜਕ ਵੱਲ ਵਧ ਗਈ, ਜਿਸ ਨਾਲ ਗੁਰਵਿੰਦਰ ਸਿੰਘ ਦੇ ਜ਼ਖ਼ਮੀ ਹੋਣ ਦਾ ਖਦਸ਼ਾ ਹੈ। ਇਸ ਮਾਮਲੇ ਦੀ ਜਾਂਚ ਏਐਸਆਈ ਬਲਜਿੰਦਰ ਸਿੰਘ ਕਰ ਰਹੇ ਹਨ। ਫਿਲਹਾਲ ਬੇਗੋਵਾਲ ਥਾਣੇ 'ਚ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

(For more Punjabi news apart from A young man was burnt alive due to fire in the fields Kapurthala News, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement