
ਹਿਰਾਸਤ ਤੋਂ ਮਿਲੇਗੀ ਮੁਕਤੀ, ਸਫ਼ਰ ਦਾ ਖ਼ਰਚ ਵੀ ਪੱਲਿਉਂ ਭਰੇਗੀ ਸਰਕਾਰ
Illegal immigration News: ਟਰੰਪ ਪ੍ਰਸ਼ਾਸਨ ਨੇ ਕਿਹਾ ਹੈ ਕਿ ਉਹ ਅਮਰੀਕਾ ’ਚ ਗੈਰ-ਕਾਨੂੰਨੀ ਤਰੀਕੇ ਨਾਲ ਅਪਣੇ ਦੇਸ਼ ਪਰਤਣ ਲਈ ਰਾਜ਼ੀ ਪ੍ਰਵਾਸੀਆਂ ਨੂੰ 1,000 ਡਾਲਰ ਦਾ ਭੁਗਤਾਨ ਕਰੇਗਾ।
ਗ੍ਰਹਿ ਸੁਰੱਖਿਆ ਵਿਭਾਗ ਨੇ ਸੋਮਵਾਰ ਨੂੰ ਕਿਹਾ ਕਿ ਉਹ ਯਾਤਰਾ ਸਹਾਇਤਾ ਲਈ ਵੀ ਭੁਗਤਾਨ ਕਰ ਰਿਹਾ ਹੈ ਅਤੇ ਜੋ ਲੋਕ ਸਰਕਾਰ ਨੂੰ ਇਹ ਦੱਸਣ ਲਈ ਅਪਣੇ ਸੀ.ਬੀ.ਪੀ. ਹੋਮ ਐਪ ਦੀ ਵਰਤੋਂ ਕਰਦੇ ਹਨ ਕਿ ਉਹ ਘਰ ਪਰਤਣ ਦੀ ਯੋਜਨਾ ਬਣਾ ਰਹੇ ਹਨ, ਉਨ੍ਹਾਂ ਨੂੰ ਇਮੀਗ੍ਰੇਸ਼ਨ ਲਾਗੂ ਕਰਨ ਵਾਲਿਆਂ ਵਲੋਂ ਹਿਰਾਸਤ ’ਚ ਲੈਣ ਅਤੇ ਦੇਸ਼ ’ਚੋਂ ਕੱਢਣ ਲਈ ‘ਘੱਟ ਤਰਜੀਹ’ ਦਿਤੀ ਜਾਵੇਗੀ।
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਮੀਗ੍ਰੇਸ਼ਨ ਲਾਗੂ ਕਰਨ ਨੂੰ ਅਪਣੀ ਮੁਹਿੰਮ ਦਾ ਕੇਂਦਰ ਬਿੰਦੂ ਬਣਾਇਆ ਹੈ। ਪਰ ਇਹ ਇਕ ਮਹਿੰਗਾ ਅਤੇ ਸਰੋਤਾਂ ’ਤੇ ਦਬਾਅ ਪਾਉਣ ਵਾਲਾ ਕੰਮ ਹੈ। ਰਿਪਬਲਿਕਨ ਪ੍ਰਸ਼ਾਸਨ ਕਾਂਗਰਸ ’ਤੇ ਸਰੋਤਾਂ ’ਚ ਭਾਰੀ ਵਾਧਾ ਕਰਨ ਲਈ ਦਬਾਅ ਪਾ ਰਿਹਾ ਹੈ ਪਰ ਨਾਲ ਹੀ ਦੇਸ਼ ’ਚ ਗੈਰ-ਕਾਨੂੰਨੀ ਤਰੀਕੇ ਨਾਲ ਲੋਕਾਂ ਨੂੰ ਖ਼ੁਦ ਚਲੇ ਜਾਣ ਲਈ ਉਤੁਸ਼ਾਹਿਤ ਕਰ ਰਿਹਾ ਹੈ।