ਡਾਕਟਰਾਂ ਨੇ ਕੀਤਾ ਪ੍ਰਗਟਾਵਾ, ਅੱਖਾਂ ਨਾਲ ਵੀ ਫੈਲ ਸਕਦੈ ਕੋਰੋਨਾ ਵਾਇਰਸ
Published : Jun 5, 2020, 5:58 am IST
Updated : Jun 5, 2020, 5:58 am IST
SHARE ARTICLE
Doctors say corona virus can also be spread through the eyes
Doctors say corona virus can also be spread through the eyes

ਕੋਰੋਨਾ ਵਾਇਰਸ ਬਾਰੇ ਅਜੇ ਤਕ ਸਾਨੂੰ ਇਹ ਪਤਾ ਸੀ ਕਿ ਇਹ ਨੱਕ ਤੇ ਮੂੰਹ ਨਾਲ ਫੈਲ ਸਕਦਾ ਹੈ ਪਰ ਹੁਣ ਡਾਕਟਰਾਂ ਨੇ ਹੈਰਾਨ ਕਰਨ ਵਾਲਾ ਪ੍ਰਗਟਾਵਾ ਕੀਤਾ ਹੈ

ਵਾਸ਼ਿੰਗਟਨ : ਕੋਰੋਨਾ ਵਾਇਰਸ ਬਾਰੇ ਅਜੇ ਤਕ ਸਾਨੂੰ ਇਹ ਪਤਾ ਸੀ ਕਿ ਇਹ ਨੱਕ ਤੇ ਮੂੰਹ ਨਾਲ ਫੈਲ ਸਕਦਾ ਹੈ ਪਰ ਹੁਣ ਡਾਕਟਰਾਂ ਨੇ ਹੈਰਾਨ ਕਰਨ ਵਾਲਾ ਪ੍ਰਗਟਾਵਾ ਕੀਤਾ ਹੈ ਕਿ ਇਹ ਅੱਖਾਂ ਨਾਲ ਵੀ ਫੈਲ ਸਕਦਾ ਹੈ। ਹਾਲਾਂਕਿ ਕੰਨਾਂ ਰਾਹੀਂ ਇਸ ਦੇ ਫੈਲਣ ਦੇ ਖ਼ਤਰੇ ਤੋਂ ਇਨਕਾਰ ਕਰ ਦਿਤਾ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਵਾਇਰਸ ਪੀੜਤ ਵਿਅਕਤੀ ਬਹੁਤ ਨੇੜੇ ਹੋ ਕੇ ਖੰਘਦਾ ਹੈ ਜਾਂ ਛਿੱਕਦਾ ਹੈ ਤਾਂ ਨੱਕ ਤੇ ਮੂੰਹ ਦੇ ਨਾਲ-ਨਾਲ ਅੱਖਾਂ ਨਾਲ ਵੀ ਵਾਇਰਸ ਸਰੀਰ ਵਿਚ ਦਾਖ਼ਲ ਹੋ ਸਕਦਾ ਹੈ।

Corona VirusCorona Virus

ਵਾਇਰਸ ਦੇ ਸੰਪਰਕ ਵਿਚ ਆਏ ਹੱਥਾਂ ਨਾਲ ਅੱਖਾਂ ਨੂੰ ਹੱਥ ਲਾਉਣ ਨਾਲ ਵਾਇਰਸ ਫੈਲਣ ਦਾ ਖ਼ਤਰਾ ਹੈ। ਇਸ ਦੇ ਨਾਲ ਹੀ ਕਿਸੇ ਵਾਇਰਸ ਪੀੜਤ ਵਿਅਕਤੀ ਦੇ ਹੰਝੂਆਂ ਨਾਲ ਵੀ ਇਸ ਵਾਇਰਸ ਰੋਗ ਦੇ ਲਪੇਟ ਵਿਚ ਆਉਣ ਦਾ ਖਤਰਾ ਹੈ। ਵਾਰ-ਵਾਰ ਹੱਥ ਧੋਣ, ਸਮਾਜਕ ਦੂਰੀ ਬਣਾਏ ਰਖਣ ਅਤੇ ਬਾਹਰ ਨਿਕਲਣ ਸਮੇਂ ਚਿਹਰੇ ਨੂੰ ਢੱਕ ਕੇ ਰੱਖਣ ਨਾਲ ਇਸ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ।

Corona Virus Vaccine Corona Virus 

'ਅਮਰੀਕਾ ਅਕੈਡਮੀ ਆਫ਼ ਆਪਥੈਲਮੋਲਾਜੀ' ਮੁਤਾਬਕ ਐਨਕ ਲਗਾਉਣਾ ਵੀ ਸੁਰੱਖਿਅਤ ਹੋ ਸਕਦਾ ਹੈ। ਸਿਹਤ ਦੇਖਭਾਲ ਕਰਮਚਾਰੀਆਂ ਨੂੰ ਵੀ ਵਾਇਰਸ ਪੀੜਤ ਮਰੀਜ਼ਾਂ ਦਾ ਇਲਾਜ ਕਰਦੇ ਸਮੇਂ ਐਨਕ ਲਗਾ ਕੇ ਰਖਣ ਦੀ ਸਲਾਹ ਦਿਤੀ ਗਈ ਹੈ। ਅਮਰੀਕਾ ਦੇ ਰੋਗ ਕੰਟਰੋਲ ਕੇਂਦਰ ਮੁਤਾਬਕ ਕੰਨਾਂ ਨਾਲ ਕੋਵਿਡ-19 ਫੈਲਣ ਦਾ ਖਤਰਾ ਨਹੀਂ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement