Canada News: ਕੈਨੇਡਾ ਦਾ ਪਹਿਲਾ ਗਰੌਸਰੀ ਸਟੋਰ, ਹਰ ਚੀਜ਼ ਮਿਲੇਗੀ ਬਿਲਕੁਲ ਮੁਫ਼ਤ
Published : Jun 5, 2024, 8:02 am IST
Updated : Jun 5, 2024, 8:02 am IST
SHARE ARTICLE
Canada's first grocery store, everything is free
Canada's first grocery store, everything is free

ਮਹਿੰਗਾਈ ਨਾਲ ਜੂਝ ਰਹੇ ਪਰਵਾਰਾਂ ਦੀ ਮਦਦ ਲਈ ਕੀਤਾ ਗਿਆ ਉਪਰਾਲਾ

Canada News:  ਕੈਨੇਡਾ ਵਿਚ ਮਹਿੰਗਾਈ ਨਾਲ ਜੂਝ ਰਹੇ ਪਰਵਾਰਾਂ ਦੀ ਮਦਦ ਲਈ ਪਹਿਲਾ ਅਜਿਹਾ ‘ਗਰੌਸਰੀ ਸਟੋਰ’ ਖੋਲ੍ਹਿਆ ਜਾ ਰਿਹਾ ਹੈ ਜਿਥੇ ਹਰ ਚੀਜ਼ ਬਿਲਕੁਲ ਮੁਫ਼ਤ ਮਿਲੇਗੀ। ਜੀ ਹਾਂ, ਰੈਜੀਨਾ ਫ਼ੂਡ ਬੈਂਕ ਦੇ ਵਿਲੱਖਣ ਉਪਰਾਲੇ ਤਹਿਤ ਗਰੌਸਰੀ ਸਟੋਰ ਵਿਚ ਹਰ ਉਹ ਚੀਜ਼ ਮਿਲੇਗੀ ਜੋ ਇਕ ਪਰਵਾਰ ਨੂੰ ਗੁਜ਼ਾਰਾ ਕਰਨ ਲਈ ਲੋੜੀਂਦੀ ਹੈ।

ਇਹ ਬਿਲਕੁਲ ਸਾਧਾਰਣ ਗਰੌਸਰੀ ਸਟੋਰਾਂ ਵਾਂਗ ਹੋਵੇਗਾ ਪਰ ਫ਼ਰਕ ਸਿਰਫ਼ ਐਨਾ ਹੈ ਕਿ ਸਟੋਰ ਵਿਚ ਆਉਣ ਵਾਲਿਆਂ ਨੂੰ ਕੋਈ ਬਿੱਲ ਅਦਾ ਨਹੀਂ ਕਰਨਾ ਪਵੇਗਾ। ਕੋਰੋਨਾ ਮਹਾਮਾਰੀ ਮਗਰੋਂ ਪੂਰੇ ਮੁਲਕ ਵਿਚ ਫ਼ੂਡ ਬੈਂਕਸ ’ਤੇ ਨਿਰਭਰ ਲੋਕਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ ਅਤੇ  ਇਕੱਲੇ ਰੈਜੀਨਾ ਸ਼ਹਿਰ ਵਿਚ ਅਜਿਹੇ ਲੋਕਾਂ ਦੀ ਗਿਣਤੀ 25 ਫ਼ੀ ਸਦੀ ਵਧ ਗਈ।

ਸ਼ਹਿਰ ਦੇ ਹਰ ਅੱਠ ਪਰਵਾਰਾਂ ਵਿਚੋਂ ਇਕ ਅਤੇ ਚਾਰ ਬੱਚਿਆਂ ਵਿਚੋਂ ਇਕ ਰੋਟੀ ਲਈ ਸੰਘਰਸ਼ ਕਰ ਰਹੇ ਹਨ। ਰੈਜੀਨਾ ਫ਼ੂਡ ਬੈਂਕ ਵਿਚ ਹਰ ਮਹੀਨੇ ਤਕਰੀਬਨ 16 ਹਜ਼ਾਰ ਲੋਕ ਆਉਂਦੇ ਹਨ, ਜਿਸ ਦੇ ਮੱਦੇਨਜਰ ਇਕ ਰਵਾਇਤੀ ਗਰੌਸਰੀ ਸਟੋਰ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ। ਮੁਫ਼ਤ ਰਾਸ਼ਨ ਵਾਲਾ ਸਟੋਰ ਉਸ ਇਮਾਰਤ ਵਿਚ ਖੋਲ੍ਹਿਆ ਜਾ ਰਿਹਾ ਹੈ ਜਿਥੇ ਕਿਸੇ ਵੇਲੇ ਸ਼ਰਾਬ ਦਾ ਠੇਕਾ ਹੁੰਦਾ ਸੀ।

ਰੈਜੀਨਾ ਫ਼ੂਡ ਬੈਂਕ ਦੇ ਮੀਤ ਪ੍ਰਧਾਨ ਡੇਵਿਡ ਫਰੋਹ ਨੇ ਕਿਹਾ ਕਿ ਹਰ ਪਰਵਾਰ ਦੀਆਂ ਜ਼ਰੂਰਤਾਂ ਵੱਖੋ-ਵੱਖਰੀਆਂ ਹੁੰਦੀਆਂ ਹਨ ਅਤੇ ਫ਼ੂਡ ਬੈਂਕ ਵਿਚ ਜ਼ਿਆਦਾ ਬਦਲ ਮੌਜੂਦ ਨਹੀਂ ਹੁੰਦੇ। ਇਸ ਤਰੀਕੇ ਨਾਲ 25 ਫ਼ੀ ਸਦੀ ਵਧ ਲੋਕਾਂ ਦਾ ਢਿੱਡ ਭਰਿਆ ਜਾ ਸਕੇਗਾ। ਮੁਫ਼ਤ ਗਰੌਸਰੀ ਸਟੋਰ ਖੋਲ੍ਹਣ ਦੀ ਪ੍ਰਕਿਰਿਆ ਦੌਰਾਨ ਜੌਨ ਵਾਈਟ ਦੇ ਸੁਝਾਅ ਵੀ ਲਏ ਗਏ। ਉਸ ਨੇ ਦਸਿਆ ਕਿ ਇਕੱਲਾ ਹੋਣ ਕਾਰਨ ਉਹ ਜਲਦ ਤਿਆਰ ਹੋਣ ਵਾਲੀਆਂ ਖੁਰਾਕੀ ਵਸਤਾਂ ਨੂੰ ਤਰਜੀਹ ਦਿੰਦਾ ਹੈ ਜਦਕਿ ਬੱਚਿਆਂ ਵਾਲੇ ਇਕ ਪਰਵਾਰ ਨੂੰ ਮੀਟ ਅਤੇ ਹੋਰ ਕਈ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ।

ਦਸਣਯੋਗ ਹੈ ਕਿ ਗਰੌਸਰੀ ਸਟੋਰ ਲਈ 7.5 ਲੱਖ ਡਾਲਰ ਵਿਚ ਸੂਬਾ ਸਰਕਾਰ ਤੋਂ ਇਮਾਰਤ ਖਰੀਦੀ ਗਈ ਅਤੇ ਇਸ ਲਈ 2 ਲੱਖ 20 ਹਜ਼ਾਰ ਦਾ ਕਰਜ਼ਾ ਲੈਣਾ ਪਿਆ ਜੋ ਸੰਭਾਵਤ ਤੌਰ ’ਤੇ ਸਰਕਾਰ ਮੁਆਫ਼ ਕਰ ਸਕਦੀ ਹੈ .
ਇਸ ਤੋਂ ਇਲਾਵਾ ਸਮਾਜ ਦੇ ਹਰ ਵਰਗ ਤੋਂ ਦਾਨ ਮਿਲ ਰਿਹਾ ਹੈ ਜਿਸ ਰਾਹੀਂ ਗਰੌਸਰੀ ਸਟੋਰ ਚਲਾਉਣਾ ਮੁਸਕਲ ਨਹੀਂ ਹੋਵੇਗਾ। ਇਕ ਪਰਵਾਰ ਤਕਰੀਬਨ 200 ਡਾਲਰ ਮੁੱਲ ਦੀਆਂ ਖੁਰਾਕੀ ਵਸਤਾਂ ਸਟੋਰ ਤੋਂ ਲਿਜਾ ਸਕੇਗਾ। ਸਟੋਰ ਵਿਚ ਮੁਹੱਈਆ ਕਰਵਾਏ ਜਾਣ ਵਾਲੇ ਅੱਧੇ ਉਤਪਾਦ ਸਸਕੈਚਵਾਨ ਤੋਂ ਆਉਣਗੇ ਜਿਨ੍ਹਾਂ ਵਿਚ ਕੈਨੋਲਾ ਤੇਲ, ਦਾਲਾਂ, ਫਲ, ਸਬਜ਼ੀਆਂ ਅਤੇ ਆਂਡੇ ਆਦਿ ਸ਼ਾਮਲ ਹੋਣਗੇ। ਡੇਵਿਡ ਫਰੋਹ ਮੁਤਾਬਕ ਤਕਰੀਬਨ 200 ਪਰਵਾਰਾਂ ਨੂੰ ਰੋਜ਼ਾਨਾ ਰਾਸ਼ਨ ਮੁਹਈਆ ਕਰਵਾਇਆ ਜਾ ਸਕੇਗਾ ਅਤੇ ਜ਼ਰੂਰਤਮੰਦ ਪਰਵਾਰਾਂ ਨੂੰ ਉਨ੍ਹਾਂ ਦੀ ਆਮਦਨ ਅਤੇ ਮੈਂਬਰਾਂ ਦੀ ਗਿਣਤੀ ਬਾਰੇ ਜਾਣਕਾਰੀ ਮੁਹਈਆ ਕਰਵਾਉਣੀ ਹੋਵੇਗੀ।

(For more Punjabi news apart from Canada's First Grocery Store Where Food is FREE , stay tuned to Rozana Spokesman)

Tags: canada news

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement