ਭਾਰਤੀ ਮੂਲ ਦੀ ਪੁਲਾੜ ਮੁਸਾਫ਼ਰ ਸੁਨੀਤਾ ਵਿਲੀਅਮਜ਼ ਨੇ ਤੀਜੀ ਵਾਰ ਪੁਲਾੜ ਲਈ ਉਡਾਣ ਭਰੀ 
Published : Jun 5, 2024, 10:23 pm IST
Updated : Jun 5, 2024, 10:23 pm IST
SHARE ARTICLE
Butch Willmore and Sunita Williams
Butch Willmore and Sunita Williams

ਬੋਇੰਗ ਕੰਪਨੀ ਦੇ ਸਟਾਰਲਾਈਨਰ ਜਹਾਜ਼ ਰਾਹੀਂ ਕੌਮਾਂਤਰੀ ਪੁਲਾੜ ਸਟੇਸ਼ਨ ’ਤੇ ਜਾਣ ਵਾਲੇ ਪਹਿਲੇ ਮੈਂਬਰ ਬਣ ਕੇ ਇਤਿਹਾਸ ਰਚਿਆ

ਹਿਊਸਟਨ: ਭਾਰਤੀ ਮੂਲ ਦੀ ਪੁਲਾੜ ਮੁਸਾਫ਼ਰ ਸੁਨੀਤਾ ਵਿਲੀਅਮਜ਼ ਬੁਧਵਾਰ ਨੂੰ ਅਪਣੇ ਇਕ ਹੋਰ ਸਾਥੀ ਨਾਲ ਤੀਜੀ ਵਾਰ ਪੁਲਾੜ ਲਈ ਰਵਾਨਾ ਹੋਈ। ਇਸ ਦੇ ਨਾਲ ਹੀ ਦੋਹਾਂ ਨੇ ਬੋਇੰਗ ਕੰਪਨੀ ਦੇ ਸਟਾਰਲਾਈਨਰ ਜਹਾਜ਼ ਰਾਹੀਂ ਕੌਮਾਂਤਰੀ ਪੁਲਾੜ ਸਟੇਸ਼ਨ ’ਤੇ ਜਾਣ ਵਾਲੇ ਪਹਿਲੇ ਮੈਂਬਰ ਬਣ ਕੇ ਇਤਿਹਾਸ ਰਚ ਦਿਤਾ। 

ਵਿਲੀਅਮਜ਼ ਅਤੇ ਬੁਚ ਵਿਲਮੋਰ ਨੂੰ ਲੈ ਕੇ ਬੋਇੰਗ ਦਾ ‘ਕਰੂ ਫਲਾਈਟ ਟੈਸਟ ਮਿਸ਼ਨ’ ਕਈ ਵਾਰ ਦੀ ਦੇਰੀ ਤੋਂ ਬਾਅਦ ਫਲੋਰਿਡਾ ਦੇ ਕੇਪ ਕੈਨਾਵੇਰਲ ਸਪੇਸ ਫੋਰਸ ਸਟੇਸ਼ਨ ਤੋਂ ਰਵਾਨਾ ਹੋਇਆ। ਵਿਲੀਅਮਜ਼ ਨੇ ਅਜਿਹੇ ਮਿਸ਼ਨ ’ਤੇ ਜਾਣ ਵਾਲੀ ਪਹਿਲੀ ਔਰਤ ਵਜੋਂ ਵੀ ਇਤਿਹਾਸ ਰਚਿਆ। ਵਿਲੀਅਮਜ਼ 2012 ’ਚ ਕੌਮਾਂਤਰੀ ਪੁਲਾੜ ਸਟੇਸ਼ਨ ਦੀ ਯਾਤਰਾ ਦੌਰਾਨ ਪੁਲਾੜ ’ਚ ‘ਟ੍ਰਾਈਥਲੋਨ’ ਪੂਰਾ ਕਰਨ ਵਾਲੀ ਪਹਿਲੀ ਵਿਅਕਤੀ ਬਣ ਗਈ ਸੀ। 

ਵਿਲੀਅਮਜ਼ ਯੂ.ਐਸ. ਨੇਵਲ ਅਕੈਡਮੀ ਤੋਂ ਸਿਖਲਾਈ ਪ੍ਰਾਪਤ ਕਰਨ ਤੋਂ ਬਾਅਦ ਮਈ 1987 ’ਚ ਅਮਰੀਕੀ ਸਮੁੰਦਰੀ ਫ਼ੌਜ ’ਚ ਸ਼ਾਮਲ ਹੋਈ ਸੀ। ਵਿਲੀਅਮਜ਼ ਨੂੰ 1998 ’ਚ ਨਾਸਾ ਵਲੋਂ ਇਕ ਪੁਲਾੜ ਮੁਸਾਫ਼ਰ ਵਜੋਂ ਚੁਣਿਆ ਗਿਆ ਸੀ ਅਤੇ ਉਹ ਦੋ ਪੁਲਾੜ ਮਿਸ਼ਨਾਂ ਦੀ ਮੈਂਬਰ ਰਹੀ ਹੈ: 2006 ’ਚ ਮੁਹਿੰਮ 14/15 ਅਤੇ 2012 ’ਚ 32/33 । 

ਉਸ ਨੇ ਐਕਸਪੀਡੀਸ਼ਨ -32 ’ਤੇ ਇਕ ਫਲਾਈਟ ਇੰਜੀਨੀਅਰ ਅਤੇ ਫਿਰ ਐਕਸਪੀਡੀਸ਼ਨ -33 ਦੇ ਕਮਾਂਡਰ ਵਜੋਂ ਸੇਵਾ ਨਿਭਾਈ। ਪੁਲਾੜ ਯਾਨ ਦੇ ਵਿਕਾਸ ਵਿਚ ਅਸਫਲਤਾ ਕਾਰਨ ਬੋਇੰਗ ਦੇ ‘ਕਰੂ ਫਲਾਈਟ ਟੈਸਟ ਮਿਸ਼ਨ’ ਵਿਚ ਕਈ ਸਾਲ ਦੀ ਦੇਰੀ ਹੋਈ ਸੀ। 

ਵਿਲੀਅਮਜ਼ ਅਤੇ ਵਿਲਮੋਰ ਦੀ ਯਾਤਰਾ ’ਚ 25 ਘੰਟੇ ਲੱਗਣ ਦੀ ਉਮੀਦ ਹੈ। ਪੁਲਾੜ ਯਾਨ ਵੀਰਵਾਰ ਨੂੰ ਪੁਲਾੜ ਸਟੇਸ਼ਨ ’ਤੇ ਪਹੁੰਚੇਗਾ। ਉਹ 14 ਜੂਨ ਨੂੰ ਸਟਾਰਲਾਈਨਰ ’ਤੇ ਸਵਾਰ ਹੋ ਕੇ ਘਰ ਪਰਤਣ ਲਈ ਪਛਮੀ ਅਮਰੀਕਾ ਦੇ ਇਕ ਦੂਰ-ਦੁਰਾਡੇ ਮਾਰੂਥਲ ’ਚ ਉਤਰਨ ਤੋਂ ਪਹਿਲਾਂ ਇਕ ਸਪਿਨਿੰਗ ਸਪੇਸ ਲੈਬ ’ਚ ਇਕ ਹਫਤੇ ਤੋਂ ਜ਼ਿਆਦਾ ਸਮਾਂ ਬਿਤਾਉਣਗੇ।

SHARE ARTICLE

ਏਜੰਸੀ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement