Russia Ukraine War News: ਹੁਣ ਯੂਕਰੇਨ ਵਿਚ ਤਬਾਹੀ ਤੈਅ!, ਪੁਤਿਨ ਨੇ ਟਰੰਪ ਨੂੰ ਕੀਤਾ ਸਪੱਸ਼ਟ, ''ਨਹੀਂ ਛੱਡਾਂਗੇ ਯੂਕਰੇਨ ਨੂੰ''
Published : Jun 5, 2025, 10:54 am IST
Updated : Jun 5, 2025, 10:54 am IST
SHARE ARTICLE
Russia Ukraine War trump called to putin Latest news in punjabi
Russia Ukraine War trump called to putin Latest news in punjabi

Russia Ukraine War News: ਦੋਵਾਂ ਨੇਤਾਵਾਂ ਵਿਚਕਾਰ 75 ਮਿੰਟ ਹੋਈ ਗੱਲਬਾਤ

Russia Ukraine War trump called to putin Latest news : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਯੂਕਰੇਨ ਅਤੇ ਈਰਾਨ ਦੇ ਮੁੱਦੇ 'ਤੇ ਰੂਸੀ ਰਾਸ਼ਟਰਪਤੀ ਪੁਤਿਨ ਨਾਲ 75 ਮਿੰਟ ਦੀ ਫ਼ੋਨ ਗੱਲਬਾਤ ਕੀਤੀ। ਟਰੰਪ ਨੇ ਇਹ ਜਾਣਕਾਰੀ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਦਿੱਤੀ। ਟਰੰਪ ਨੇ ਕਿਹਾ ਕਿ ਉਨ੍ਹਾਂ ਦੀ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਚੰਗੀ ਗੱਲਬਾਤ ਹੋਈ, ਪਰ ਇਹ ਅਜਿਹੀ ਗੱਲਬਾਤ ਨਹੀਂ ਸੀ ਜੋ ਸ਼ਾਂਤੀ ਵੱਲ ਲੈ ਜਾਵੇ।

ਟਰੰਪ ਨੇ ਦੱਸਿਆ ਕਿ ਪੁਤਿਨ ਨੇ ਉਨ੍ਹਾਂ ਨੂੰ ਸਾਫ਼ ਕਹਿ ਦਿੱਤਾ ਕਿ ਰੂਸ ਦੇ ਅੰਦਰ ਯੂਕਰੇਨ ਵੱਲੋਂ ਹਾਲ ਹੀ ਵਿੱਚ ਕੀਤੇ ਗਏ ਡਰੋਨ ਹਮਲੇ ਦਾ ਬਦਲਾ ਜ਼ਰੂਰ ਲਵਾਂਗੇ। ਇਸ ਹਮਲੇ ਵਿੱਚ ਕਈ ਰੂਸੀ ਜਹਾਜ਼ ਤਬਾਹ ਹੋ ਗਏ ਸਨ। ਪੁਤਿਨ ਨੇ ਟਰੰਪ ਨੂੰ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਰੂਸ ਦੇ ਅੰਦਰ ਯੂਕਰੇਨ ਦੇ ਹਮਲੇ ਹੁਣ ਅਸਹਿਣਯੋਗ ਹਨ। ਦੋਵਾਂ ਨੇਤਾਵਾਂ ਨੇ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ 'ਤੇ ਵੀ ਚਰਚਾ ਕੀਤੀ, ਪਰ ਯੂਕਰੇਨ ਦਾ ਮੁੱਦਾ ਹਾਵੀ ਰਿਹਾ।

ਟਰੰਪ ਨੇ ਅਮਰੀਕੀ ਮੀਡੀਆ ਨੂੰ ਦੱਸਿਆ ਕਿ ਪੁਤਿਨ ਬਹੁਤ ਗੁੱਸੇ ਵਿੱਚ ਸਨ। ਉਨ੍ਹਾਂ ਕਿਹਾ ਕਿ ਗੱਲਬਾਤ ਦਾ ਸਮਾਂ ਹੁਣ ਖ਼ਤਮ ਹੋ ਗਿਆ ਹੈ, ਜਵਾਬ ਦੇਣ ਦਾ ਸਮਾਂ ਆ ਗਿਆ ਹੈ। ਰੂਸ ਦੇ ਅੰਦਰ ਹਮਲਿਆਂ ਨੂੰ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਟਰੰਪ ਨੇ ਚੇਤਾਵਨੀ ਦਿੱਤੀ ਕਿ ਇਹ ਯੁੱਧ ਹੁਣ ਭਿਆਨਕ ਮੋੜ ਲੈ ਸਕਦਾ ਹੈ।

ਅਮਰੀਕਾ ਅਤੇ ਨਾਟੋ ਵੱਲੋਂ ਯੂਕਰੇਨ ਨੂੰ ਦਿੱਤੀ ਗਈ ਫ਼ੌਜੀ ਸਹਾਇਤਾ ਨੇ ਰੂਸ ਨੂੰ ਹੋਰ ਵੀ ਗੁੱਸੇ ਵਿੱਚ ਕਰ ਦਿੱਤਾ ਹੈ। ਪੁਤਿਨ ਦੀ ਖੁੱਲ੍ਹੀ ਧਮਕੀ ਤੋਂ ਬਾਅਦ, ਯੂਕਰੇਨ 'ਤੇ ਵੱਡੇ ਪੱਧਰ 'ਤੇ ਮਿਜ਼ਾਈਲ ਜਾਂ ਹਵਾਈ ਹਮਲੇ ਦਾ ਖ਼ਤਰਾ ਹੈ। ਯੂਰਪ ਅਤੇ ਸੰਯੁਕਤ ਰਾਸ਼ਟਰ ਇਸ ਘਟਨਾਕ੍ਰਮ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਨ।
 

 

Location: India, West Bengal

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement