
ਵ੍ਹਾਈਟ ਹਾਊਸ ਦੇ ਸੀਨੀਅਰ ਵਕੀਲ ਭਾਰਤੀ ਮੂਲ ਦੇ ਅਮਰੀਕੀ ਉੱਤਮ ਢਿੱਲੋਂ ਨੂੰ ਡਰੱਗ ਇਨਫੋਰਸਮੈਂਟ ਏਜੰਸੀ ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ ਹੈ
ਵਾਸ਼ਿੰਗਟਨ : ਵ੍ਹਾਈਟ ਹਾਊਸ ਦੇ ਸੀਨੀਅਰ ਵਕੀਲ ਭਾਰਤੀ ਮੂਲ ਦੇ ਅਮਰੀਕੀ ਉੱਤਮ ਢਿੱਲੋਂ ਨੂੰ ਡਰੱਗ ਇਨਫੋਰਸਮੈਂਟ ਏਜੰਸੀ ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ ਹੈ। ਇਹ ਸੰਸਥਾ ਅਮਰੀਕਾ 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਇਸ ਦੀ ਵਰਤੋਂ ਵਿਰੁਧ ਕੰਮ ਕਰਦੀ ਹੈ। ਢਿੱਲੋਂ ਨੇ ਰੌਬਰਟ ਪੈਟਰਸਨ ਦੀ ਥਾਂ ਲਈ ਹੈ। 30 ਸਾਲ ਦੀ ਸੇਵਾ ਦੇ ਬਾਅਦ ਪੈਟਰਸਨ ਰਿਟਾਇਰ ਹੋਏ ਹਨ।
ਢਿੱਲੋਂ ਨੇ ਵ੍ਹਾਈਟ ਹਾਊਸ 'ਚ ਉਪ ਵਕੀਲ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਡਿਪਟੀ ਸਹਾਇਕ ਦੇ ਤੌਰ 'ਤੇ ਕੰਮ ਕੀਤਾ ਹੈ। ਉਨ੍ਹਾਂ ਨੇ ਮੰਗਲਵਾਰ ਨੂੰ ਡਰੱਗ ਇਨਫੋਰਸਮੈਂਟ ਏਜੰਸੀ ਦੇ ਕਾਰਜਕਾਰੀ ਨਿਦੇਸ਼ਕ ਦਾ ਅਹੁਦਾ ਸੰਭਾਲਿਆ।