
ਅਮਰੀਕਾ ਦੇ ਜਾਰਜੀਆ ਸੂਬੇ ਵਿਚ ਇਕ ਕੁੱਤਾ ਕੋਰੋਨਾ ਵਾਇਰਸ ਨਾਲ ਪੀੜਤ ਮਿਲਿਆ ਹੈ। ਦਸਿਆ ਜਾ ਰਿਹਾ ਹੈ
ਵਾਸ਼ਿੰਗਟਨ, 4 ਜੁਲਾਈ : ਅਮਰੀਕਾ ਦੇ ਜਾਰਜੀਆ ਸੂਬੇ ਵਿਚ ਇਕ ਕੁੱਤਾ ਕੋਰੋਨਾ ਵਾਇਰਸ ਨਾਲ ਪੀੜਤ ਮਿਲਿਆ ਹੈ। ਦਸਿਆ ਜਾ ਰਿਹਾ ਹੈ ਕਿ ਇਸ ਬਿਮਾਰੀ ਦੀ ਪਕੜ ਵਿਚ ਆਇਆ ਇਹ ਦੂਜਾ ਕੁੱਤਾ ਹੈ। ਜਾਰਜੀਆ ਦੇ ਸਿਹਤ ਵਿਭਾਗ ਨੇ ਇਕ ਖ਼ਬਰ ਜਾਰੀ ਕਰਦਿਆਂ ਕਿਹਾ ਕਿ ਛੇ ਸਾਲਾ ਮਿਕਸ ਬ੍ਰੀਡ ਦਾ ਕੁੱਤਾ ਕੋਰੋਨਾਵਾਇਰਸ ਨਾਲ ਸੰਕਰਮਿਤ ਪਾਇਆ ਗਿਆ ਹੈ। ਪਹਿਲਾਂ, ਇਸ ਦਾ ਮਾਲਕ ਸੰਕਰਮਿਤ ਪਾਇਆ ਗਿਆ ਸੀ ਅਤੇ ਫਿਰ ਕੁੱਤਾ ਵੀ ਇਸ ਬਿਮਾਰੀ ਦੀ ਪਕੜ ਵਿਚ ਆ ਗਿਆ।
File Photo
ਕੁੱਤੇ ਦੀ ਬਿਮਾਰੀ ਵਧਣ ਤੋਂ ਬਾਅਦ ਉਸ ਨੂੰ ਮੌਤ ਦੇ ਘਾਟ ਉਤਾਰ ਦਿਤਾ ਗਿਆ। ਰੋਗ ਨਿਯੰਤਰਣ ਅਤੇ ਰੋਕਥਾਮ ਲਈ ਯੂਐਸ ਕੇਂਦਰਾਂ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੁਣ ਤਕ ਉਪਲਬਧ ਸੀਮਤ ਜਾਣਕਾਰੀ ਮੁਤਾਬਕ ਪਾਲਤੂਆਂ ਜਾਨਵਰਾਂ ਤੋਂ ਇਨਸਾਨ ਵਿਚ ਕੋਰੋਨਾ ਵਾਇਰਸ ਫੈਲਣ ਦਾ ਜੋਖਮ ਬਹੁਤ ਘੱਟ ਹੈ। (ਏਜੰਸੀ)