
ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਸ਼ੁਕਰਵਾਰ ਨੂੰ ਮਿੰਨੀ ਬੱਸ ਦੇ ਰੇਲ ਗੱਡੀ ਨਾਲ ਟਕਰਾਅ ਜਾਣ .......
ਪੇਸ਼ਾਵਰ: ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਸ਼ੁਕਰਵਾਰ ਨੂੰ ਮਿੰਨੀ ਬੱਸ ਦੇ ਰੇਲ ਗੱਡੀ ਨਾਲ ਟਕਰਾਅ ਜਾਣ ਕਾਰਨ 29 ਜਣਿਆਂ ਦੀ ਮੌਤ ਹੋ ਗਈ ਸੀ ਜਿਨ੍ਹਾਂ ਵਿਚ ਬਹੁਤੇ ਸਿੱਖ ਯਾਤਰੀ ਸਨ। ਅਧਿਕਾਰੀਆਂ ਨੇ ਦਸਿਆ ਕਿ ਕਰਾਚੀ ਤੋਂ ਲਾਹੌਰ ਜਾ ਰਹੀ ਸ਼ਾਹ ਹੁਸੈਨ ਐਕਸਪ੍ਰੈਸ ਨੇ ਦੁਪਹਿਰ ਡੇਢ ਵਜੇ ਫ਼ਾਰੂਕਾਬਾਦ ਵਿਚ ਰੋਡੇ ਫਾਟਕ ’ਤੇ ਮਿੰਨੀ ਬੱਸ ਨੂੰ ਟੱਕਰ ਮਾਰ ਦਿਤੀ ਸੀ।
Tragic accident in Pakistan, 29 killed, most Sikh passenger
ਬੱਸ ਵਿਚ ਸਿੱਖ ਸ਼ਰਧਾਲੂ ਸਵਾਰ ਸਨ। ਘਟਨਾ ਵਾਲੀ ਥਾਂ ਲਾਹੌਰ ਤੋਂ ਲਗਭਗ 60 ਕਿਲੋਮੀਟਰ ਦੂਰ ਹੈ। ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ ਦੇ ਬੁਲਾਰੇ ਆਮਿਰ ਹਾਸ਼ਮੀ ਨੇ ਦਸਿਆ ਕਿ ਹਾਦਸੇ ਵਿਚ ਘੱਟੋ ਘੱਟ 29 ਜਣਿਆਂ ਦੀ ਮੌਤ ਹੋ ਗਈ ਸੀ।
Tragic accident in Pakistan, 29 killed, most Sikh passenger
ਜਿਨ੍ਹਾਂ ਵਿਚ ਬਹੁਤੇ ਪਾਕਿਸਤਾਨੀ ਸਿੱਖ ਸਨ। ਸੂਤਰਾਂ ਮੁਤਾਬਕ 29 ਮ੍ਰਿਤਕਾਂ ਵਿਚ 21 ਸਿੱਖ ਸਨ। 15 ਸ਼ਰਧਾਲੂਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। 10 ਜਣੇ ਜ਼ਖ਼ਮੀ ਹਨ ਜਿਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਾ ਦਿਤਾ ਗਿਆ ਹੈ। ਰੇਲਵੇ ਅਧਿਕਾਰੀਆਂ ਨੈ ਦਸਿਆ ਕਿ ਹਾਦਸੇ ਦਾ ਕਾਰਨ ਗੇਟ-ਰਹਿਤ ਰੇਲਵੇ ਕਰਾਸਿੰਗ ਸੀ।
Tragic accident in Pakistan, 29 killed, most Sikh passenger
ਇਸ ਵਿਚ ਮਾਰੇ ਗਏ ਘੱਟਗਿਣਤੀ ਸਿੱਖ ਭਾਈਚਾਰੇ ਨਾਲ ਸਬੰਧਤ 21 ਵਿਅਕਤੀਆਂ ਦਾ ਸ਼ਨੀਵਾਰ ਨੂੰ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਨ੍ਹਾਂ ਵਿੱਚ 11 ਆਦਮੀ, ਨੌਂ ਔਰਤਾਂ ਅਤੇ ਇੱਕ ਬੱਚਾ ਸ਼ਾਮਲ ਸੀ। ਖੈਬਰ ਪਖਤੂਨਖਵਾ ਦੇ ਨੌਸ਼ਹਿਰਾ ਜ਼ਿਲੇ ਦੇ ਖੈਰਾਬਾਦ ਏਟਕ ਵਿਖੇ ਸਿੱਖਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ।
ਇਸ ਸਮੇਂ ਦੌਰਾਨ ਸਿੱਖ ਭਾਈਚਾਰੇ ਦੇ ਬਹੁਤ ਸਾਰੇ ਆਗੂ ਮੌਜੂਦ ਸਨ। ਆਖਰੀ ਵਿਦਾਈ ਦੌਰਾਨ ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਦੇ ਸੂਚਨਾ ਸਲਾਹਕਾਰ ਅਜਮਲ ਖਾਨ ਵਜ਼ੀਰ ਵੀ ਮੌਜੂਦ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ