ਦਖਣੀ-ਪਛਮੀ ਚੀਨ ’ਚ ਮੀਂਹ ਦਾ ਕਹਿਰ, ਹੜ੍ਹ ਆਉਣ ਕਾਰਨ 15 ਦੀ ਮੌਤ

By : KOMALJEET

Published : Jul 5, 2023, 5:31 pm IST
Updated : Jul 5, 2023, 5:31 pm IST
SHARE ARTICLE
representational
representational

ਚਾਰ ਹੋਰ ਵਿਅਕਤੀ ਲਾਪਤਾ, ਹਜ਼ਾਰਾਂ ਲੋਕਾਂ ਨੂੰ ਸੁਰਖਿਅਤ ਥਾਵਾਂ ’ਤੇ ਪਹੁੰਚਾਇਆ

ਬੀਜਿੰਗ: ਦਖਣੀ-ਪਛਮੀ ਚੀਨ ਦੇ ਪਹਾੜੀ ਇਲਾਕਿਆਂ ’ਚ ਮੌਸਮੀ ਮੋਹਲੇਧਾਰ ਮੀਂਹ ਕਾਰਨ ਆਏ ਹੜ੍ਹ ’ਚ ਘੱਟ ਤੋਂ ਘੱਟ 15 ਲੋਕਾਂ ਦੀ ਜਾਨ ਚਲੀ ਗਈ। ਅਧਿਕਾਰੀਆਂ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿਤੀ। ਸਥਾਨਕ ਸਰਕਾਰ ਦੀ ਵੈੱਬਸਾਈਟ ਅਨੁਸਾਰ, 3.1 ਕਰੋੜ ਦੀ ਆਬਾਦੀ ਵਾਲੇ ਵਿਸ਼ਾਲ ਪਹਾੜੀ ਇਲਾਕੇ ਚੋਂਗਕਿਗ ’ਚ ਸਵੇਰੇ ਤਕ ਚਾਰ ਵਿਅਕਤੀਆਂ ਦੇ ਲਾਪਤਾ ਹੋਣ ਦੀ ਖ਼ਬਰ ਵੀ ਸੀ।

ਦੇਸ਼ ਦੇ ਹੋਰ ਹਿੱਸਿਆਂ ’ਚ ਵੀ ਕੁਝ ਅਜਿਹੇ ਹੀ ਹਾਲਾਤ ਹਨ ਪਰ ਚੋਂਗਕਿੰਗ ’ਚ ਹੜ੍ਹ ਘਾਤਕ ਲਗ ਰਹੇ ਹਨ ਜਿੱਥੋਂ ਹੁਣ ਤਕ ਹਜ਼ਾਰਾਂ ਲੋਕਾਂ ਨੂੰ ਕਢ ਕੇ ਸੁਰਖਿਅਤ ਥਾਵਾਂ ’ਤੇ ਪਹੁੰਚਾਇਆ ਜਾ ਚੁਕਾ ਹੈ। ਦਖਣੀ-ਪਛਮੀ ਸੂਬੇ ਸਿਚੁਆਨ ’ਚ ਹੜ੍ਹਾਂ ਕਾਰਨ 85 ਹਜ਼ਾਰ ਤੋਂ ਵੱਧ ਲੋਕਾਂ ਨੂੰ ਕੱਢ ਕੇ ਸੁਰਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ।

ਇਹ ਵੀ ਪੜ੍ਹੋ: ਵਿੱਤੀ ਵਰ੍ਹੇ 2023-24 ਦੇ ਪਹਿਲੇ 3 ਮਹੀਨਿਆਂ ‘ਚ ਜ਼ਮੀਨ-ਜਾਇਦਾਦ ਦੀਆਂ ਰਜਿਸਟਰੀਆਂ ਤੋਂ ਆਮਦਨ 'ਚ 17 ਫ਼ੀ ਸਦੀ ਵਾਧਾ: ਜਿੰਪਾ

ਚੋਂਗਕਿੰਗ ’ਚ ਹੜ੍ਹਾਂ ਦੀ ਚੇਤਾਵਨੀ ਦਾ ਪੱਧਰ ਚਾਰ ਤੋਂ ਵਧਾ ਕੇ ਤਿੰਨ ਕਰ ਦਿਤਾ ਗਿਆ ਹੈ, ਜੋ ਸੰਕਟ ਦੀ ਵਧਦੀ ਗੰਭੀਰਤਾ ਨੂੰ ਦਰਸਾਉਂਦਾ ਹੈ। ਸਰਕਾਰੀ ਵੈੱਬਸਾਈਟਾਂ ’ਤੇ ਦਰਸਾਈਆਂ ਤਸਵੀਰਾਂ ’ਚ ਬਚਾਅ ਟੀਮ ਕਿਸ਼ਤੀ ’ਚ ਸਵਾਰ ਹੋ ਕੇ ਪਿੰਡ ਵਾਸੀਆਂ ਨੂੰ ਸੁਰਖਿਅਤ ਥਾਂ ’ਤੇ ਲੈ ਕੇ ਜਾਂਦੇ ਅਤੇ ਕਾਰਕੁਨ ਜ਼ਮੀਨ ਖਿਸਕਣ ਕਾਰਨ ਰੁਕੀਆਂ ਸੜਕਾਂ ਨੂੰ ਸਾਫ਼ ਕਰਦੇ ਦਿਸ ਰਹੇ ਹਨ।

ਹਰ ਸਾਲ ਚੀਨ ਦੇ ਵੱਡੇ ਹਿੱਸੇ ’ਚ ਮੌਸਮੀ ਹੜ੍ਹ ਆਉਂਦੇ ਹਨ, ਖ਼ਾਸ ਕਰ ਕੇ ਦਖਣੀ ਖੇਤਰ ’ਚ। ਇਸ ਸਾਲ ਕੁਝ ਉੱਤਰੀ ਇਲਾਕਿਆਂ ’ਚ ਵੀ 50 ਸਾਲ ਤੋਂ ਸਭ ਤੋਂ ਭਿਆਨਕ ਹੜ੍ਹਾਂ ਦੀਆਂ ਖ਼ਬਰਾਂ ਹਨ। 2021 ’ਚ ਮੱਧ ਸੂਬੇ ਹੇਨਾਨ ’ਚ ਮੀਂਹ ਅਤੇ ਹੜ੍ਹ ਸਬੰਧੀ ਕਾਰਨਾਂ ਕਾਰਨ 300 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਉਸੇ ਸਾਲ 20 ਜੁਲਾਈ ਨੂੰ ਸੂਬੇ ਦੀ ਰਾਜਧਾਨੀ ਝੋਂਗਝੋਊ ’ਚ ਰੀਕਾਰਡ ਮੀਂਹ ਪਿਆ ਸੀ, ਜਿਸ ਨਾਲ ਸੜਕਾਂ ਉਫ਼ਨਦੀਆਂ ਨਦੀਆਂ ’ਚ ਤਬਦੀਲ ਹੋ ਗਈਆਂ ਸਨ ਅਤੇ ਥਾਂ-ਥਾਂ ਪਾਣੀ ਭਰ ਗਿਆ ਸੀ। 

Tags: china, rain, flood, death

SHARE ARTICLE

ਏਜੰਸੀ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement