ਖ਼ਬਰਾਂ |

ਤਾਜ਼ਾ |

ਪਾਕਿ ਤੇ ਅਮਰੀਕਾ ਵਿਚਾਲੇ ਵਪਾਰ ਗੱਲਬਾਤ ਦਾ ਅਹਿਮ ਦੌਰ ਸਮਾਪਤ
Published : Jul 5, 2025, 7:52 pm IST
Updated : Jul 5, 2025, 7:52 pm IST
SHARE ARTICLE
Important round of trade talks between Pakistan and US ends
Important round of trade talks between Pakistan and US ends

ਮਰੀਕਾ ਵਲੋਂ ਹੋਰ ਵਪਾਰਕ ਭਾਈਵਾਲਾਂ ਨਾਲ ਇਸੇ ਤਰ੍ਹਾਂ ਦੀ ਗੱਲਬਾਤ ਪੂਰੀ ਕਰਨ ਤੋਂ ਬਾਅਦ ਹੀ ਰਸਮੀ ਐਲਾਨ ਕੀਤੇ ਜਾਣ ਦੀ ਉਮੀਦ

ਇਸਲਾਮਾਬਾਦ : ਪਾਕਿਸਤਾਨ ਅਤੇ ਅਮਰੀਕਾ ਨੇ ਵਪਾਰ ਗੱਲਬਾਤ ਦਾ ਇਕ ਮਹੱਤਵਪੂਰਨ ਦੌਰ ਪੂਰਾ ਕਰ ਲਿਆ ਹੈ ਅਤੇ ਇਕ ਸਮਝੌਤੇ ਉਤੇ  ਸਹਿਮਤੀ ਬਣ ਗਈ ਹੈ ਜੋ ਦੇਸ਼ ਦੇ ਪ੍ਰਮੁੱਖ ਨਿਰਯਾਤ ਖੇਤਰਾਂ ਦੇ ਭਵਿੱਖ ਨੂੰ ਆਕਾਰ ਦੇ ਸਕਦਾ ਹੈ।

ਮੀਡੀਆ ’ਚ ਆਈਆਂ ਖ਼ਬਰਾਂ ਮੁਤਾਬਕ ਦੋਵੇਂ ਧਿਰਾਂ ਵਿਚਾਲੇ ਸਹਿਮਤੀ ਬਣ ਗਈ ਹੈ ਪਰ ਅਮਰੀਕਾ ਵਲੋਂ  ਹੋਰ ਵਪਾਰਕ ਭਾਈਵਾਲਾਂ ਨਾਲ ਇਸੇ ਤਰ੍ਹਾਂ ਦੀ ਗੱਲਬਾਤ ਪੂਰੀ ਕਰਨ ਤੋਂ ਬਾਅਦ ਹੀ ਰਸਮੀ ਐਲਾਨ ਕੀਤੇ ਜਾਣ ਦੀ ਉਮੀਦ ਹੈ।

ਵਾਸ਼ਿੰਗਟਨ ਵਿਚ ਗੱਲਬਾਤ ਪੂਰੀ ਕਰਨ ਲਈ 9 ਜੁਲਾਈ ਦੀ ਸਮਾਂ ਸੀਮਾ ਤੋਂ ਇਕ ਹਫਤੇ ਤੋਂ ਵੀ ਘੱਟ ਸਮੇਂ ਵਿਚ ਸਹਿਮਤੀ ਬਣੀ, ਜਿੱਥੇ ਵਣਜ ਸਕੱਤਰ ਜਵਾਦ ਪਾਲ ਨੇ ਪਾਕਿਸਤਾਨੀ ਵਫਦ ਦੀ ਅਗਵਾਈ ਵਿਚ ਇਕ ਲੰਮੇ  ਸਮੇਂ ਦੇ ਆਪਸੀ ਟੈਰਿਫ ਸਮਝੌਤੇ ਨੂੰ ਅੰਤਿਮ ਰੂਪ ਦਿਤਾ ਜੋ ਪਾਕਿਸਤਾਨੀ ਨਿਰਯਾਤ ਮੁੱਖ ਤੌਰ ਉਤੇ  ਟੈਕਸਟਾਈਲ ਅਤੇ ਖੇਤੀਬਾੜੀ ਉਤਪਾਦਾਂ ਉਤੇ  29 ਫ਼ੀ ਸਦੀ  ਟੈਰਿਫ ਨੂੰ ਦੁਬਾਰਾ ਲਗਾਉਣ ਤੋਂ ਰੋਕੇਗਾ।

Location: Pakistan, Islamabad

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੈ ਇਸ ਦੇ ਪਾਪਾ ਨੂੰ ਭੇਜੀ ਸੀ ਵੀਡੀਓ, ਬੱ+ਚੀ ਨੂੰ ਹੈ.ਵਾ.ਨੀ.ਅਤ ਨਾਲ ਕੁੱਟਣ ਵਾਲੀ ਮਾਂ ਆਈ ਕੈਮਰੇ ਦੇ ਸਾਹਮਣੇ, ਸੁਣੋ

17 Jun 2026 2:52 PM

ਘਰ ਵਾਲੇ ਵਿਹੜੇ 'ਚ ਸੁੱਤੇ ਰਹੇ, ਕੰਧ ਪਾੜ ਕੇ 25 ਤੋਲੇ ਸੋਨਾ ਤੇ ਲੱਖਾਂ ਦੀ ਨਕਦੀ ਲੁੱਟ ਕੇ ਲੈ ਗਏ ਚੋਰ

17 Jun 2026 2:50 PM

15 Jun 2026 2:59 PM

ਅਮਰੀਕਾ-ਰਾਨ ਵਿਚਾਲੇ ਸ਼ਾਂਤੀ ਸਮਝੌਤੇ ਦਾ ਐਲਾਨ, ਹੋਰਮੁਜ਼ ਖੋਲ੍ਹਣ ਨੂੰ ਵੀ ਮਿਲੀ ਮਨਜ਼ੂਰੀ

15 Jun 2026 2:58 PM

ਫਿਲਮੀ ਸਟਾਈਲ 'ਚ ਆਈਆਂ ਲੁਟੇਰੀਆਂ, CCTV Footage

14 Jun 2026 3:11 PM
Advertisement