ਨਾਸਾ ਦੇ ਪਹਿਲੇ ਕਮਰਸ਼ੀਅਲ ਯਾਨ ਲਈ ਸੁਨੀਤਾ ਵਿਲੀਅਮਜ਼ ਸਮੇਤ 9 ਐਸਟਰਨਾਟਸ ਚੁਣੇ ਗਏ
Published : Aug 5, 2018, 1:59 pm IST
Updated : Aug 5, 2018, 1:59 pm IST
SHARE ARTICLE
Needham Astronaut To Fly To ISS On Boeing Commercial Capsule
Needham Astronaut To Fly To ISS On Boeing Commercial Capsule

ਨਾਸਾ ਨੇ ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਸਮੇਤ ਅਜਿਹੇ 9 ਲੋਕਾਂ ਦਾ ਨਾਮ ਦਰਜ ਕੀਤਾ ਹੈ

ਹਿਊਸਟਨ, ਨਾਸਾ ਨੇ ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਸਮੇਤ ਅਜਿਹੇ 9 ਲੋਕਾਂ ਦਾ ਨਾਮ ਦਰਜ ਕੀਤਾ ਹੈ ਜੋ ਕਮਰਸ਼ੀਅਲ ਰੂਪ ਤੋਂ ਉਪਲੱਬਧ ਰਾਕੇਟ ਅਤੇ ਕੈਪਸੂਲ ਦੇ ਜ਼ਰੀਏ ਪੁਲਾੜ ਜਾਣ ਦੇ ਪਹਿਲੇ ਮਿਸ਼ਨ ਲਈ ਉੜਾਨ ਭਰਨਗੇ। ਦੱਸ ਦਈਏ ਕਿ ਮੁਹਿੰਮ ਅਗਲੇ ਸਾਲ ਸ਼ੁਰੂ ਹੋਵੇਗੀ। ਨੈਸ਼ਨਲ ਐਰੋਨਾਟਿਕਸ ਐਂਡ ਸਪੇਸ ਐਡਮੀਨੀਸਟਰੇਸ਼ਨ (ਨਾਸਾ) ਨੇ ਕਈ ਸਾਲ ਪਹਿਲਾਂ ਇਸ ਯਾਨ ਦੇ ਵਿਕਾਸ ਅਤੇ ਉਸਾਰੀ ਦਾ ਵਿਚਾਰ ਕੀਤਾ ਸੀ ਅਤੇ ਹੁਣ ਉਹ ਵਪਾਰਿਕ ਪੁਲਾੜ ਯਾਨ ਦੇ ਜ਼ਰੀਏ ਪੁਲਾੜ ਯਾਤਰੀਆਂ ਨੂੰ ਭੇਜਣ ਜਾ ਰਿਹਾ ਹੈ।

Needham Astronaut To Fly To ISS On Boeing Commercial CapsuleNeedham Astronaut To Fly To ISS On Boeing Commercial Capsuleਨਾਸਾ ਨੇ ਸ਼ੁੱਕਰਵਾਰ ਨੂੰ ਘੋਸ਼ਣਾ ਕੀਤੀ ਕਿ ਪਹਿਲਾਂ ਪ੍ਰਯੋਗਾਤਮਕ ਯਾਨ ਉੱਤੇ 9 ਪੁਲਾੜ ਯਾਤਰੀਆਂ ਨੂੰ ਭੇਜਿਆ ਜਾਵੇਗਾ। ਨਵੇਂ ਪੁਲਾੜ ਯਾਨ ਦੀ ਉਸਾਰੀ ਅਤੇ ਇਸ ਦਾ ਸੰਚਾਲਨ ਬੋਇੰਗ ਕੰਪਨੀ ਅਤੇ ਸਪੇਸਐਕ੍ਸ ਨੇ ਕੀਤਾ ਹੈ। ਨਾਸਾ ਨੇ ਟਵੀਟ ਕੀਤਾ ਕਿ ਭਵਿੱਖ ਦੇ ਕਮਰਸ਼ਲ ਮੈਂਬਰ ਦੇ ਪੁਲਾੜ ਯਾਤਰੀ ਸਪੇਸ ਐਕਸ ਐਂਡ ਬੋਇੰਗਸਪੇਸ ਦੇ ਸਹਿਯੋਗ ਨਾਲ ਬਣਾਏ ਯਾਨ ਦੇ ਜ਼ਰੀਏ ਆਕਾਸ਼ ਦੀ ਯਾਤਰਾ 'ਤੇ ਨਿਕਲਣਗੇ। ਨਾਸਾ ਦੇ ਪ੍ਰਬੰਧਕ ਜਿਮ ਬਰਾਇਡੰਸਟਾਇਨ ਨੇ ‘ਲਾਂਚ ਅਮਰੀਕਾ’ ਘੋਸ਼ਣਾ ਦੇ ਦੌਰਾਨ ਕਿਹਾ ਕਿ ਅਸੀ ਅਮਰੀਕੀ ਪੁਲਾੜ ਯਾਤਰੀਆਂ ਨੂੰ ਅਮਰੀਕੀ ਜ਼ਮੀਨ ਤੋਂ ਅਮਰੀਕੀ ਰਾਕੇਟ ਨਾਲ ਭੇਜਣ ਦੇ ਨੇੜੇ ਹੀ ਹਾਂ।

Needham Astronaut To Fly To ISS On Boeing Commercial CapsuleNeedham Astronaut To Fly To ISS On Boeing Commercial Capsuleਉਨ੍ਹਾਂ ਕਿਹਾ ਕਿ ਨਾਸਾ ਦੇ 8 ਸਰਗਰਮ ਪੁਲਾੜ ਯਾਤਰੀ ਅਤੇ ਇੱਕ ਸਾਬਕਾ ਪੁਲਾੜ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਨੂੰ ਸਾਲ 2019 ਦੀ ਸ਼ੁਰੁਆਤ ਵਿਚ ਬੋਇੰਗ ਸੀਐਸਟੀ - 100 ਸਟਾਰਲਾਇਨਰ ਅਤੇ ਸਪੇਸਐਕਸ ਡਰੈਗਨ ਕੈਪਸੂਲਸ ਤੋਂ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਭੇਜਿਆ ਜਾਵੇਗਾ। ਬਰਾਇਡੰਸਟਾਇਨ ਨੇ ਕਿਹਾ ਕਿ ਅੱਜ ਪੁਲਾੜ ਦੇ ਖੇਤਰ ਵਿਚ ਮਹਾਨ ਉਪਲਬਧੀ ਹਾਸਲ ਕਰਨ ਦੇ ਸਾਡੇ ਦੇਸ਼ ਦਾ ਸੁਪਨਾ ਸਾਡੀ ਮੁੱਠੀ ਵਿਚ ਹੈ। ਪੁਲਾੜ ਦੇ ਮਹਾਰਥੀ ਇਨ੍ਹਾਂ ਅਮਰੀਕੀ ਪੁਲਾੜ ਯਾਤਰੀਆਂ ਦਾ ਇਹ ਸਮੂਹ ਸਾਡੇ ਵਪਾਰਕ ਸਾਥੀ ਬੋਇੰਗ

Needham Astronaut To Fly To ISS On Boeing Commercial CapsuleNeedham Astronaut To Fly To ISS On Boeing Commercial Capsuleਅਤੇ ਸਪੇਸਐਕਸ ਦੁਆਰਾ ਤਿਆਰ ਕੀਤੇ ਨਵੇਂ ਪੁਲਾੜ ਯਾਨ 'ਤੇ ਉੜਾਨ ਭਰੇਗਾ, ਜੋ ਮਨੁੱਖ ਪੁਲਾੜ ਯਾਨ ਦੇ ਯੁੱਗ ਵਿਚ ਨਵੀਂ ਸ਼ੁਰੁਆਤ ਹੋਵੇਗੀ।’ ਇਨ੍ਹਾਂ 9 ਪੁਲਾੜ ਯਾਤਰੀਆਂ ਵਿਚ ਸੁਨੀਤਾ ਵਿਲੀਅਮਜ਼ (52), ਜੋਸ ਕਸਾਡਾ (45) ਨਾਸਾ ਦੀ ਪਹਿਲੀ ਸਟਾਰਲਾਇਨਰ ਮੁਹਿੰਮ ਲਈ ਉੜਾਨ ਭਰਨਗੀਆਂ। ਕਸਾਡਾ ਦੀ ਇਹ ਪਹਿਲੀ ਪੁਲਾੜ ਯਾਤਰਾ ਹੋਵੇਗੀ, ਜਦੋਂ ਕਿ ਵਿਲੀਅਮਜ਼ ਇਸ ਤੋਂ ਪਹਿਲਾਂ ਪੁਲਾੜ ਵਿਚ 321 ਦਿਨ ਗੁਜ਼ਾਰ ਚੁੱਕੀ ਹੈ। ਨਾਸਾ ਦੇ ਪੁਲਾੜ ਯਾਤਰੀ ਰਾਬਰਟ ਬੇਹੰਕੇਨ (48) ਅਤੇ ਡਗਲਸ ਹਰਲੇ  (51) ਸਪੇਸਏਕਸ ਦੇ ਪਹਿਲੇ ਡਰੈਗਨ ਸਮੂਹ ਦੇ ਤੌਰ 'ਤੇ ਇਕੱਠੇ ਉੜਾਨ ਭਰਨਗੇ।

Needham Astronaut To Fly To ISS On Boeing Commercial CapsuleNeedham Astronaut To Fly To ISS On Boeing Commercial Capsuleਨਾਸਾ ਦੇ ਐਰਿਕ ਬੋਏ (53) ਅਤੇ ਨਿਕੋਲ ਮੈਨ (41) ਇਸ ਯਾਨ ਦੀ ਸ਼ਟਲ ਮੁਹਿੰਮ ਦੇ ਕਮਾਂਡਰ ਦੇ ਰੂਪ ਵਿਚ ਜਾਣਗੇ। ਸਾਬਕਾ ਪੁਲਾੜ ਯਾਤਰੀ ਅਤੇ ਬੋਇੰਗ ਦੇ ਕਾਰਜਕਾਰੀ ਕਰਿਸਟੋਫਰ ਫਰਗਿਉਸਨ (56) ਸਟਾਰਲਾਇਨਰ ਪ੍ਰਯੋਗਆਤਮਕ ਯਾਨ ਦੇ ਮੈਂਬਰ ਹੋਣਗੇ। ਇਸ ਨੂੰ ਫਲਾਰਿਡਾ ਵਿਚ ਕੇਪ ਕੇਨਾਵੇਰਲ ਹਵਾਈ ਫੌਜ ਅਡੇ ਵਿਚ ਕਾੰਪਲੇਕਸ 41 ਤੋਂ ਯੂਨਾਇਟੇਡ ਲਾਂਚ ਅਲਾਇੰਸ ਐਟਲਸ V ਰਾਕੇਟ ਦੇ ਜ਼ਰੀਏ ਭੇਜਿਆ ਜਾਵੇਗਾ। ਇਸ ਤੋਂ ਇਲਾਵਾ ਵਿਕਟਰ ਗਲੋਵਰ (42) ਅਤੇ ਮਾਇਕਲ ਹੋਪਕਿੰਸ (49) ਸਪੇਸਐਕਸ ਦੇ ਡਰੈਗਨ ਦੀ ਪਹਿਲੀ ਸੰਚਾਲਨ ਮੁਹਿੰਮ 'ਤੇ ਉੜਾਨ ਭਰਨਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement