
ਆਸਮਾਨ ਵਿਚ ਉਡਦੇ ਜਹਾਜ਼ ਹੁਣ ਕੋਈ ਨਵੀਂ ਗੱਲ ਨਹੀਂ ਰਹਿ ਗਏ ਹਨ, ਬਲਕਿ ਹੁਣ ਤਾਂ ਇਕ ਤੋਂ ਬਾਅਦ ਇਕ ਨਵੇਂ ਅਤੇ ਜ਼ਿਆਦਾ ਤੇਜ਼ ਰਫ਼ਤਾਰ ਵਾਲੇ ਜਹਾਜ਼ਾਂ ਦਾ ਯੁੱਗ ...
ਨਿਊਯਾਰਕ : ਆਸਮਾਨ ਵਿਚ ਉਡਦੇ ਜਹਾਜ਼ ਹੁਣ ਕੋਈ ਨਵੀਂ ਗੱਲ ਨਹੀਂ ਰਹਿ ਗਏ ਹਨ, ਬਲਕਿ ਹੁਣ ਤਾਂ ਇਕ ਤੋਂ ਬਾਅਦ ਇਕ ਨਵੇਂ ਅਤੇ ਜ਼ਿਆਦਾ ਤੇਜ਼ ਰਫ਼ਤਾਰ ਵਾਲੇ ਜਹਾਜ਼ਾਂ ਦਾ ਯੁੱਗ ਹੈ। ਤੇਜ਼ ਰਫ਼ਤਾਰ ਵਾਲੇ ਜਹਾਜ਼ ਬਣਾਉਣ ਲਈ ਕੰਪਨੀਆਂ ਦਿਨ ਰਾਤ ਕੰਮ ਕਰ ਰਹੀਆਂ ਹਨ ਅਤੇ ਰੋਜ਼ ਨਵੇਂ ਤੋਂ ਨਵੇਂ ਤਜ਼ਰਬੇ ਕਰ ਰਹੀਆਂ ਹਨ। ਇਸ ਤੋਂ ਇਲਾਵਾ ਜਹਾਜ਼ ਕੰਪਨੀਆਂ ਜਹਾਜ਼ਾਂ ਨੂੰ ਹੋਰ ਜ਼ਿਆਦਾ ਸਹੂਲਤਾਂ ਨਾਲ ਲੈਸ ਕਰਨ ਦੀ ਕੋਸ਼ਿਸ਼ ਵਿਚ ਵੀ ਲੱਗੀਆਂ ਰਹਿੰਦੀਆਂ ਹਨ।
NASA Fighter Jetਹੁਣ ਅਮਰੀਕਾ ਪੁਲਾੜ ਏਜੰਸੀ (ਨਾਸਾ) ਇਕ ਅਜਿਹਾ ਤਕਨੀਕੀ ਜਹਾਜ਼ ਤਿਆਰ ਕਰ ਰਹੀ ਹੈ ਜੋ ਆਵਾਜ਼ ਦੀ ਗਤੀ ਤੋਂ ਵੀ ਤੇਜ਼ ਰਫ਼ਤਾਰ ਵਾਲੀ ਉਡਾਨ ਦੇ ਲਈ ਵਪਾਰਕ ਬਾਜ਼ਾਰ ਦੀ ਨੂੰ ਨਵਾਂ ਰੂਪ ਦੇਵੇਗਾ। ਨਾਸਾ ਨੇ ਅਪਣੇ ਅਧਿਕਾਰਕ ਟਵਿੱਟਰ ਪੇਜ਼ 'ਤੇ ਇਕ ਇਕ ਵੀਡੀਓ ਪੋਸਟ ਕੀਤਾ ਹੈ, ਜਿਸ ਵਿਚ ਨਾਸਾ ਦੇ ਵਿਗਿਆਨੀ ਅਪਣੇ ਇਸ ਅਦਭੁਤ ਜਹਾਜ਼ ਦੀਆਂ ਖ਼ਾਸੀਅਤਾਂ ਬਿਆਨ ਕਰ ਰਹੇ ਹਨ ਅਤੇ ਇਸ ਨੂੰ ਤਿਆਰ ਕਰਨ ਦੇ ਲਈ ਕੀਤੇ ਜਾ ਰਹੇ ਪ੍ਰਯੋਗਾਂ ਦੇ ਸਬੰਧੀ ਦੱਸ ਰਹੇ ਹਨ।
NASA Fighter Jetਇਸ ਵੀਡੀਓ ਵਿਚ ਨਾ ਸਿਰਫ਼ ਜਾਣਕਾਰੀ ਦਿਤੀ ਜਾ ਰਹੀ ਹੈ ਬਲਕਿ ਇਸ ਇਸ ਅਨੋਖੇ ਜਹਾਜ਼ ਦੀ ਉਡਾਨ ਵੀ ਦਿਖਾਈ ਗਈ ਹੈ। ਧਰਤੀ ਦੀ ਸਤ੍ਹਾ ਤੋਂ ਉਪਰ ਸੁਪਰਸੋਨਿਕ ਉਡਾਨ ਦਾ ਬਾਜ਼ਾਰ ਤਿਆਰ ਕਰਨ ਦੀਆਂ ਨਾਸਾ ਦੀਆਂ ਕੋਸ਼ਿਸ਼ਾਂ ਦੇ ਕੇਂਦਰ ਵਿਚ ਹੈ। ਐਕਸ-59 ਕਿਊਯੂਈਐਸਐਸਟੀ ਇਕ ਅਜਿਹਾ ਜਹਾਜ਼ ਹੈ ਜੋ ਸੋਨਿਕ ਥੰਪਸ ਪੈਦਾ ਕਰਨ ਦੇ ਲਈ ਡਿਜ਼ਾਇਨ ਕੀਤਾ ਗਿਆ ਹੈ। ਇਸ ਨਾਲ ਵਪਾਰਕ ਸੁਪਰਸੋਨਿਕ ਸੇਵਾਵਾਂ ਦੇ ਲਈ ਮਾਪਦੰਡ ਤੈਅ ਕੀਤੇ ਜਾਣਗੇ।
NASA Fighter Jetਐਕਸ-59 ਨੂੰ ਡਿਜ਼ਾਇਨ ਕਰਨ ਅਤੇ ਬਣਾਉਣ ਲਈ ਨਾਸਾ ਅਤੇ ਜਹਾਜ਼ ਨਿਰਮਾਤਾ ਕੰਪਨੀ ਲਾਕਹੀਡ ਮਾਰਟਿਨ ਮਿਲ ਕੇ ਕੰਮ ਕਰ ਰਹੇ ਹਨ। ਸਾਲ 2023 ਵਿਚ ਸ਼ੁਰੂਆਤ ਕਰਨ ਦੀ ਯੋਜਨਾ ਦੇ ਨਾਲ ਨਾਸਾ ਦਾ ਇਰਾਦਾ ਸੋਨਿਕ ਥੰਪਸ ਨੂੰ ਲੈ ਕੇ ਜਨਤਾ ਦੀ ਪ੍ਰਤੀਕਿਰਿਆ ਭਾਂਪਣ ਦਾ ਹੈ। ਹੁਣ ਦੇਖਣਾ ਹੋਵੇਗਾ ਕਿ ਨਾਸਾ ਦਾ ਇਹ ਨਵਾਂ ਜਹਾਜ਼ ਜਹਾਜ਼ਾਂ ਦੀ ਦੁਨੀਆ ਵਿਚ ਕੀ ਬਦਲਾਅ ਲਿਆਵੇਗਾ।
NASA Fighter Jetਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਨਾਸਾ ਦੇ ਨਵੇਂ ਆਵਿਸ਼ਕਾਰਾਂ ਨੇ ਤਕਨਾਲੋਜੀ ਦੀ ਦੁਨੀਆ ਵਿਚ ਬਹੁਤ ਸਾਰੀਆਂ ਮੱਲਾਂ ਮਾਰੀਆਂ ਹਨ। ਪੁਲਾੜ ਖੇਤਰ ਵਿਚ ਨਾਸਾ ਸਭ ਤੋਂ ਉਪਰ ਹੈ। ਨਵੇਂ ਤੋਂ ਨਵੇਂ ਪੁਲਾੜ ਯਾਨ ਅਤੇ ਆਧੁਨਿਕ ਜਹਾਜ਼ ਬਣਾਉਣ ਵਿਚ ਇਹ ਮੋਹਰੀ ਹੈ। ਨਾਸਾ ਇਸ ਤੋਂ ਪਹਿਲਾਂ ਬਹੁਤ ਸਾਰੀ ਆਧੁਨਿਕ ਤਕਨੀਕ 'ਤੇ ਕੰਮ ਕਰ ਚੁੱਕੀ ਹੈ ਜੋ ਕਾਮਯਾਬ ਹੋਈਆਂ ਹਨ।