ਪ੍ਰਧਾਨ ਮੰਤਰੀ ਹਸੀਨਾ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਬੰਗਲਾਦੇਸ਼ 'ਚ ਹਿੰਸਾ
Published : Aug 5, 2024, 11:27 am IST
Updated : Aug 5, 2024, 11:27 am IST
SHARE ARTICLE
Violence in Bangladesh over the demand for Prime Minister Hasina's resignation
Violence in Bangladesh over the demand for Prime Minister Hasina's resignation

Violence in Bangladesh: 97 ਲੋਕਾਂ ਦੀ ਮੌਤ, ਦੇਸ਼ 'ਚ ਕਰਫਿਊ, ਅਗਲੇ ਹੁਕਮਾਂ ਤੱਕ ਅਦਾਲਤਾਂ ਬੰਦ

 

Violence in Bangladesh: ਬੰਗਲਾਦੇਸ਼ ਵਿੱਚ ਰਾਖਵੇਂਕਰਨ ਵਿਰੁੱਧ ਅੰਦੋਲਨ ਹੋਰ ਹਿੰਸਕ ਹੋ ਗਿਆ ਹੈ। ਐਤਵਾਰ ਨੂੰ ਹਜ਼ਾਰਾਂ ਪ੍ਰਦਰਸ਼ਨਕਾਰੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਅਸਤੀਫੇ ਦੀ ਮੰਗ ਕਰਦੇ ਹੋਏ ਸੜਕਾਂ 'ਤੇ ਉਤਰ ਆਏ। ਇਸ ਦੌਰਾਨ ਕਈ ਥਾਵਾਂ 'ਤੇ ਉਨ੍ਹਾਂ ਅਤੇ ਪੁਲਿਸ ਵਿਚਾਲੇ ਹਿੰਸਕ ਝੜਪਾਂ ਵੀ ਹੋਈਆਂ।

ਨਿਊਜ਼ ਏਜੰਸੀ ਪੀਟੀਆਈ ਮੁਤਾਬਕ ਐਤਵਾਰ ਨੂੰ 97 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 500 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਸਰਕਾਰ ਨੇ ਹਿੰਸਾ 'ਤੇ ਕਾਬੂ ਪਾਉਣ ਲਈ ਦੇਸ਼ ਭਰ 'ਚ ਕਰਫਿਊ ਲਗਾ ਦਿੱਤਾ ਹੈ। ਨਾਲ ਹੀ ਅਗਲੇ 3 ਦਿਨਾਂ ਲਈ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਪ੍ਰਦਰਸ਼ਨਕਾਰੀਆਂ ਨੇ ਅੱਜ 'ਢਾਕਾ ਤੱਕ ਮਾਰਚ' ਦੀ ਯੋਜਨਾ ਬਣਾਈ ਹੈ।

ਉਨ੍ਹਾਂ ਆਮ ਜਨਤਾ ਨੂੰ ਸੋਮਵਾਰ ਨੂੰ ਢਾਕਾ ਲਾਂਗ ਮਾਰਚ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਦੇਸ਼ ਭਰ ਦੀਆਂ ਸਾਰੀਆਂ ਅਦਾਲਤਾਂ ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ। ਸੁਪਰੀਮ ਕੋਰਟ ਦੇ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਬੰਦ ਦੌਰਾਨ ਸਿਰਫ਼ ਬਹੁਤ ਹੀ ਮਹੱਤਵਪੂਰਨ ਮਾਮਲਿਆਂ ਦੀ ਸੁਣਵਾਈ ਹੋਵੇਗੀ। ਇਸ ਦੇ ਲਈ ਚੀਫ਼ ਜਸਟਿਸ ਐਮਰਜੈਂਸੀ ਬੈਂਚ ਦਾ ਗਠਨ ਕਰਨਗੇ।

ਇਸ ਤੋਂ ਇਲਾਵਾ ਨਰਸਿੰਗਦੀ ਜ਼ਿਲੇ 'ਚ ਅੰਦੋਲਨਕਾਰੀਆਂ ਨੇ ਪ੍ਰਧਾਨ ਮੰਤਰੀ ਹਸੀਨਾ ਦੀ ਪਾਰਟੀ ਅਵਾਮੀ ਲੀਗ ਦੇ 6 ਵਰਕਰਾਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਰਿਪੋਰਟਾਂ ਦੇ ਅਨੁਸਾਰ, ਪ੍ਰਦਰਸ਼ਨਕਾਰੀਆਂ ਨੇ ਦੁਪਹਿਰ ਨੂੰ ਇੱਕ ਜਲੂਸ ਕੱਢਿਆ ਜਿਸ ਨਾਲ ਅਵਾਮੀ ਲੀਗ ਦੇ ਵਰਕਰ ਨਾਰਾਜ਼ ਹੋ ਗਏ।
ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ 4 ਲੋਕ ਜ਼ਖਮੀ ਹੋ ਗਏ। ਇਸ ਤੋਂ ਨਾਰਾਜ਼ ਹੋ ਕੇ ਪ੍ਰਦਰਸ਼ਨਕਾਰੀਆਂ ਨੇ ਜਵਾਬੀ ਕਾਰਵਾਈ ਕੀਤੀ। ਅਵਾਮੀ ਲੀਗ ਦੇ ਵਰਕਰ ਡਰ ਗਏ ਅਤੇ ਇੱਕ ਮਸਜਿਦ ਵਿੱਚ ਲੁਕ ਗਏ, ਜਿੱਥੋਂ ਉਨ੍ਹਾਂ ਨੂੰ ਬਾਹਰ ਕੱਢ ਕੇ ਕੁੱਟਿਆ ਗਿਆ, ਜਿਸ ਵਿੱਚ 6 ਵਰਕਰ ਮਾਰੇ ਗਏ।

SHARE ARTICLE

ਏਜੰਸੀ

Advertisement

Canada ਦਾ ਜਹਾਜ਼ ਚੜਨ ਹੀ ਲੱਗਿਆ ਸੀ Drug Dealer, Punjab Police ਨੇ ਫੜ ਲਿਆ Delhi Airport ਤੋਂ

16 Sep 2024 9:13 AM

ਜੇਲ੍ਹ 'ਚੋਂ ਬਾਹਰ ਆਉਣ ਮਗਰੋਂ CM Arvind Kejriwal ਦੀ ਧਮਾਕੇਦਾਰ Speech, ਸਟੇਜ ਤੋਂ ਲਲਕਾਰੇ ਵਿਰੋਧੀ

15 Sep 2024 12:12 PM

ਜੇਲ੍ਹ 'ਚੋਂ ਬਾਹਰ ਆਉਣ ਮਗਰੋਂ CM Arvind Kejriwal ਦੀ ਧਮਾਕੇਦਾਰ Speech, ਸਟੇਜ ਤੋਂ ਲਲਕਾਰੇ ਵਿਰੋਧੀ

15 Sep 2024 12:10 PM

ਕੌਣ ਸਿਰਜ ਰਿਹਾ ਸਿੱਖਾਂ ਖਿਲਾਫ਼ ਬਿਰਤਾਂਤ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਦੇ ਕੀ ਮਾਇਨੇ ?

14 Sep 2024 10:25 AM

'GYM ਜਾਣ ਵਾਲੇ 90% ਮਰਦ ਹੁੰਦੇ..

13 Sep 2024 5:58 PM
Advertisement