
ਮਸਲਾ ਨਿਪਟਾਉਣ ਲਈ ਵਿਚੋਲਗੀ ਦੀ ਕੀਤੀ ਪੇਸ਼ਕਸ਼
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਭਾਰਤ-ਚੀਨ ਸਰਹੱਦ 'ਤੇ ਹਾਲਾਤ ''ਬਹੁਤ ਖ਼ਰਾਬ'' ਹਨ ਅਤੇ ਚੀਨ ਜ਼ਿਆਦਾ ਮਜ਼ਬੂਤੀ ਨਾਲ ''ਇਸ ਨੂੰ ਅੱਗੇ ਵਧਾਉਣ ਜਾ ਰਿਹਾ ਹੈ।'' ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ 'ਚ ਸ਼ਾਮਲ ਹੋਣ ਅਤੇ ਮਦਦ ਕਰਨੀ ਚਾਹੁੰਦੇ ਹਨ।
Donald Trump
ਵਾਈਟ ਹਾਊਸ 'ਚ ਟਰੰਪ ਨੇ ਸ਼ੁਕਰਵਾਰ ਨੂੰ ਕਿਹਾ, ''ਸਰਹੱਦ 'ਤੇ ਚੀਨ ਅਤੇ ਭਾਰਤ ਵਿਚਾਲੇ ਹਾਲਾਤ ਬਹੁਤ ਖ਼ਰਾਬ ਹਨ।'' ਟਰੰਪ ਨੇ ਦੁਹਰਾਇਆ ਕਿ ਉਹ ਇਸ ਬਾਰੇ 'ਚ ਭਾਰਤ ਅਤੇ ਚੀਨ ਦੋਨਾਂ ਨਾਲ ਗੱਲਬਾਤ ਕਰ ਰਹੇ ਹਨ।
Donald Trump
ਉਨ੍ਹਾਂ ਕਿਹਾ ਕਿ, ''ਭਾਰਤ ਅਤੇ ਚੀਨ ਦੇ ਸਬੰਧ 'ਚ ਅਸੀਂ ਮਦਦ ਕਰਨ ਲਈ ਤਿਆਰ ਹਾਂ। ਜੇਕਰ ਅਸੀਂ ਕੁਝ ਕਰ ਸਕਦੇ ਹਾਂ, ਤਾਂ ਅਸੀਂ ਉਸ 'ਚ ਸ਼ਾਮਲ ਹੋਣ ਅਤੇ ਮਦਦ ਕਰਨੀ ਚਾਹੁਣਗੇ। ਇਸ ਬਾਰੇ 'ਚ ਅਸੀਂ ਦੋਨਾਂ ਦੇਸ਼ਾਂ ਨਾਲ ਗੱਲਬਾਤ ਕਰ ਰਹੇ ਹਾਂ।'' ਇਸ ਸਬੰਧ 'ਚ ਸਵਾਲ ਪੁਛਣ 'ਤੇ ਕਿ ਕੀ ਚੀਨ ਭਾਰਤ ਨਾਲ ਦਾਦਾਗਿਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਟਰੰਪ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਅਜਿਹੀ ਗੱਲ ਨਾ ਹੋਵੇ, ਨਾਲ ਹੀ ਕਿਹਾ ਕਿ ਚੀਨ ''ਯਕੀਨੀ ਤੌਰ 'ਤੇ ਇਹ ਕਰਨ ਜਾ ਰਿਹਾ ਹੈ।''
Donald Trump
ਟਰੰਪ ਨੇ ਕਿਹਾ, ''ਮੈਂ ਉਮੀਦ ਕਰਦਾ ਹਾਂ ਕਿ ਅਜਿਹਾ ਨਾ ਹੋਵੇ, ਪਰ ਉਹ (ਚੀਨ) ਯਕੀਨੀ ਤੌਰ 'ਤੇ ਇਹ ਕਰਨ ਜਾ ਰਿਹਾ ਹੈ। ਜ਼ਿਆਦਾਤਰ ਲੋਕ ਜਿੰਨਾ ਸਮਝ ਰਹੇ ਹਨ, ਉਹ ਉਸ ਤੋਂ ਕਿਤੇ ਜ਼ਿਆਦਾ ਮਜ਼ਬੂਤੀ ਨਾਲ ਇਹ ਕਰਨ ਜਾ ਰਿਹਾ ਹੈ।''