
ਪੰਜਾਬ ਵਿੱਚ 'ਚ ਵੱਡੇ ਪੱਧਰ 'ਤੇ ਨਹੀਂ ਬਲਕਿ ਬਾਹਰਲੇ ਮੁਲਕਾਂ 'ਚ ਵੀ ਪੰਜਾਬੀ ਤਿੱਖਾ ਵਿਰੋਧ ਕਰ ਰਹੇ
ਪੰਜਾਬ ’ਚ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉੱਥੇ ਹੀ ਵਿਦੇਸ਼ਾਂ 'ਚ ਵੀ ਪੰਜਾਬੀਆਂ ਦਾ ਗੁੱਸਾ ਉਭਰਿਆ ਹੈ। ਵਿਦੇਸ਼ਾਂ 'ਚ ਵੀ ਪੰਜਾਬੀ ਭਾਈਚਾਰਾ ਵੀ ਜਮ ਕੇ ਵਿਰੋਧ ਕਰ ਰਿਹਾ ਹੈ। ਵਿਦੇਸ਼ਾਂ 'ਚ ਵਸੇ ਪੰਜਾਬੀਆਂ ਨੇ ਵੀ ਆਪਣੀ ਆਵਾਜ਼ ਬੁਲੰਦ ਕਰਨੀ ਸ਼ੁਰੂ ਕਰ ਦਿੱਤੀ ਹੈ।ਇਹ ਪ੍ਰਦਰਸ਼ਨ ਸਿਰਫ ਪੰਜਾਬ ਵਿੱਚ 'ਚ ਵੱਡੇ ਪੱਧਰ 'ਤੇ ਨਹੀਂ ਬਲਕਿ ਬਾਹਰਲੇ ਮੁਲਕਾਂ 'ਚ ਵੀ ਪੰਜਾਬੀ ਤਿੱਖਾ ਵਿਰੋਧ ਕਰ ਰਹੇ ਹਨ।
ਇਸ ਤਰ੍ਹਾਂ ਕੈਨੇਡਾ 'ਚ ਵੱਖ-ਵੱਖ ਥਾਈਂ ਪਰਵਾਸੀ ਪੰਜਾਬੀਆਂ ਵੱਲੋਂ ਕਿਸਾਨਾਂ ਦੇ ਹੱਕ 'ਚ ਪ੍ਰਦਰਸ਼ਨ ਕਰ ਰਹੇ ਹਨ। ਦੱਸ ਦੇਈਏ ਕਿ ਚਾਰ ਅਕਤੂਬਰ ਨੂੰ ਬਰੈਂਪਟਨ 'ਚ ਪੰਜਾਬੀਆਂ ਨੇ ਇਕੱਠੇ ਹੋਕੇ ਕਿਸਾਨਾਂ ਦੇ ਹੱਕ 'ਚ ਨਾਅਰਾ ਲਾਇਆ।
ਇਸ ਤੋਂ ਇਲਾਵਾ 11 ਅਕਤੂਬਰ ਨੂੰ ਟੋਰਾਂਟੋ 'ਚ ਕਿਸਾਨਾਂ ਦੇ ਸਮਰਥਨ 'ਚ 11ਅਕਤੂਬਰ ਨੂੰ ਪੰਜਾਬੀ ਭਾਈਚਾਰੇ ਵੱਲੋਂ ਰੈਲੀ ਕੀਤੀ ਜਾ ਰਹੀ ਹੈ। ਫਰਾਂਸ ਵਿੱਚ ਵੀ 'ਕਿਸਾਨ ਬਚਾਓ-ਪੰਜਾਬ ਬਚਾਓ' ਦੇ ਨਾਅਰੇ ਹੇਠ ਰੋਸ ਮਾਰਚ ਕੱਢਿਆ ਗਿਆ। ਜ਼ਿਲ੍ਹਿਆਂ ਨਾਲ ਸੰਬੰਧਤ ਪਰਿਵਾਰਾਂ ਨੇ ਰੋਸ ਮਾਰਚ ਕੱਢਿਆ ਹੈ।