
ਅੰਬਾਨੀ ਤੇ ਅਡਾਨੀ ਚਲਾ ਰਹੇ ਨੇ ਮੋਦੀ ਸਰਕਾਰ-ਰਾਹੁਲ
ਮੋਗਾ - ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਖੇਤੀ ਆਰਡੀਨੈਂਸ ਖਿਲਾਫ਼ ਅੱਜ ਪੰਜਾਬ ਵਿਚ ਆਪਣੀ ਟਰੈਕਟਰ ਰੈਲੀ ਕੱਢਣ ਪਹੁੰਚੇ ਹਨ। ਮੋਗਾ ਵਿਖੇ ਰੱਖੇ ਗਏ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਕਦੇ ਵੀ ਦੇਸ਼ ਦੇ ਕਿਸਾਨਾਂ ਨੂੰ ਖਤਮ ਨਹੀਂ ਹੋਣ ਦੇਵੇਗੀ ਤੇ ਮੋਦੀ ਸਰਕਾਰ ਅੰਗਰੇਜਾਂ ਵਾਂਗ ਕਿਸਾਨਾਂ ਨੂੰ ਖ਼ਤਮ ਕਰਨਾ ਚਾਹੁੰਦੀ ਹੈ।
Rahul Gandhi
ਰਾਹੁਲ ਗਾਂਧੀ ਨੇ ਹਾਥਰਸ ਦੇ ਮਾਮਲੇ 'ਤੇ ਬੋਲਦੇ ਹੋਏ ਕਿਹਾ ਕਿ ਜੋ ਲੋਕ ਅਪਰਾਧ ਕਰਦੇ ਹਨ ਉਹਨਾਂ ਖਿਲਾਫ਼ ਕੁੱਝ ਨਹੀਂ ਹੁੰਦਾ ਅਤੇ ਜੋ ਮਾਰਿਆ ਜਾਂਦਾ ਹੈ ਜਿਨ੍ਹਾਂ 'ਤੇ ਤਸ਼ੱਦਦ ਹੁੰਦਾ ਹੈ ਜੋ ਕੁਚਲਿਆ ਜਾਂਦਾ ਹੈ ਉਹਨਾਂ ਖਿਲਾਫ਼ ਕਾਰਵਾਈ ਹੁੰਦੀ ਹੈ ਹਿੰਦੁਸਤਾਨ ਦੀ ਹਾਲਤ ਅਜਿਹੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਕੋਰੋਨਾ ਦੇ ਸਮੇਂ ਇਹਨਾਂ ਤਿੰਨ ਕਾਨੂੰਨਾਂ ਨੂੰ ਲਾਗੂ ਕਰਨ ਦੀ ਕੀ ਲੋੜ ਸੀ ਮੋਦੀ ਸਰਕਾਰ ਨੇ ਕਿਹਾ ਕਿ ਉਹ ਕਿਸਾਨਾਂ ਦੇ ਲਾਭ ਲਈ ਇਹ ਕਾਨੂੰਨ ਲਾਗੂ ਕਰ ਰਹੇ ਹਨ
Rahul Gandhi, modi
ਰਾਹੁਲ ਗਾਂਧੀ ਨੇ ਕਿਹਾ ਕਿ ਜੇ ਸਰਕਾਰ ਨੇ ਕਾਨੂੰਨ ਲਾਗੂ ਕਰਨੇ ਹੀ ਸੀ ਤਾਂ ਪਹਿਲਾਂ ਰਾਜ ਸਭਾ ਤੇ ਲੋਕ ਸਭਾ ਵਿਚ ਖੁੱਲ੍ਹ ਕੇ ਗੱਲਬਾਤ ਕਰਦੇ। ਹਨਾਂ ਕਿਹਾ ਕਿ ਜੇ ਇਹ ਕਾਨੂੰਨ ਕਿਸਾਨਾਂ ਦੇ ਹੱਕ ਵਿਚ ਹੁੰਦੇ ਤਾਂ ਕਿਸਾਨ ਸੜਕਾਂ 'ਤੇ ਕਿਉਂ ਹਨ ਦੇਸ਼ ਦਾ ਹਰ ਇਕ ਕਿਸਾਨ ਅੰਦੋਲਨ ਕਿਉਂ ਕਰ ਰਿਹਾ ਹੈ। ਰਾਹੁਲ ਨੇ ਕਿਹਾ ਕਿ ਮੋਦੀ ਪਿਛਲੇ 6 ਸਾਲ ਤੋਂ ਝੂਠ ਬੋਲ ਰਹੇ ਹਨ।
Note Bandi
ਰਾਹੁਲ ਗਾਂਧੀ ਨੇ ਕਿਹਾ ਕਿ ਸਰਕਾਰ ਨੇ ਨੋਟਬੰਦੀ ਕੀਤੀ ਤਾਂ ਕਿਹਾ ਕਿ ਕਾਲਾ ਧਨ ਖਤਮ ਕਰਨ ਲਈ ਨੋਟਬੰਦੀ ਹੋਈ ਹੈ ਤੇ ਫਿਰ ਕੋਰੋਨਾ ਦੇ ਸਮੇਂ ਸਭ ਤੋਂ ਵੱਡੇ ਉਦਯੋਗਪਤੀਆਂ ਦਾ ਕਰਜਾ ਮਾਫ਼ ਕੀਤਾ, ਟੈਕਸ ਮਾਫ਼ ਕੀਤਾ ਪਰ ਗਰੀਬਾਂ ਤੇ ਲੋੜਵੰਦਾਂ ਨੂੰ ਕੋਈ ਮਦਦ ਨਹੀਂ ਦਿੱਤੀ। ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਸਰਕਾਰ ਹਮੇਸ਼ਾਂ ਕਿਸਾਨਾਂ ਨਾਲ ਖੜ੍ਹੀ ਰਹੇਗੀ ਤੇ ਕਦੇ ਵੀ ਕਿਸਾਨਾਂ ਨੂੰ ਖ਼ਤਮ ਨਹੀਂ ਹੋਣ ਦੇਵੇਗੀ।
ਮੋਦੀ ਸਰਕਾਰ ਖਿਲਾਫ਼ ਬੋਲਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਅੰਗਰੇਜਾਂ ਨੇ ਵੀ ਹਿੰਦਦੁਸਤਾਨ ਦੇ ਕਿਸਾਨ ਨੂੰ ਖ਼ਤਮ ਕੀਤਾ ਸੀ ਤਾਂ ਹੀ ਉਹ ਹਿੰਦੁਸਤਾਨ ਵਿਚ ਆਪਣਾ ਰਾਜ ਚਲਾ ਸਕੇ ਸਨ ਤੇ ਹੁਣ ਮੋਦੀ ਸਰਕਾਰ ਵੀ ਉਹੀ ਕਰ ਰਹੀ ਹੈ।