Israeli Army: ਇਜ਼ਰਾਇਲੀ ਫੌਜ ਨੇ ਹਿਜ਼ਬੁੱਲਾ ਦੇ ਮਾਰੇ 400 ਫ਼ੌਜੀਆਂ ਨੂੰ ਕੀਤਾ ਢੇਰ
Published : Oct 5, 2024, 3:42 pm IST
Updated : Oct 5, 2024, 3:42 pm IST
SHARE ARTICLE
Israeli army killed 400 soldiers of Hezbollah
Israeli army killed 400 soldiers of Hezbollah

Israeli Army: ਬਿਡੇਨ ਨੇ ਕਿਹਾ- ਇਜ਼ਰਾਈਲ ਨੂੰ ਈਰਾਨੀ ਪਰਮਾਣੂ ਅਧਾਰ ਅਤੇ ਤੇਲ ਭੰਡਾਰਾਂ 'ਤੇ ਹਮਲਾ ਨਹੀਂ ਕਰਨਾ ਚਾਹੀਦਾ

 

Israeli Army: ਦੱਖਣੀ ਲੇਬਨਾਨ ਤੋਂ ਬਾਅਦ, ਇਜ਼ਰਾਈਲੀ ਰੱਖਿਆ ਬਲ (ਆਈਡੀਐਫ) ਨੇ ਹੁਣ ਉੱਤਰੀ ਲੇਬਨਾਨ ਵਿੱਚ ਵੀ ਹਵਾਈ ਹਮਲੇ ਤੇਜ਼ ਕਰ ਦਿੱਤੇ ਹਨ। ਆਈਡੀਐਫ ਨੇ ਸ਼ਨੀਵਾਰ ਨੂੰ ਦੱਸਿਆ ਕਿ ਉਨ੍ਹਾਂ ਨੇ ਪਿਛਲੇ ਪੰਜ ਦਿਨਾਂ ਵਿੱਚ 400 ਹਿਜ਼ਬੁੱਲਾ ਲੜਾਕਿਆਂ ਨੂੰ ਮਾਰ ਦਿੱਤਾ ਹੈ। ਇਸ ਤੋਂ ਇਲਾਵਾ ਹਿਜ਼ਬੁੱਲਾ ਦੇ 2,000 ਤੋਂ ਵੱਧ ਫੌਜੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਗਿਆ ਹੈ।

ਇੱਕ ਨਿਊਜ਼ ਏਜੰਸੀ ਮੁਤਾਬਕ ਲੇਬਨਾਨ ਤੋਂ 3 ਲੱਖ ਲੋਕ ਸੀਰੀਆ ਚਲੇ ਗਏ ਹਨ। ਲੇਬਨਾਨੀ ਸਰਕਾਰ ਮੁਤਾਬਕ ਹੁਣ ਤੱਕ 12 ਲੱਖ ਤੋਂ ਵੱਧ ਲੋਕ ਦੇਸ਼ ਛੱਡ ਚੁੱਕੇ ਹਨ। ਇਜ਼ਰਾਈਲ ਦੇ ਹਮਲੇ ਵਧਣ ਨਾਲ ਇਹ ਅੰਕੜੇ ਵਧ ਰਹੇ ਹਨ। ਇਜ਼ਰਾਇਲੀ ਹਵਾਈ ਹਮਲੇ ਕਾਰਨ ਲੇਬਨਾਨ ਨੂੰ ਸੀਰੀਆ ਨਾਲ ਜੋੜਨ ਵਾਲਾ ਹਾਈਵੇਅ ਟੁੱਟ ਗਿਆ ਹੈ।

ਬਿਡੇਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਜ਼ਰਾਈਲ ਨੇ ਅਜੇ ਇਹ ਫੈਸਲਾ ਨਹੀਂ ਕੀਤਾ ਹੈ ਕਿ ਉਹ ਈਰਾਨ ਦੇ ਹਮਲੇ ਦਾ ਕਿਵੇਂ ਜਵਾਬ ਦੇਵੇਗਾ। ਉਸ ਨੇ ਇਜ਼ਰਾਈਲ ਨੂੰ ਈਰਾਨ ਦੇ ਪ੍ਰਮਾਣੂ ਟਿਕਾਣਿਆਂ ਅਤੇ ਤੇਲ ਭੰਡਾਰਾਂ 'ਤੇ ਹਮਲਾ ਨਾ ਕਰਨ ਦੀ ਸਲਾਹ ਦਿੱਤੀ ਹੈ।

ਬਿਡੇਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਜੇਕਰ ਉਹ ਨੇਤਨਯਾਹੂ ਦੀ ਥਾਂ 'ਤੇ ਹੁੰਦੇ ਤਾਂ ਉਹ ਹੋਰ ਵਿਕਲਪਾਂ ਬਾਰੇ ਸੋਚਦੇ। ਉਨ੍ਹਾਂ ਇਹ ਵੀ ਕਿਹਾ ਕਿ ਇਜ਼ਰਾਈਲ ਅਤੇ ਈਰਾਨ ਵਿਚਾਲੇ ਜੰਗ ਨਹੀਂ ਹੋਣ ਵਾਲੀ ਹੈ। ਉਹ ਮੱਧ ਪੂਰਬ ਵਿੱਚ ਜੰਗ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ।

SHARE ARTICLE

ਏਜੰਸੀ

Advertisement

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM
Advertisement