New Zealand: ਨਿਊਜ਼ੀਲੈਂਡ ਦੀ ਅੱਧੀ ਤੋਂ ਵੱਧ ਆਬਾਦੀ ਹੋਈ ‘ਨਾਸਤਿਕ’
Published : Oct 5, 2024, 7:49 am IST
Updated : Oct 5, 2024, 7:49 am IST
SHARE ARTICLE
More than half of New Zealand's population is 'atheist'
More than half of New Zealand's population is 'atheist'

New Zealand: ਦੇਸ਼ ਦੇ ਮਰਦਮਸ਼ੁਮਾਰੀ ਵਿਭਾਗ ਅਨੁਸਾਰ ਇੱਥੇ ਵਸਦੇ ਅੱਧੇ ਤੋਂ ਵੱਧ (51.6%) ਲੋਕਾਂ ਦਾ ਕੋਈ ਧਰਮ ਨਹੀਂ ਹੈ।

 

New Zealand: ਨਿਊਜ਼ੀਲੈਂਡ ਦੀ ਅੱਧੀ ਤੋਂ ਵੱਧ ਆਬਾਦੀ ਹੁਣ ‘ਨਾਸਤਿਕ’ ਹੋ ਗਈ ਹੈ। ਦੇਸ਼ ਦੇ ਮਰਦਮਸ਼ੁਮਾਰੀ ਵਿਭਾਗ ਅਨੁਸਾਰ ਇਥੇ ਵਸਦੇ ਅੱਧੇ ਤੋਂ ਵੱਧ (51.6%) ਲੋਕਾਂ ਦਾ ਕੋਈ ਧਰਮ ਨਹੀਂ ਹੈ। ਅੰਕੜੇ ਦਸਦੇ ਹਨ ਕਿ ਇਸਾਈ ਧਰਮੀਆਂ ਦੀ ਆਬਾਦੀ 36.5% (2018) ਤੋਂ ਘਟ ਕੇ 32.3% (2023) ਰਹਿ ਗਈ ਹੈ। ਅੱਧੇ ਤੋਂ ਵੱਧ ਲੋਕਾਂ ਨੇ ਕਿਹਾ ਹੈ ਕਿ ਉਨ੍ਹਾਂ ਦਾ ਕੋਈ ਧਰਮ ਨਹੀਂ ਹੈ।

ਇਕ ਮਾਹਰ ਦੇ ਕਹਿਣ ਮੁਤਾਬਕ ਇਹ ਨਵੀਂ ਪੀੜ੍ਹੀ ਦੀ ਸੋਚਣੀ ਦੇ ਫ਼ਰਕ ਕਾਰਣ ਹੋਇਆ ਹੈ। ਹੁਣ ਨਿਊਜ਼ੀਲੈਂਡ ਵਿਚ ਧਾਰਮਿਕ ਨਾ ਅਖਵਾਉਣ ਵਾਲੇ ਲੋਕਾਂ ਦੀ ਗਿਣਤੀ 48.2% (2018) ਤੋਂ ਵਧ ਕੇ 51.6% (2023) ਹੋ ਗਈ ਹੈ ਭਾਵ ਸੰਨ 2023 ਵਿਚ ਧਾਰਮਿਕ ਨਾ ਅਖਵਾਉਣ ਵਾਲਿਆਂ ਦੀ ਗਿਣਤੀ 25,76,049 ਹੋ ਗਈ ਹੈ। ਧਾਰਮਕ ਲੋਕਾਂ ਵਿਚ ਅਜੇ ਵੀ ਇਸਾਈ ਲੋਕਾਂ ਦੀ ਬਹੁਤਾਤ ਹੈ ਜੋ ਕਿ ਘਟ ਕੇ 36.5% (2018) ਤੋਂ 32.3% (2023) ਤੱਕ ਰਹਿ ਗਈ ਹੈ। 

ਮੈਸੀ ਯੂਨੀਵਰਸਿਟੀ ਦੇ ਪ੍ਰੋਫੈਸਰ ਐਮਰਿਟਸ ਆਫ ਹਿਸਟਰੀ ਪੀਟਰ ਲਿਨਹਿਮ ਨੇ ਕਿਹਾ ਕਿ ਬਾਕੀ ਧਰਮਾਂ ਦੇ ਮੁਕਾਬਲੇ ਈਸਾਈ ਧਰਮ ਦੀ ਪਕੜ ਲੰਬੇ ਸਮੇਂ ਤੋਂ ਖ਼ਾਸ ਤੌਰ ਤੇ ਘਟੀ ਹੈ।  ਨੌਜਵਾਨ ਪੀੜ੍ਹੀ ਇਹ ਮਹਿਸੂਸ ਕਰਦੀ ਹੈ ਕਿ ਧਾਰਮਿਕ ਸੰਸਥਾਵਾਂ ਨਾਲ ਓਨਾ ਚਿਰ ਜੁੜਨ ਦਾ ਕੋਈ ਫ਼ਾਇਦਾ ਨਹੀਂ ਹੈ  ਜਦ ਤੱਕ ਧਾਰਮਿਕ ਸੰਸਥਾਵਾਂ ਦੀ ਕੋਈ ਮਜ਼ਬੂਤ ਪ੍ਰਤੀਬੱਧਤਾ ਨਹੀਂ ਹੈ।  

ਪ੍ਰੋ. ਲਿਨਹਿਮ ਨੇ ਕਿਹਾ ਕਿ ‘‘ਪਿਛਲੇ ਸਮੇਂ ਦੌਰਾਨ  ਨੌਜਵਾਨ ਪੀੜ੍ਹੀ ਨੂੰ ‘ਐਤਵਾਰ ਦਾ ਸਕੂਲ’ ਕਹਿ ਕੇ ਧਰਮ ਨਾਲ ਜੋੜਿਆ ਗਿਆ ਸੀ। ਇਹ ਵਿਛਾਇਆ ਹੋਇਆ ਜਾਲ ਨਵੀਂ ਪੀੜ੍ਹੀ ਤੇ ਹੁਣ ਕੰਮ ਨਹੀਂ ਕਰਦਾ ਹੈ ਕਿਉਂਕਿ ਹੁਣ ਚਰਚ ਵਿਚ ਲਗਣ ਵਾਲੇ ‘ਐਤਵਾਰ ਦੇ ਸਕੂਲ’ ਨਹੀਂ ਹਨ। ਮਾਪੇ ਵੀ ਅਪਣੇ ਬੱਚਿਆਂ ਨੂੰ ‘ਐਤਵਾਰ ਸਕੂਲ’ ਵਿੱਚ ਨਹੀਂ ਭੇਜਣਾ ਚਾਹੁੰਦੇ, ਉੱਥੇ ਬੱਚਿਆਂ ਨੂੰ ਖਿਚਣ ਲਈ ਬਹੁਤ ਘੱਟ ਕੁਦਰਤੀ ਖਿੱਚ ਬਚੀ ਹੈ। ਬੀਤੇ ਸਮੇਂ ਦੌਰਾਨ  ‘ਐਤਵਾਰ ਸਕੂਲ’ ਬੱਚਿਆਂ ਨੂੰ ਚੰਗੇ ਮਾੜੇ ਦਾ ਫ਼ਰਕ ਦੱਸਣ ਦੇ ਕੰਮ ਆਉਂਦੇ ਸਨ ਪਰੰਤੂ ਹੁਣ ਕਮਿਊਨਟੀ ਵਿਚ ਤਬਦੀਲੀ ਦੇਖਣ ਨੂੰ ਮਿਲਿਆ ਹੈ। ਐਤਵਾਰ ਦੀ ਪਵਿੱਤਰਤਾ ਜਾਂਦੀ ਲੱਗੀ ਹੈ ਅਤੇ ਧਰਮ ਅਪਣੇ-ਆਪ ਵਧੀਆ ਕਰਨ ਵਾਲਾ ਨਹੀਂ ਸਮਝਿਆ ਜਾਂਦਾ।’’

ਹੋਰ ਵੱਡੇ ਧਾਰਮਿਕ ਸਮੂਹਾਂ ਵਿਚ ਹਿੰਦੂ 2.6% (2018) ਤੋਂ 2.9% (2023) ਅਤੇ ਇਸਲਾਮ 1.3% ਤੋਂ 1.5% ਵਧੇ ਹਨ। ਪ੍ਰੋ. ਲਿਨਹਿਮ ਮੁਤਾਬਿਕ ਇਹ ਵਾਧਾ ਵਿਦੇਸ਼ਾਂ ਵਿੱਚੋਂ ਨਵੇਂ ਆਉਣ ਵਾਲੇ ਪ੍ਰਵਾਸੀਆਂ ਕਾਰਨ ਹੋਇਆ ਹੈ ਜਿਨ੍ਹਾਂ ਵਿੱਚੋਂ ਜਿਆਦਾ ਭਾਰਤ ਵਿਚੋਂ ਆਏ ਹਨ। ਐਂਗਲਿਕਨ ਚਰਚ ਨਿਊਜ਼ੀਲੈਂਡ ਅਤੇ ਪੌਲੀਨੇਸ਼ੀਆ ਦੇ ਤਿੰਨਾਂ ਵਿਚੋਂ ਇਕ ਆਰਕਬਿਸ਼ਪ ਜਸਟਿਨ ਡਕਵਰਥ ਨੇ ਕਿਹਾ ਕਿ ਨਿਊਜ਼ੀਲੈਂਡ ਨੇ ਈਸਾਈ ਧਰਮ ਵਿਚ ਯਕੀਨ ਦੀ ‘ਕਲਚਰ ਨੌਰਮੈਲਿਟੀ’ ਤੋਂ ਮੂੰਹ ਮੋੜ ਲਿਆ ਹੈ। ਲੋਕਾਂ ਨੇ ਇਸ ਤਰਾਂ ਕਿਉਂ ਕੀਤਾ ਬਾਰੇ ਡਕਵਰਥ ਨੇ ਕਿਹਾ ਕਿ ਮਾਓਰੀ ਭਾਸ਼ਾ (ਤੀ ਆਓ ਮਾਓਰੀ ਦੀ ਪਹਿਚਾਣ ਵਧੀ ਹੈ ਜੋ ਕਿ ਚੰਗੀ ਗੱਲ ਹੈ। ਪੱਛਮੀ ਦੁਨੀਆ ਵਿਚ ਆਪਣੇ ਪੁਰਾਣੇ ਧਾਰਮਿਕ ਯਕੀਨ ਛੱਡ ਕੇ ਸੈਕੂਲਰ (ਕਿਸੇ ਵੀ ਧਰਮ ਵਿੱਚ ਯਕੀਨ ਨਾ ਕਰਨ ਵਾਲਾ) ਹੋਣ ਦਾ ਰੁਝਾਨ  ਵਧਿਆ ਹੈ। 
 

SHARE ARTICLE

ਏਜੰਸੀ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement