
ਪਾਕਿਸਤਾਨ ਪੁਲਿਸ ਨੇ ਈਸਾਈ ਔਰਤ ਆਸਿਆ ਬੀਬੀ ਦੇ ਈਸ਼ਨਿੰਦਾ ਦੇ ਇਲਜਾਮ ਤੋਂ ਬਰੀ ਹੋਣ ਤੋਂ ਬਾਅਦ ਤਿੰਨ ਦਿਨ ਦੇ ਪ੍ਰਦਰਸ਼ਨ 'ਚ ਹਿੰਸਾ, ਅੱਗ .....
ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਪੁਲਿਸ ਨੇ ਈਸਾਈ ਔਰਤ ਆਸੀਆ ਬੀਬੀ ਦੇ ਈਸ਼ਨਿੰਦਾ ਦੇ ਇਲਜਾਮ ਤੋਂ ਬਰੀ ਹੋਣ ਤੋਂ ਬਾਅਦ ਤਿੰਨ ਦਿਨ ਦੇ ਪ੍ਰਦਰਸ਼ਨ 'ਚ ਹਿੰਸਾ, ਅੱਗ ਅਤੇ ਤੋੜਫੋੜ ਦੇ ਮਾਮਲੇ ਵਿਚ ਕਰੀਬ 250 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਟੀਐਲਪੀ ਮੁੱਖੀ ਸਮੇਤ ਪੰਜ ਹਜਾਰ ਲੋਕਾਂ 'ਤੇ ਦੰਗਾ ਕਰਨ ਅਤੇ ਸ਼ਾਂਤੀ ਭੰਗ ਕਰਨ ਦੇ ਆਰੋਪ 'ਚ ਮਾਮਲੇ ਦਰਜ ਕੀਤੇ ਗਏ ਹਨ। ਦੱਸ ਦਈਏ ਕਿ ਕੱਟੜਪੰਥੀ ਇਸਲਾਮੀ ਪਾਰਟੀ ਤਹਰੀਕ-ਏ-ਲੱਬੈਕ ਪਾਕਿਸਤਾਨ (ਟੀਐਲਪੀ) ਨਾਲ ਸਮੱਝੌਤਾ ਕਰਨ ਦੇ ਇਕ ਦਿਨ ਬਾਅਦ ਸਰਕਾਰ ਹਰਕੱਤ ਵਿਚ ਨਜ਼ਰ ਆਈ ਅਤੇ
Pak Riot
ਪ੍ਰਦਰਸ਼ਨ ਦੌਰਾਨ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲੇ ਲੋਕਾਂ ਵਿਰੁਧ ਕਾਰਵਾਈ ਸ਼ੁਰੂ ਕਰ ਦਿਤੀ ਹੈ। ਜ਼ਿਕਰਯੋਗ ਹੈ ਕਿ ਈਸ਼ਨਿੰਦਾ ਦੇ ਮਮਾਲੇ ਵਿਚ ਆਸੀਆ ਬੀਬੀ ਦੇ ਬਰੀ ਹੋਣ ਤੋਂ ਬਾਅਦ ਟੀਐਲਪੀ ਅਤੇ ਹੋਰ ਸਮੂਹਾਂ ਦੀ ਅਗਵਾਈ ਵਾਲੇ ਪਰਦਰਸ਼ਨਕਾਰੀਆਂ ਨੇ ਦੇਸ਼ ਦੇ ਵੱਖਰੇ ਹੀਸਿਆ ਵਿਚ ਮੁਖ ਰਾਜਮਾਰਗਾਂ ਅਤੇ ਸੜਕਾਂ ਨੂੰ ਨੁਕਸਾਨ ਪਹੁੰਚਾਇਆ ਹੈ। ਗ੍ਰਹਿ ਮੰਤਰਾਲਾ ਦੇ ਆਦੇਸ਼ 'ਤੇ ਪੁਲਿਸ ਨੇ ਟੀਐਲਪੀ ਮੁੱਖ ਖਾਦਿਮ ਹੁਸੈਨ ਰਿਜ਼ਵੀ ਅਤੇ ਆਲਾ ਨੇਤਾ ਅਫਜ਼ਲ ਕਾਦਰੀ ਸਮੇਤ ਪੰਜ ਹਜਾਰ ਲੋਕਾਂ ਦੇ ਖਿਲਾਫ ਦੰਗਾ ਕਰਨ ਅਤੇ ਸ਼ਾਂਤੀ ਭੰਗ ਕਰਨ ਦੇ ਇਲਜ਼ਾਮ ਵਿਚ ਮਾਮਲਾ ਦਰਜ ਕੀਤਾ ਹੈ।
Pak Riot
ਜਾਣਕਾਰੀ ਮੁਤਾਬਕ ਲਾਹੌਰ ਵਿਚ ਪੁਲਿਸ ਨੇ ਟੀਐਲਪੀ ਨੇਤਾਵਾਂ ਸਮੇਤ 1500 ਲੋਕਾਂ ਖਿਲਾਫ 11 ਮਾਮਲੇ ਦਰਜ ਕੀਤੇ ਹਨ ਅਤੇ ਨਾਲ ਹੀ ਫੈਸਲਾਬਾਦ ਵਿਚ ਤਿੰਨ ਹਜਾਰ ਲੋਕਾਂ ਖਿਲਾਫ 29 ਮਾਮਲੇ ਦਰਜ ਕੀਤੇ ਹਨ , ਜਦੋਂ ਕਿ 218 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਚਿਨੀਓਟ ਵਿਚ ਤਿੰਨ ਮਾਮਲੇ ਦਰਜ ਕਰ 13 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਰਗੋਧਾ ਵਿਚ 300 ਲੋਕਾਂ ਦੇ ਖਿਲਾਫ਼ ਦੋ ਮਾਮਲੇ ਅਤੇ ਜੰਗ ਵਿਚ 150 ਲੋਕਾਂ ਦੇ ਖਿਲਾਫ ਦੋ ਮਾਮਲੇ ਦਰਜ ਕੀਤੇ ਗਏ ਹਨ ਅਤੇ ਇਹਨਾਂ ਵਿਚੋਂ 12 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ।
Pak Riot
ਜ਼ਿਕਰਯੋਗ ਹੈ ਕਿ ਇਸਲਾਮਾਬਾਦ ਵਿਚ ਇਕ ਧਾਰਮਿਕ ਪਾਰਟੀ ਦੇ 20 ਕਰਮਚਾਰੀਆਂ ਸਮੇਤ 100 ਤੋਂ ਜ਼ਿਆਦਾ ਲੋਕਾਂ ਖਿਲਾਫ ਦੋ ਮਾਮਲੇ ਦਰਜ ਕੀਤੇ ਗਏ ਹਨ। ਕਰਾਚੀ ਦੇ ਗੁਲੀਸਤਾਨ-ਏ-ਜੌਹਰ ਅਤੇ ਪਹਿਲਵਾਨ ਗੋਥ ਇਲਾਕੀਆਂ ਵਿਚ ਗੋਲੀ ਚਲਾਉਣ ਅਤੇ ਲੋਕਾਂ ਨੂੰ ਅਪਣੇ ਕੰਮ-ਕਾਰ ਬੰਦ ਕਰਨ ਲਈ ਮਜਬੂਰ ਕਰਨ ਦੇ ਇਲਜ਼ਾਮ ਵਿਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਗ੍ਰਹਿ ਮੰਤਰੀ ਸ਼ਹਰਯਾਰ ਅਫਰੀਦੀ ਨੇ ਪ੍ਰਦਰਸ਼ਨਕਾਰੀਆਂ ਦੇ ਖਿਲਾਫ ਕਾਰਵਾਈ ਕਰਨ ਦਾ ਆਦੇਸ਼ ਦਿਤਾ ਸੀ ।