ਗ੍ਰਿਫ਼ਤਾਰ ਅਕਾਲੀ ਆਗੂ ਰਜਿੰਦਰ ਸਿੰਘ ਸਿੱਧੂ ਦੇ ਕੇਸ 'ਚ ਨਵਾਂ ਮੋੜ
Published : May 31, 2018, 2:27 am IST
Updated : May 31, 2018, 2:27 am IST
SHARE ARTICLE
burning effigy of Rajinder Singh Sidhu
burning effigy of Rajinder Singh Sidhu

ਤਿੰਨ ਮਹੀਨੇ ਪਹਿਲਾਂ ਆਤਮਹੱਤਿਆ ਕਰਨ ਵਾਲੀ ਨੌਜਵਾਨ ਲੜਕੀ ਨਾਲ ਅਨੈਤਿਕ ਗੱਲਬਾਤ ਦੀ ਵਾਈਰਲ ਹੋਈ ਵੀਡੀਓ ਦੇ ਮਾਮਲੇ 'ਚ ਪਰਸੋਂ ਦੇਰ ਰਾਤ ਗ੍ਰਿਫ਼ਤਾਰ...

ਬਠਿੰਡਾ, ਤਿੰਨ ਮਹੀਨੇ ਪਹਿਲਾਂ ਆਤਮਹੱਤਿਆ ਕਰਨ ਵਾਲੀ ਨੌਜਵਾਨ ਲੜਕੀ ਨਾਲ ਅਨੈਤਿਕ ਗੱਲਬਾਤ ਦੀ ਵਾਈਰਲ ਹੋਈ ਵੀਡੀਓ ਦੇ ਮਾਮਲੇ 'ਚ ਪਰਸੋਂ ਦੇਰ ਰਾਤ ਗ੍ਰਿਫ਼ਤਾਰ ਕੀਤੇ ਗਏ ਅਕਾਲੀ ਕੌਂਸਲਰ ਰਜਿੰਦਰ ਸਿੰਘ ਸਿੱਧੂ ਦੇ ਮਾਮਲੇ 'ਚ ਅੱਜ ਉਸ ਸਮੇਂ ਨਵਾ ਮੋੜ ਆ ਗਿਆ ਜਦ ਬਠਿੰਡਾ ਸ਼ਹਿਰ 'ਚ ਵੱਡਾ ਪ੍ਰਭਾਵ ਰੱਖਣ ਵਾਲੇ ਅਕਾਲੀ ਦਲ ਨਾਲ ਸਬੰਧਤ ਰਾਠੋੜ ਭਾਈਚਾਰੇ ਨੇ ਉਸਦਾ ਪੁਤਲਾ ਫ਼ੂਕ ਕੇ ਸਿੱਧੂ ਨੂੰ ਅਕਾਲੀ ਦਲ ਵਿਚੋਂ ਕੱਢਣ ਦੀ ਮੰਗ ਕੀਤੀ। 

ਜ਼ਿਕਰਯੋਗ ਹੈ ਕਿ ਰਜਿੰਦਰ ਸਿੰਘ ਸਿੱਧੂ ਨੇ ਦਸ ਦਿਨ ਪਹਿਲਾਂ ਇਸ ਕਰ ਕੇ ਅਸਤੀਫ਼ਾ ਦੇ ਦਿਤਾ ਸੀ ਕਿਉਂਕਿ ਉਹ 3 ਜੂਨ ਨੂੰ ਵਿਦੇਸ਼ ਜਾ ਰਹੇ ਹਨ।   ਵਿਦੇਸ਼ 'ਚ ਅਪਣੀ ਬੇਟੀ ਕੋਲ ਜਾਣ ਲਈ ਦਸ ਦਿਨ ਪਹਿਲਾਂ ਹੀ ਅਸਤੀਫ਼ਾ ਗੁਰਦੂਆਰਾ ਸਾਹਿਬ ਦੀ ਕਮੇਟੀ ਨੂੰ ਸੌਂਪ ਦਿਤਾ ਸੀ ਜਿਸ ਤੋਂ ਬਾਅਦ ਸੁਖਦੇਵ ਸਿੰਘ ਬਤੌਰ ਕਾਰਜ਼ਕਾਰੀ ਪ੍ਰਧਾਨ ਕੰਮ ਦੇਖ ਰਹੇ ਹਨ। ਉਧਰ ਅੱਜ ਬਾਅਦ ਦੁਪਿਹਰ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਕੋਂਸਲਰ ਤਰਲੋਚਨ ਸਿੰਘ ਦੀ ਅਗਵਾਈ ਹੇਠ ਰਾਠੋੜ ਭਾਈਚਾਰੇ ਵਲੋਂ ਜਰਨੈਲ ਸਿੰਘ ਦੇ ਬੁੱਤ ਕੋਲ ਕੌਂਸਲਰ ਰਜਿੰਦਰ ਸਿੰਘ ਸਿੱਧੂ ਦਾ ਪੁਤਲਾ ਫ਼ੂਕਿਆ ਗਿਆ। 

ਇਸ ਮੌਕੇ ਭਾਈਚਾਰੇ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲੋ ਸਿੱਧੂ ਨੂੰ ਅਕਾਲੀ ਦਲ ਵਿਚੋਂ ਕੱਢਣ ਦੀ ਮੰਗ ਕੀਤੀ। ਤਰਲੋਚਨ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਜਲਦੀ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਲ ਵੀ ਪਹੁੰਚ ਕਰਕੇ ਅਜਿਹੇ ਅਨੈਤਿਕ ਆਗੂ ਨੂੰ ਸਿੱਖ ਪੰਥ ਵਿਚੋਂ ਬਰਖਾਸਤ ਕਰਨ ਦੀ ਮੰਗ ਕਰਨਗੇ। ਉਨ੍ਹਾਂ ਪੁਲਿਸ ਪ੍ਰਸ਼ਾਸਨ ਕੋਲੋ ਮੰਗ ਕੀਤੀ ਕਿ ਰਜਿੰਦਰ ਸਿੰਘ ਸਿੱਧੂ ਵਿਰੁਧ 306 ਦੇ ਨਾਲ 302 ਦਾ ਪਰਚਾ ਵੀ ਦਰਜ਼ ਕੀਤਾ ਜਾਵੇ, ਕਿਉਂਕਿ ਮ੍ਰਿਤਕ ਲੜਕੀ ਦੇ ਪੇਟ ਵਿਚ ਇਕ ਬੱਚਾ ਵੀ ਪਲ ਰਿਹਾ ਸੀ। 

ਦੂਜੇ ਪਾਸੇ ਅਕਾਲੀ ਦਲ ਦੇ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਸ਼ਹਿਰ ਦੇ ਕੁੱਝ ਸਿੱਖਾਂ ਵਲੋਂ ਇਹ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਲਿਜਾਣ ਦੀ ਤਿਆਰੀ ਕਰਨ ਦਾ ਪਤਾ ਲੱਗਦੇ ਹੀ ਧਾਰਮਿਕ ਸੰਕਟ ਤੋਂ ਬਚਣ ਲਈ ਅਕਾਲੀ ਦਲ ਵਲੋਂ ਪਹਿਲਾਂ ਹੀ ਸਿੱਧੂ ਦਾ ਪੁਰਾਣੀ ਤਰੀਕ ਵਿਚ ਅਸਤੀਫ਼ਾ ਲੈ ਕੇ ਨੁਕਸਾਨ ਪੂਰਤੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਪਰਚਾ ਦਰਜ਼ ਹੋਣ ਤੋਂ ਬਾਅਦ ਰਜਿੰਦਰ ਸਿੰਘ ਸਿੱਧੂ ਦਾ ਇਸ ਅਹੁੱਦੇ ਤੋਂ ਜਾਣਾ ਤੈਅ ਸੀ।

ਮਹੱਤਵਪੂਰਨ ਗੱਲ ਇਹ ਵੀ ਹੈ ਕਿ ਸ਼ਹਿਰ ਦੇ ਸਿੱਖਾਂ ਦੀ ਇਸ ਪੁਰਾਤਨ ਤੇ ਇਤਿਹਾਸਕ ਸੰਸਥਾ ਦੀਆਂ ਅਗਲੇ ਸਾਲ ਚੋਣਾਂ ਹੋਣ ਜਾ ਰਹੀਆਂ ਹਨ ਤੇ ਪਿਛਲੇ ਦਸ ਸਾਲਾਂ ਤੋਂ ਰਜਿੰਦਰ ਸਿੰਘ ਇਸਦੀ ਪ੍ਰਧਾਨਗੀ ਦੇ ਅਹੂੱਦੇ ਉਪਰ ਸੁਸੋਭਿਤ ਸਨ ਜਿਸ ਕਾਰਨ ਇੰਨ੍ਹਾਂ ਚੋਣਾਂ ਵਿਚ ਸਿੱਧੂ ਕਾਂਡ ਕਾਰਨ ਅਕਾਲੀ ਦਲ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਦਾ ਡਰ ਸਤਾ ਰਿਹਾ ਹੈ।  ਉਧਰ ਇਸ ਮਾਮਲੇ 'ਚ ਅੱਜ ਅਕਾਲੀ ਦਲ ਸ਼ਹਿਰੀ ਦੇ ਜਿਆਦਾਤਰ ਆਗੂ ਤੇ ਕੋਂਸਲਰ ਰਜਿੰਦਰ ਸਿੰਘ ਸਿੱਧੂ ਦੀ ਪਿੱਠ 'ਤੇ ਆ ਗਏ ਹਨ। 

ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੀ ਅਗਵਾਈ ਹੇਠ ਇਕੱਠੇ ਹੋਏ ਅਕਾਲੀ ਆਗੂਆਂ ਨੇ ਦੋਸ਼ ਲਗਾਇਆ ਕਿ ਪੁਲਸ ਵੱਲੋ ਪਰਚਾ ਦਰਜ ਕਰਨ ਤੋ ਪਹਿਲਾਂ ਵਾਇਰਲ ਹੋਈ ਆਡਿÀ ਕਲਿਪ ਦੀ ਕੋਈ ਫੋਰੇਸਿਕ ਜਾਂਚ ਨਹੀ ਕਰਵਾਈ ਗਈ ਸਗੋ ਇਕ ਸਾਜਿਸ਼ ਦੇ ਤਹਿਤ ਰਜਿੰਦਰ ਸਿੰਘ ਸਿੱਧੂ ਨੂੰ ਥਾਣਾ ਥਰਮਲ ਬੁਲਾਕੇ ਦੋ ਘੰਟਿਆ ਵਿੱਚ ਹੀ

ਪਰਚਾ ਦਰਜ ਕਰਕੇ ਅੰਦਰ ਕਰ ਦੇਣਾ  ਸਾਬਤ ਕਰਦਾ ਹੈ ਕਿ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਵਾਲੀ ਪੁਲਸ ਕਾਂਗਰਸੀਆਂ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਰਹਿ ਗਈ ਹੈ।  ਉਨ੍ਹਾਂ ਦੋਸ਼ ਲਗਾਇਆ ਕਿ ਰਜਿੰਦਰ ਸਿੰਘ ਸਿੱਧੂ ਨੂੰ ਸਿੰਘ ਸ਼ਭਾ ਦੀਆ ਚੋਣਾਂ ਤੋ ਲਾਂਭੇ ਕਰਨ ਦੇ ਮਨਸੂਬੇ ਨਾਲ ਇਹ ਪਰਚਾ ਦਰਜ ਕਰਵਾਇਆ ਗਿਆ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement