
ਅਮਰ ਸਿੰਘ ਨੂੰ ਇਹ ਪੁਰਸਕਾਰ ਲੋਕਲ ਹੀਰੋ ਕੈਟਾਗਰੀ ਅਧੀਨ ਮਿਲਿਆ ਹੈ।
ਮੈਲਬੌਰਨ- ਬੀਤੇ ਦਿਨੀਂ ਟਰਬਨ ਫ਼ਾਰ ਆਸਟ੍ਰੇਲੀਆ ਤੋਂ ਸਿਡਨੀ ਨਿਵਾਸੀ ਅਮਰ ਸਿੰਘ ਨੂੰ ਨਿਊ ਸਾਊਥ ਵੇਲਜ਼ ਪ੍ਰਾਂਤ ਵਲੋਂ ‘ਆਸਟ੍ਰੇਲੀਅਨ ਆਫ਼ ਦਾ ਯੀਅਰ’ ਪੁਰਸਕਾਰ ਦਿੱਤਾ ਗਿਆ। ਅਮਰ ਸਿੰਘ ਨੂੰ ਇਹ ਪੁਰਸਕਾਰ ਲੋਕਲ ਹੀਰੋ ਕੈਟਾਗਰੀ ਅਧੀਨ ਮਿਲਿਆ ਹੈ।
ਅਮਰ ਸਿੰਘ ਟਰਬਨ ਫਾਰ ਆਸਟਰੇਲੀਆ ਸੰਸਥਾ ਦੇ ਨਾਂਅ ਹੇਠ ਪਿਛਲੇ ਕਈ ਸਾਲਾਂ ਤੋਂ ਮਨੁੱਖਤਾ ਦੀ ਭਲਾਈ ਲਈ ਕੰਮ ਕਰਦੇ ਆ ਰਹੇ ਹਨ। ਅਮਰ ਸਿੰਘ ਨੇ ਹੜ੍ਹਾਂ, ਕੋਰੋਨਾ ਕਾਲ ਤੇ ਹੋਰ ਕੁਦਰਤੀ ਆਫਤਾਂ ਸਮੇਂ ਆਸਟ੍ਰੇਲੀਆ ਭਰ ’ਚ ਰਸਦ ਅਤੇ ਹੋਰ ਜ਼ਰੂਰੀ ਵਸਤੂਆਂ ਦੀ ਸੇਵਾ ਨਿਭਾਈ ਹੈ।
ਅਮਰ ਸਿੰਘ ਨੇ ਇਸ ਪੁਰਸਕਾਰ ਲਈ ਸਮੁੱਚੇ ਪੰਜਾਬੀ ਭਾਈਚਾਰੇ ਅਤੇ ਆਸਟਰੇਲੀਆ ਦੀਆਂ ਸਿੱਖ ਸੰਸਥਾਵਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦੇ ਹੋਏ ਕਿਹਾ ਕਿ ਇਕ ਸਿੱਖ ਦੇ ਤੌਰ ’ਤੇ ਉਨ੍ਹਾਂ ਨੂੰ ਇਹ ਪੁਰਸਕਾਰ ਲੈਣ ਸਮੇਂ ਮਾਣ ਮਹਿਸੂਸ ਹੋ ਰਿਹਾ ਹੈ।