ਅਗਸਤਾ ਵੈਸਟਲੈਂਡ ਰਿਸ਼ਵਤ ਮਾਮਲੇ ‘ਚ ਡੀਲ ਦੇ ਵਿਚੋਲੇ ਕ੍ਰਿਸ਼ਚੀਅਨ ਮਿਸ਼ੇਲ ਨੂੰ ਲਿਆਂਦਾ ਭਾਰਤ
Published : Dec 5, 2018, 4:12 pm IST
Updated : Apr 10, 2020, 11:50 am IST
SHARE ARTICLE
AgustaWestland Deal, Christian Mitchell
AgustaWestland Deal, Christian Mitchell

3600 ਕਰੋੜ ਦੀ ਵੀਵੀਆਈਪੀ ਅਗਸਤਾ ਵੈਸਟਲੈਂਡ ਡੀਲ ਦੇ ਵਿਚੋਲੇ ਕ੍ਰਿਸ਼ਚੀਅਨ ਮਿਸ਼ੇਲ ਨੂੰ ਹੁਣ ਭਾਰਤ ਲਿਆਂਦਾ ਗਿਆ ਹੈ। ਜਿਸ ਤੋਂ ਬਾਅਦ ਕਈ....

ਨਵੀਂ ਦਿੱਲੀ (ਭਾਸ਼ਾ) : 3600 ਕਰੋੜ ਦੀ ਵੀਵੀਆਈਪੀ ਅਗਸਤਾ ਵੈਸਟਲੈਂਡ ਡੀਲ ਦੇ ਵਿਚੋਲੇ ਕ੍ਰਿਸ਼ਚੀਅਨ ਮਿਸ਼ੇਲ ਨੂੰ ਹੁਣ ਭਾਰਤ ਲਿਆਂਦਾ ਗਿਆ ਹੈ। ਜਿਸ ਤੋਂ ਬਾਅਦ ਕਈ ਵੱਡੇ ਸਿਆਸਤਦਾਨਾਂ ਦੇ ਪਸੀਨੇ ਨਿਕਲਣ ਲੱਗੇ ਨੇ ਕਿਉਂਕਿ ਜਾਂਚ ਏਜੰਸੀਆਂ ਦੀ ਪੁੱਛਗਿੱਛ ‘ਚ ਮਿਸ਼ੇਲ ਤੋਂ ਅਗਸਤਾ ਸੌਦੇ ‘ਚ ਸ਼ਾਮਿਲ ਉਨ੍ਹਾਂ ਸਿਆਸੀ ਲੋਕਾਂ ਤੇ ਨੋਕਰਸ਼ਾਹਾ ਦੇ ਨਾਂ ਸਾਹਮਣੇ ਆ ਸਕਦੇ ਨੇ ਜਿਨ੍ਹਾਂ ਨੂੰ ਇਸ ਬਦਲੇ ਰਿਸ਼ਵਤ ਦਿੱਤੀ ਗਈ ਸੀ।ਦੁਬਈ ਜੇਲ੍ਹ ‘ਚ ਬੰਦ ਮਿਸ਼ੇਲ ਨੂੰ ਸਪੁਰਦਗੀ ਅਧੀਨ ਬਿਤੀ ਰਾਤ ਭਾਰਤ ਪਹੁੰਚਾਇਆ ਗਿਆ। ਹੁਣ ਸੀਬੀਆਈ ਦੀ ਵਿਸ਼ੇਸ਼ ਅਦਾਲਤ ‘ਚ ਉਸ ਤੋਂ ਪੁੱਛਗਿਛ ਕੀਤੀ ਜਾਵੇਗੀ।

ਕਿਹਾ ਜਾਂਦਾ ਹੈ ਕਿ ਮਿਸ਼ੇਲ ਨੇ ਇਸ ਡੀਲ ਦੌਰਾਨ ਜਿਨ੍ਹਾਂ ਲੋਕਾਂ ਨੂੰ ਰਿਸ਼ਵਤ ਦਿੱਤੀ ਸੀ ਉਨ੍ਹਾ ਦੇ ਨਾਂ ਕੋਡ ਵਰਡ ‘ਚ ਲਿਖੇ ਸਨ ਜਿਨ੍ਹਾਂ ਦਾ ਹੁਣ ਖੁਲਾਸਾ ਹੋ ਸਕਦਾ ਹੈ। ਇਸ ਸਾਲ ਜੁਲਾਈ ‘ਚ ਹੀ ਮਿਸ਼ੇਲ ਦੇ ਵਕੀਲ ਨੇ ਦੱਸਿਆ ਸੀ ਕਿ ਭਾਰਤੀ ਏਜੰਸੀਆਂ ਮਿਸ਼ੇਲ ‘ਤੇ ਸੋਨੀਆ ਗਾਂਧੀ ਤੇ ਇਲਜ਼ਾਮ ਲਗਾਉਣ ਦਾ ਦਬਾਅ ਬਣਾ ਰਹੀਆਂ ਨੇ। ਓਧਰ ਹੁਣ ਮਿਸ਼ੇਲ ਦੇ ਭਾਰਤ ਆਉਣ ਤੇ ਪ੍ਰਧਾਨ ਮੰਤਰੀ ਮੋਦੀ ਨੇ ਵੀ ਨਿਸ਼ਾਨਾਂ ਸਾਧਿਆ ਹੈ। ਦਰਅਸਲ 2007 ‘ਚ ਯੂ.ਪੀ.ਏ ਸਰਕਾਰ ਦੇ ਸਮੇਂ 12 ਵੀ.ਵੀ.ਆਈ.ਪੀ ਹੈਲੀਕਾਪਟਰ ਖਰੀਦਣ ਲਈ ਇਹ ਸੌਦਾ ਹੋਇਆ ਸੀ।

ਪਰ 6 ਸਾਲ ਬਾਅਦ ਰਿਸ਼ਵਤ ਦੇ ਇਲਜ਼ਾਮ ਲੱਗਣ ਤੋਂ ਬਾਅਦ ਇਸ ਸੌਦੇ ਨੂੰ ਰੱਦ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਅਧਿਕਾਰੀਆਂ ਨੇ ਵੀਵੀਆਈਪੀ ਹੈਲੀਕਾਪਟਰ ਦੀ ਉੱਚਾਈ 6 ਹਜ਼ਾਰ ਤੋਂ ਘੱਟਾ ਕੇ 4500 ਮੀਟਰ ਕਰ ਆਪਣੇ ਸਰਕਾਰੀ ਅਹੁਦੇ ਦੀ ਗਲਤ ਵਰਤੋਂ ਕੀਤੀ ਹੈ।ਸਾਲ 2016 ‘ਚ ਇਸੇ ਮਾਮਲੇ ‘ਚ ਹਵਾਈ ਸੈਨਾ ਦੇ ਸਾਬਕਾ ਚੀਫ਼ ਐਸ.ਪੀ ਤਿਆਗੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।ਈਡੀ ਨੇ ਮਿਸ਼ੇਲ ਖਿਲਾਫ ਜੂਨ 2016 ‘ਚ ਦਾਖਿਲ ਆਪਣੀ ਚਾਰਜਸ਼ੀਟ ‘ਚ ਕਿਹਾ ਸੀ ਕਿ ਮਿਸ਼ੇਲ ਨੂੰ ਅਗਸਤਾ ਤੋਂ ਤਕਰੀਬਨ 225 ਕਰੋੜ ਰੁਪਏ ਰਿਸ਼ਵਤ ਵੱਜੋਂ ਮਿਲੇ ਹਨ।

ਸੀਬੀਆਈ ਨੂੰ ਕਾਫੀ ਸਮੇਂ ਤੋਂ ਮਿਸ਼ੇਲ ਦੀ ਭਾਲ ਸੀ ਅਤੇ ਹਾਲ ਹੀ ‘ਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਯੂਏ ‘ਚ ਅੱਬਦੁਲਾ ਬਿਨ ਜਾਇਦ ਨਾਲ ਅਬੂ ਧਾਬੀ ‘ਚ ਇਸ ਬਾਰੇ ਗੱਲਬਾਤ ਕੀਤੀ ਸੀ। ਭਾਰਤ ਨੇ ਮਿਸ਼ੇਲ ਦੀ ਹਵਾਲਗੀ ਲਈ ਰਸਮੀ ਤੌਰ ‘ਤੇ 2017 ‘ਚ ਅਪੀਲ ਕੀਤੀ ਸੀ।ਇਹ ਅਪੀਲ ਸੀਬੀਆਈ ਅਤੇ ਈਡੀ ਵੱਲੋਂ ਅਪਰਾਧਿਕ ਜਾਂਚ ‘ਤੇ ਅਧਾਰਿਤ ਸੀ। ਹੁਣ ਮਿਸ਼ੇਲ ਦਾ ਏਜੰਸੀਆਂ ਦੇ ਹੱਥ ਆਉਣਾ ਵੱਡੀ ਸਫ਼ਲਤਾ ਮਨਿਆ ਜਾ ਰਿਹੇ ਇਸ ਦੇ ਨਾਲ ਹੀ ਇਹ ਵੀ ਕਿਹਾ ਜਾ ਰਿਹੈ ਕਿ ਰਾਫ਼ੇਲ ਡੀਲ ‘ਤੇ ਘਿਰੀ ਭਾਜਪਾ ਹੁਣ ਕਾਂਗਰਸ ਨੂੰ ਅਗਸਤਾ ਵੈਸਟਲੈਂਡ ਡੀਲ ਰਿਸ਼ਵਤ ਮਾਮਲੇ ‘ਚ ਘੇਰਨ ਦੀ ਪੂਰੀ ਤਿਆਰੀ ਕਰ ਰਹੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement