ਰਖਿਆ ਅਤੇ ਸੁਰੱਖਿਆ ਸਬੰਧ ਮਜ਼ਬੂਤ ਕਰਨ ਲਈ ਸਹਿਮਤ ਹੋਏ ਭਾਰਤ ਤੇ ਅਮਰੀਕਾ
Published : Dec 5, 2018, 12:15 pm IST
Updated : Dec 5, 2018, 12:15 pm IST
SHARE ARTICLE
India and the US agree to strengthen defense and security ties
India and the US agree to strengthen defense and security ties

ਭਾਰਤ ਅਤੇ ਅਮਰੀਕਾ ਅਪਣੇ ਰਖਿਆ ਅਤੇ ਸੁਰੱÎਖਿਆ ਸਬੰਧਾਂ ਨੂੰ ਬਿਹਤਰ ਬਣਾਉਣ ਲਈ ਸਹਿਮਤ ਹੋਏ ਹਨ........

ਨਵੀਂ ਦਿੱਲੀ/ਵਾਸ਼ਿੰਗਟਨ : ਭਾਰਤ ਅਤੇ ਅਮਰੀਕਾ ਅਪਣੇ ਰਖਿਆ ਅਤੇ ਸੁਰੱÎਖਿਆ ਸਬੰਧਾਂ ਨੂੰ ਬਿਹਤਰ ਬਣਾਉਣ ਲਈ ਸਹਿਮਤ ਹੋਏ ਹਨ। ਰਖਿਆ ਮੰਤਰੀ ਨਿਰਮਲਾ ਸੀਤਾਰਮਣ ਅਤੇ ਉਨ੍ਹਾਂ ਦੇ ਅਮਰੀਕਾ ਹਮਅਹੁਦਾ ਜੇਮਜ਼ ਮੈਟਿਸ ਦੁਆਰਾ ਮੌਜੂਦਾ ਤਰਜੀਹਾਂ ਦੀ ਸਮੀਖਿਆ ਦੌਰਾਨ ਇਹ ਸਹਿਮਤੀ ਬਣੀ। ਦੋਹਾਂ ਆਗੂਆਂ ਨੇ ਦੁਵੱਲੇ ਸਬੰਧਾਂ ਨੂੰ ਮਜ਼ਬੂਤਰ ਬਣਾਉਣ ਦੀਆਂ ਤਰਜੀਹਾਂ ਦੀ ਵੀ ਸਮੀਖਿਆ ਕੀਤੀ। ਨਿਰਮਲਾ ਸੀਤਾਰਮਣ ਨੇ ਜੇਮਜ਼ ਮੈਟਿਸ ਨਾਲ ਮੁਲਾਕਾਤ ਕੀਤੀ ਅਤੇ ਇਸ ਦੌਰਾਨ ਭਾਰਤ ਅਤੇ ਅਮਰੀਕਾ ਰਖਿਆ ਤੇ ਸੁਰੱਖਿਆ ਸਬੰਧ ਤੇਜ਼ੀ ਤੋਂ ਅੱਗੇ ਵਧਣ ਲਈ ਸਹਿਮਤ ਹੋਏ ਹਨ।

ਮੁਲਾਕਾਤ ਵਿਚ ਮੈਟਿਸ ਨੇ ਭਾਰਤ ਨੂੰ ਪੂਰੇ ਹਿੰਦ-ਪ੍ਰਸ਼ਾਂਤ ਖੇਤਰ ਅਤੇ ਵਿਸ਼ਵ ਭਰ ਵਿਚ 'ਤਾਕਤ ਪ੍ਰਦਾਨ ਕਰਨ ਵਾਲਾ ਦੇਸ਼' ਦਸਿਆ। ਅਮਰੀਕੀ ਰਖਿਆ ਮੰਤਰੀ ਨੇ ਅਪਣੇ ਭਾਰਤੀ ਹਮਅਹੁਦੇ ਨਾਲ ਪੈਂਟਾਗਨ ਵਿਚ ਚੌਥੇ ਦੌਰ ਦੀ ਬੈਠਕ ਵਿਚ ਸੀਤਾਰਮਣ ਦਾ ਸਵਾਗਤ ਕੀਤਾ। ਭਾਰਤੀ ਰਖਿਆ ਮੰਤਰੀ ਅਮਰੀਕਾ ਦੀ ਪੰਜ ਦਿਨਾ ਅਧਿਕਾਰਤ ਯਾਤਰਾ 'ਤੇ ਹਨ। ਇਥੋਂ ਉਹ ਕੈਲੇਫ਼ੋਰਨੀਆ ਵਿਚ ਰਖਿਆ ਮੰਤਰਾਲੇ ਦੇ ਡਿਫ਼ੈਂਸ ਇਨੋਵੇਸ਼ਨ ਯੂਨਿਟ ਅਤੇ ਹਵਾਈ ਵਿਚ ਹਿੰਦ ਪ੍ਰਸ਼ਾਂਤ ਕਮਾਨ ਮੁੱਖ ਦਫ਼ਤਰ ਜਾਣਗੇ। ਮੈਟਿਸ ਨੇ ਕਿਹਾ, 'ਅਮਰੀਕਾ ਅਤੇ ਭਾਰਤ ਨੇ ਪ੍ਰਧਾਨ ਮੰਤਰੀ (ਮੋਦੀ) ਦੇ ਸ਼ਬਦਾਂ ਵਿਚ, ਅਤੀਤ ਤੋਂ ਚਲੇ ਜਾ ਰਹੇ ਝਿਜਕ ਨੂੰ ਦੂਰ ਕੀਤਾ।  (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement