ਬਰਗਰ ਖਾਣ ਲਈ ਦੋ ਲੱਖ ਦਾ ਹੈਲੀਕਾਪਟਰ ਬੁੱਕ ਕਰਵਾ ਕੇ 362KM ਦੂਰ ਰੈਸਟੋਰੈਂਟ ਪਹੁੰਚਿਆ ਇਹ ਵਿਅਕਤੀ
Published : Dec 5, 2020, 3:04 pm IST
Updated : Dec 5, 2020, 3:04 pm IST
SHARE ARTICLE
McDonald's
McDonald's

 ਰੈਸਟੋਰੈਂਟ ਦਾ ਬਿਲ ਲਗਭਗ 4,859 ਰੁਪਏ ਆਇਆ

ਨਵੀਂ ਦਿੱਲੀ : ਇੱਕ ਅਮੀਰ ਆਦਮੀ ਦਾ ਬਰਗਰ ਖਾਣ  ਨੂੰ ਦਿਲ ਕੀਤਾ ਅਤੇ ਉਸਨੂੰ ਨੇੜੇ ਕੋਈ ਬਰਗਰ ਦੀ ਦੁਕਾਨ ਪਸੰਦ ਨਹੀਂ ਸੀ। ਇਸ ਤੋਂ ਬਾਅਦ ਉਸਨੇ ਦੋ ਘੰਟੇ ਲਈ ਇੱਕ ਹੈਲੀਕਾਪਟਰ ਬੁੱਕ ਕਰਵਾਇਆ ਅਤੇ ਮੈਕਡੋਨਲਡ ਦੇ ਰੈਸਟੋਰੈਂਟ ਵਿੱਚ ਪਹੁੰਚ ਗਿਆ।

BurgerBurger

ਇਕ ਰਿਪੋਰਟ ਦੇ ਅਨੁਸਾਰ, ਇੱਕ ਵਿਅਕਤੀ ਜਿਸਨੇ ਸਿਰਫ ਇੱਕ ਬਰਗਰ ਖਾਣ ਲਈ ਦੋ ਘੰਟੇ ਲਈ ਇੱਕ ਹੈਲੀਕਾਪਟਰ  ਬੁੱਕ ਕਰਵਾਇਆ ਉਸਦਾ ਨਾਮ ਵਿਕਟਰ ਮਾਰਟਿਨੋਵ ਹੈ। ਇਹ ਘਟਨਾ ਰੂਸ ਦੀ ਹੈ। ਵਿਕਟਰ ਨਿੱਜੀ ਯਾਟ ਕਾਰੋਬਾਰ ਵਿੱਚ ਹੈ।

McDonald's McDonald's

ਮੈਕਡੋਨਲਡ ਰੈਸਟੋਰੈਂਟ ਵਿਚ ਪਹੁੰਚਣ ਲਈ, ਕਰੋੜਪਤੀ ਵਿਕਟਰ ਨੇ ਇਕ ਹੈਲੀਕਾਪਟਰ ਦੀ ਸਵਾਰੀ 'ਤੇ ਲਗਭਗ 2 ਲੱਖ ਰੁਪਏ ਖਰਚ ਕੀਤੇ। ਗਰਲਬਰੈਂਡ ਦੇ ਨਾਲ, ਉਹ ਹੈਲੀਕਾਪਟਰ ਰਾਹੀਂ ਬਰਗਰ ਖਾਣ ਲਈ ਪਹੁੰਚੇ।

helicoptershelicopters

ਦਰਅਸਲ, 33 ਸਾਲਾ ਵਿਕਟਰ ਕ੍ਰੀਮੀਆ ਵਿੱਚ ਛੁੱਟੀਆਂ ਮਨਾ ਰਿਹਾ ਸੀ, ਜਿਸ ਦੌਰਾਨ ਉਸਦਾ ਮੈਕਡੋਨਲਡ ਦਾ ਬਰਗਰ ਖਾਣ  ਦਾ ਮਨ ਹੋਇਆ ।  ਇਸ ਤੋਂ ਬਾਅਦ, ਉਸਨੇ ਕਰੀਮੀਆ ਤੋਂ ਕ੍ਰੈਸਨੋਦਰ ਦੀ ਯਾਤਰਾ ਕੀਤੀ। ਹੈਲੀਕਾਪਟਰ ਰਾਹੀਂ ਉਡਾਣ ਭਰ ਕੇ ਉਹ  ਤਕਰੀਬਨ 360 ਕਿਲੋਮੀਟਰ ਦੂਰ ਮੈਕਡੀ ਰੈਸਟੋਰੈਂਟ ਪਹੁੰਚਿਆ।

Burger Burger

ਰੈਸਟੋਰੈਂਟ ਵਿਚ, ਵਿਕਟਰ ਨੇ ਬਿਗ ਮੈਕ, ਫ੍ਰੈਂਚ ਫ੍ਰਾਈਜ਼, ਮਿਲਕਸ਼ੇਕਸ ਆਦਿ ਦਾ ਆਰਡਰ ਦਿੱਤਾ।  ਰੈਸਟੋਰੈਂਟ ਦਾ ਬਿਲ ਲਗਭਗ 4,859 ਰੁਪਏ ਆਇਆ। ਉਸੇ ਸਮੇਂ, ਹੈਲੀਕਾਪਟਰ ਕਿਰਾਏ ਵਾਲੀ ਕੰਪਨੀ ਨੇ ਕਿਹਾ ਕਿ ਅਜਿਹੀ ਬੁਕਿੰਗ ਪਹਿਲਾਂ ਕਦੇ ਨਹੀਂ ਆਈ ਜਿਥੇ ਇਕ ਵਿਅਕਤੀ ਨੇ  ਸਿਰਫ ਬਰਗਰ ਖਾਣ ਲਈ ਹੈਲੀਕਾਪਟਰ ਵਿਚ ਉਡਾਣ ਭਰੀ ਹੋਵੇ।

SHARE ARTICLE

ਏਜੰਸੀ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement