ਮਹਾਰਾਣੀ ਐਲਿਜ਼ਬੈਥ-2 ਨੇ ਐਲਾਨ ਕੀਤਾ ਸੀ ਕਿ ਪ੍ਰਿੰਸ ਚਾਰਲਸ ਉਨ੍ਹਾਂ ਦੀ ਮੌਤ ਤੋਂ ਬਾਅਦ ਕੁਰਸੀ ਸੰਭਾਲਣਗੇ
ਲੰਡਨ: ਬ੍ਰਿਟੇਨ ਦੇ ਨਵੇਂ ਰਾਜਾ ਕਿੰਗ ਚਾਰਲਸ ।।। ਦੀ ਅਗਲੇ ਸਾਲ 6 ਮਈ ਨੂੰ ਤਾਜਪੋਸ਼ੀ ਹੋਵੇਗੀ। ਚਾਰਲਸ ਦੇ ਨਾਲ ਹੀ ਮਹਾਰਾਣੀ ਕੰਸੋਰਟ ਕੈਮਿਲਾ ਨੂੰ ਵੀ ਤਾਜ ਪਹਿਨਾਇਆ ਜਾਵੇਗਾ। ਕਿਆਸ ਲਗਾਏ ਜਾ ਰਹੇ ਹਨ ਕਿ ਕੈਮਿਲਾ ਨੂੰ ਕੋਹਿਨੂਰ ਵਾਲਾ ਤਾਜ ਪਹਿਨਾਇਆ ਜਾ ਸਕਦਾ ਹੈ, ਪਰ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ ਹੈ।
ਕੋਹਿਨੂਰ ਹੀਰਾ ਭਾਰਤ ਦਾ ਹੈ ਜਿਸ ਨੂੰ ਬਸਤੀਵਾਦੀ ਕਾਲ ਦੌਰਾਨ ਈਸਟ ਇੰਡੀਆ ਕੰਪਨੀ ਨੇ ਭਾਰਤ ਤੋਂ ਲੁੱਟ ਲਿਆ ਸੀ ਅਤੇ ਮਹਾਰਾਣੀ ਵਿਕਟੋਰੀਆ ਨੂੰ ਤੋਹਫੇ ਵਜੋਂ ਦਿੱਤਾ ਗਿਆ ਸੀ। ਹਾਲ ਹੀ ਵਿਚ ਇਕ ਅਖਬਾਰ ਨੇ ਭਾਜਪਾ ਦੇ ਬੁਲਾਰੇ ਦੇ ਹਵਾਲੇ ਨਾਲ ਕਿਹਾ ਕਿ ਕੋਹਿਨੂਰ ਦੀ ਵਰਤੋਂ ਨਾਲ "ਬਸਤੀਵਾਦੀ ਅਤੀਤ ਦੀਆਂ ਦਰਦਨਾਕ ਯਾਦਾਂ" ਤਾਜ਼ਾ ਹੋ ਜਾਣਗੀਆਂ।
ਦੱਸ ਦੇਈਏ ਕਿ ਮਹਾਰਾਣੀ ਐਲਿਜ਼ਬੈਥ-2 ਨੇ ਐਲਾਨ ਕੀਤਾ ਸੀ ਕਿ ਪ੍ਰਿੰਸ ਚਾਰਲਸ ਉਨ੍ਹਾਂ ਦੀ ਮੌਤ ਤੋਂ ਬਾਅਦ ਕੁਰਸੀ ਸੰਭਾਲਣਗੇ ਅਤੇ ਇਸ ਦੇ ਨਾਲ ਹੀ ਇਕ ਹੋਰ ਮਹੱਤਵਪੂਰਨ ਬਦਲਾਅ ਹੋਵੇਗਾ ਜੋ ਕੋਹਿਨੂਰ ਹੀਰੇ ਨਾਲ ਸਬੰਧਤ ਹੈ। ਸਾਲ ਦੇ ਸ਼ੁਰੂ ਵਿਚ ਮਹਾਰਾਣੀ ਨੇ ਐਲਾਨ ਕੀਤਾ ਸੀ ਕਿ ਜਦੋਂ ਪ੍ਰਿੰਸ ਚਾਰਲਸ ਗੱਦੀ ’ਤੇ ਬੈਠਣਗੇ ਤਾਂ ਉਨ੍ਹਾਂ ਦੀ ਪਤਨੀ ਕੈਮਿਲਾ, ਜੋ ਡਚੇਸ ਆਫ਼ ਕਾਰਨਵਾਲ ਹੈ, ਰਾਣੀ ਕੰਸੋਰਟ ਬਣੇਗੀ। ਜਦੋਂ ਅਜਿਹਾ ਹੁੰਦਾ ਹੈ, ਤਾਂ ਕੈਮਿਲਾ ਨੂੰ ਰਾਜ ਮਾਤਾ ਦਾ ਮਸ਼ਹੂਰ ਕੋਹਿਨੂਰ ਤਾਜ ਮਿਲੇਗਾ।