Washington DC: ਅਮਰੀਕੀ ਸੰਸਦ ’ਚ ਗ੍ਰੀਨ ਕਾਰਡ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਬਿਲ ਪੇਸ਼ 
Published : Dec 5, 2023, 7:54 pm IST
Updated : Dec 5, 2023, 7:54 pm IST
SHARE ARTICLE
File Photo
File Photo

ਇਹ ਅਮਰੀਕੀ ਰੁਜ਼ਗਾਰਦਾਤਾਵਾਂ ਨੂੰ ਪ੍ਰਵਾਸੀਆਂ ਨੂੰ ਜਨਮ ਸਥਾਨ ਦੇ ਅਧਾਰ ’ਤੇ ਨਹੀਂ, ਬਲਕਿ ਯੋਗਤਾ ਦੇ ਅਧਾਰ ’ਤੇ ਨੌਕਰੀ ਦੇਣ ਦੀ ਆਗਿਆ ਦੇਵੇਗਾ

Washington DC: ਭਾਰਤੀ-ਅਮਰੀਕੀ ਰਾਜਾ ਕ੍ਰਿਸ਼ਨਮੂਰਤੀ ਅਤੇ ਪ੍ਰਮਿਲਾ ਜੈਪਾਲ ਸਮੇਤ ਤਿੰਨ ਪ੍ਰਭਾਵਸ਼ਾਲੀ ਅਮਰੀਕੀ ਸੰਸਦ ਮੈਂਬਰਾਂ ਨੇ ਗ੍ਰੀਨ ਕਾਰਡ ਅਰਜ਼ੀਆਂ ’ਤੇ ਕਾਰਵਾਈ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਅਤੇ ਰੁਜ਼ਗਾਰ ਅਧਾਰਤ ਵੀਜ਼ਾ ’ਚ ‘ਸੂਬਿਆਂ ਵਿਰੁਧ ਵਿਤਕਰੇ’ ਨੂੰ ਖ਼ਤਮ ਕਰਨ ਲਈ ਪ੍ਰਤੀਨਿਧੀ ਸਭਾ ’ਚ ਦੋ-ਪੱਖੀ ਕਾਨੂੰਨ ਪੇਸ਼ ਕੀਤਾ ਹੈ। 

ਜੇਕਰ ਇਹ ਬਿਲ ਕਾਨੂੰਨ ’ਚ ਬਦਲ ਜਾਂਦਾ ਹੈ ਤਾਂ ਇਸ ਨਾਲ ਉਨ੍ਹਾਂ ਹਜ਼ਾਰਾਂ ਭਾਰਤੀ-ਅਮਰੀਕੀਆਂ ਨੂੰ ਮਦਦ ਮਿਲੇਗੀ ਜੋ ਦਹਾਕਿਆਂ ਤੋਂ ਅਮਰੀਕਾ ’ਚ ਗ੍ਰੀਨ ਕਾਰਡ ਜਾਂ ਸਥਾਈ ਨਿਵਾਸ ਦੀ ਉਡੀਕ ਕਰ ਰਹੇ ਹਨ। ਇਹ ਬਿਲ ਸੰਸਦ ਮੈਂਬਰ ਕ੍ਰਿਸ਼ਨਾਮੂਰਤੀ ਅਤੇ ਜੈਪਾਲ ਦੇ ਨਾਲ ਰਿਚ ਮੈਕਕੋਰਮਿਕ ਨੇ ਪੇਸ਼ ਕੀਤਾ ਸੀ। 
ਇਕ ਪ੍ਰੈਸ ਬਿਆਨ ਵਿਚ ਕਿਹਾ ਗਿਆ ਹੈ ਕਿ 2023 ਦਾ ਦੋ-ਪੱਖੀ ਇਮੀਗ੍ਰੈਂਟ ਵੀਜ਼ਾ ਪ੍ਰਵੀਨਤਾ ਅਤੇ ਸੁਰੱਖਿਆ ਐਕਟ ‘ਐਚ.ਆਰ. 6542’ ਅਮਰੀਕੀ ਅਰਥਵਿਵਸਥਾ ਨੂੰ ਮਜ਼ਬੂਤ ਕਰੇਗਾ ਅਤੇ ਦੇਸ਼ ਵਿਚ ਅੰਤਰਰਾਸ਼ਟਰੀ ਮੁਕਾਬਲੇ ਨੂੰ ਉਤਸ਼ਾਹਤ ਕਰੇਗਾ ਜਦਕਿ ਲਟਕ ਰਹੀਆਂ ਗ੍ਰੀਨ ਕਾਰਡ ਅਰਜ਼ੀਆਂ ਦੀ ਗਿਣਤੀ ਨੂੰ ਘਟਾਏਗਾ।

ਇਹ ਅਮਰੀਕੀ ਰੁਜ਼ਗਾਰਦਾਤਾਵਾਂ ਨੂੰ ਪ੍ਰਵਾਸੀਆਂ ਨੂੰ ਜਨਮ ਸਥਾਨ ਦੇ ਅਧਾਰ ’ਤੇ ਨਹੀਂ, ਬਲਕਿ ਯੋਗਤਾ ਦੇ ਅਧਾਰ ’ਤੇ ਨੌਕਰੀ ਦੇਣ ਦੀ ਆਗਿਆ ਦੇਵੇਗਾ। 
ਇਹ ਬਿਲ ਰੁਜ਼ਗਾਰ ਅਧਾਰਤ ਪ੍ਰਵਾਸੀ ਵੀਜ਼ਾ ’ਤੇ ਪ੍ਰਤੀ ਦੇਸ਼ ਮੌਜੂਦਾ 7 ਪ੍ਰਤੀਸ਼ਤ ਦੀ ਹੱਦ ਨੂੰ ਖ਼ਤਮ ਕਰੇਗਾ ਅਤੇ ਪਰਿਵਾਰ-ਪ੍ਰਾਯੋਜਿਤ ਵੀਜ਼ਾ ’ਤੇ ਪ੍ਰਤੀ ਦੇਸ਼ ਹੱਦ ਨੂੰ 7 ਫ਼ੀ ਸਦੀ ਤੋਂ ਵਧਾ ਕੇ 15 ਫ਼ੀ ਸਦੀ ਕਰੇਗਾ।

(For more news apart from A bill has been introduced in the US Parliament to speed up the process of issuing green cards, stay tuned to Rozana Spokesman)

SHARE ARTICLE

ਏਜੰਸੀ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement