ਪੁਲਾੜ ਤੋਂ ਡਾਇਲ ਹੋਇਆ ਨਾਸਾ ਦਾ ਨੰਬਰ
Published : Jan 6, 2019, 4:23 pm IST
Updated : Jan 6, 2019, 4:23 pm IST
SHARE ARTICLE
NASA
NASA

ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਹਿਊਸਟਨ ਬੇਸ 'ਤੇ ਇਕ ਆਕਾਸ਼ ਯਾਤਰੀ ਨੇ ਭੁੱਲ ਨਾਲ ਐਮਰਜੈਂਸੀ ਨੰਬਰ ਡਾਇਲ ਕਰਨ ਨਾਲ ਹੰਗਾਮਾ ਮੱਚ ਗਿਆ। ਨਾਸਾ ਦੇ ਜੋਨਸਨ ਪੁਲਾੜ..

ਵਾਸ਼ਿੰਗਟਨ: ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਹਿਊਸਟਨ ਬੇਸ 'ਤੇ ਇਕ ਆਕਾਸ਼ ਯਾਤਰੀ ਨੇ ਭੁੱਲ ਨਾਲ ਐਮਰਜੈਂਸੀ ਨੰਬਰ ਡਾਇਲ ਕਰਨ ਨਾਲ ਹੰਗਾਮਾ ਮੱਚ ਗਿਆ। ਨਾਸਾ ਦੇ ਜੋਨਸਨ ਪੁਲਾੜ ਸਟੇਸ਼ਨ 'ਚ ਅਲਾਰਮ ਬੇਲ ਵੱਜਣ ਤੋਂ ਬਾਅਦ ਇੰਟਰਨੈਸ਼ਨਲ ਪੁਲਾੜ ਸਟੇਸ਼ਨ (ਆਈਐਸਐਸ) 'ਤੇ ਸਥਿਤ ਇਕ ਪੂਰੀ ਟੀਮ ਨੂੰ ਜਾਂਚ ਲਈ ਲਗਾ ਦਿਤੀ ਹੈ। ਨੀਦਰਲੈਂਡ ਦੇ ਪੁਲਾੜ ਯਾਤਰੀ ਆਂਦਰੇ ਕੁਈਪਰ ਨੇ ਹਾਲ ਹੀ 'ਚ ਅਪਣੇ ਨਾਲ ਹੋਈ ਇਸ ਘਟਨਾ ਦਾ ਖੁਲਾਸਾ ਕੀਤਾ ਹੈ। 

Andre Kupiers Andre Kupiers

ਅਕਾਸ਼ ਤੋਂ ਉਪਗ੍ਰਹਿ  ਦੇ ਜਰੀਏ ਫੋਨ ਕਰਨ ਲਈ ਕੁੱਝ ਵਿਸ਼ੇਸ਼ ਕੋਡ ਲਗਾਉਣੇ ਜਰੂਰੀ ਹੁੰਦਾ ਹਨ। ਫੋਨ ਨੰਬਰ ਦੀ ਪਹਿਲੀ ਗਿਣਤੀ 9 ਅਤੇ ਉਸ ਤੋਂ ਬਾਅਦ ਕੋਡ 011 ਲਗਾ ਕੇ ਹੀ ਪੁਲਾੜ ਯਾਤਰੀ ਫੋਨ ਕਰ ਸਕਦੇ ਹਨ। ਹਾਲਾਂਕਿ  ਗੁਰੁਤਾਕਰਸ਼ਣ ਦੀ ਗੈਰ ਮੌਜੂਦਗੀ 'ਚ ਆਂਦਰੇ ਤੋਂ ਡਾਇਲਿੰਗ ਦੌਰਾਨ ਜੀਰੋ ਨਹੀਂ ਦਬਿਆ ਅਤੇ 9011 ਦੀ ਥਾਂ 'ਤੇ 911 ਉੱਤੇ ਫੋਨ ਲੱਗ ਗਿਆ। 911 ਅਮਰੀਕਾ ਦਾ ਐਮਰਜੈਂਸੀ ਨੰਬਰ ਹੈ। ਆਂਦਰੇ ਦੇ ਇਸ ਫੋਨ ਦੇ ਬਾਅਦ ਨਾਸਾ 'ਚ ਹੜਕੰਪ ਮੱਚ ਗਿਆ।

NASANASA

ਅਜਿਹੀ ਸ਼ੱਕ ਜਾਹਿਰ ਕੀਤਾ ਜਾਣ ਲੱਗਾ ਕਿ ਇੰਟਰਨੈਸ਼ਨਲ ਪੁਲਾੜ ਸਟੇਸ਼ਨ 'ਚ ਕੋਈ ਖਰਾਬੀ ਆ ਗਈ, ਜਿਸ ਕਾਰਨ ਪੁਲਾੜ ਯਾਤਰੀਆਂ ਨੇ ਐਮਰਜੈਂਸੀ ਨੰਬਰ 'ਤੇ ਫੋਨ ਕੀਤਾ। ਜਿਸ ਤੋਂ ਬਾਅਦ ਆਈਐਸਐਸ 'ਤੇ ਮੌਜੂਦ ਇਕ ਟੀਮ ਨੂੰ ਤੁਰਤ ਮਾਮਲੇ ਦੀ ਜਾਂਚ 'ਚ ਲਗਾ ਦਿਤਾ ਗਿਆ। ਹਾਲਾਂਕਿ ਉੱਥੇ ਕੋਈ ਖਰਾਬੀ ਨਾ ਮਿਲਣ ਤੋਂ ਬਾਅਦ ਕੁਈਪਰ ਨੂੰ ਮਾਮਲੇ ਦੀ ਜਾਣਕਾਰੀ ਲਈ ਮੇਲ ਕਰਨਾ ਪਿਆ। ਕੁਈਪਰ ਦੇ ਮੁਤਾਬਕ, ਆਈਐਸਐਸ ਤੋਂ ਧਰਤੀ 'ਤੇ ਲਗਾਈ ਗਈਆਂ 70 ਫੀਸਦੀ ਕਾਲ ਹੀ ਸਫਲ ਹੁੰਦੀਆਂ ਹਨ।

Andre Kupiers Andre Kupiers

ਇਸ ਤੋਂ ਪਹਿਲਾਂ 2015 'ਚ  ਬਿ੍ਰਟੇਨ  ਦੇ ਮੁਲਾੜ ਯਾਤਰੀ ਟੀਮ ਪੀਕ ਨੇ ਵੀ ਆਐਸਐਸ ਨਾਲ ਇਕ ਗਲਤ ਫੋਨ ਲਗਣ ਦੇ ਬਾਰੇ ਦੱਸਿਆ ਸੀ। ਉਨ੍ਹਾਂ ਦਾ ਫੋਨ ਇਕ ਮਹਿਲਾ ਨੂੰ ਲੱਗ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਇਕ ਟਵੀਟ ਦੇ ਰਾਹੀ ਮਾਫੀ ਵੀ ਮੰਗੀ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement