ਪ੍ਰਿੰਸ ਹੈਰੀ ਦਾ ਦਾਅਵਾ, ‘ਮੇਘਨ ਨੂੰ ਲੈ ਕੇ ਹੋਈ ਬਹਿਸ ’ਚ ਵਿਲੀਅਮ ਨੇ ਮੈਨੂੰ ਧੱਕਾ ਦੇ ਕੇ ਫਰਸ਼ ’ਤੇ ਸੁੱਟਿਆ’
Published : Jan 6, 2023, 12:00 pm IST
Updated : Jan 6, 2023, 12:00 pm IST
SHARE ARTICLE
Prince Harry details physical attack by brother William in new book
Prince Harry details physical attack by brother William in new book

ਪ੍ਰਿੰਸ ਵਿਲੀਅਮ ਨੇ ਉਹਨਾਂ ਦੀ ਅਮਰੀਕੀ ਪਤਨੀ ਮੇਘਨ ਮਾਰਕਲ ਨੂੰ ਲੈ ਕੇ ਹੋਈ ਬਹਿਸ ਦੌਰਾਨ ਹੈਰੀ ਨੂੰ ‘ਧੱਕਾ ਦੇ ਕੇ’ ਫਰਸ਼ 'ਤੇ ਸੁੱਟ ਦਿੱਤਾ ਸੀ।


ਲੰਡਨ: ਬ੍ਰਿਟੇਨ ਦੇ ਸ਼ਾਹੀ ਪਰਿਵਾਰ ਨਾਲ ਆਪਣਾ ਰਿਸ਼ਤਾ ਖਤਮ ਕਰ ਚੁੱਕੇ ਪ੍ਰਿੰਸ ਹੈਰੀ ਨੇ ਆਪਣੀ ਆਤਮਕਥਾ 'ਚ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਪ੍ਰਿੰਸ ਹੈਰੀ ਨੇ ਦੱਸਿਆ ਕਿ ਉਹਨਾਂ ਦੇ ਭਰਾ ਪ੍ਰਿੰਸ ਵਿਲੀਅਮ ਨੇ ਉਹਨਾਂ ਦੀ ਅਮਰੀਕੀ ਪਤਨੀ ਮੇਘਨ ਮਾਰਕਲ ਨੂੰ ਲੈ ਕੇ ਹੋਈ ਬਹਿਸ ਦੌਰਾਨ ਹੈਰੀ ਨੂੰ ‘ਧੱਕਾ ਦੇ ਕੇ’ ਫਰਸ਼ 'ਤੇ ਸੁੱਟ ਦਿੱਤਾ ਸੀ। ਮੀਡੀਆ 'ਚ ਆਈ ਇਕ ਖ਼ਬਰ 'ਚ ਇਹ ਜਾਣਕਾਰੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਸਰਕਾਰ ਨੇ ਅੱਤਵਾਦੀ ਸੰਗਠਨ TRF 'ਤੇ ਲਗਾਈ ਪਾਬੰਦੀ 

ਪ੍ਰਿੰਸ ਹੈਰੀ ਦੀ ਸਵੈ-ਜੀਵਨੀ 'ਸਪੇਅਰ' ਦੀ ਇਕ ਕਾਪੀ ਦੇਖਣ ਦਾ ਦਾਅਵਾ ਕਰਨ ਵਾਲੇ 'ਗਾਰਡੀਅਨ' ਅਨੁਸਾਰ 2019 ਵਿਚ ਆਪਣੇ ਲੰਡਨ ਸਥਿਤ ਘਰ ਵਿਚ ਹੋਈ ਤਕਰਾਰ ਦਾ ਜ਼ਿਕਰ ਕਰਦੇ ਹੋਏ, ਹੈਰੀ ਨੇ ਲਿਖਿਆ ਕਿ ਵਿਲੀਅਮ ਨੇ ਮੇਘਨ ਨੂੰ "ਜ਼ਿੱਦੀ", "ਅਸੱਭਿਅਕ" ਅਤੇ “ਹੰਕਾਰੀ” ਦੱਸਿਆ ਸੀ।
ਅਖ਼ਬਾਰ ਅਨੁਸਾਰ, ਹੈਰੀ ਨੇ ਲਿਖਿਆ ਕਿ ਝਗੜਾ ਉਦੋਂ ਵਧ ਗਿਆ ਜਦੋਂ ਵਿਲੀਅਮ ਨੇ "ਮੇਰਾ ਕਾਲਰ ਫੜ ਲਿਆ, ਮੇਰਾ ਨੈਕਲੈਸ ਤੋੜ ਦਿੱਤਾ ਅਤੇ ... ਮੈਨੂੰ ਜ਼ਮੀਨ 'ਤੇ ਸੁੱਟ ਦਿੱਤਾ"।

ਇਹ ਵੀ ਪੜ੍ਹੋ: ਅਮਰੀਕਾ ਵਿਖੇ ਵਾਪਰੇ ਹਾਦਸੇ ਨੇ ਲਈ ਪੰਜਾਬੀ ਟਰੱਕ ਡਰਾਈਵਰ ਦੀ ਜਾਨ   

ਇਹ ਕਿਤਾਬ ਅਗਲੇ ਹਫਤੇ 10 ਜਨਵਰੀ ਨੂੰ ਦੁਨੀਆ ਭਰ ਵਿਚ ਪ੍ਰਕਾਸ਼ਿਤ ਕੀਤੀ ਜਾਵੇਗੀ। ਹੈਰੀ ਮੁਤਾਬਕ ਇਸ ਕਾਰਨ ਉਸ ਦੀ ਪਿੱਠ 'ਤੇ ਸੱਟ ਦੇ ਸਪੱਸ਼ਟ ਨਿਸ਼ਾਨ ਸਨ। ਕਿਤਾਬ ਵਿਚ ਅਜਿਹੀਆਂ ਕਈ ਅਸਾਧਾਰਨ ਘਟਨਾਵਾਂ ਦਾ ਜ਼ਿਕਰ ਹੈ। ਇਸ ਕਿਤਾਬ ਨਾਲ ਬ੍ਰਿਟਿਸ਼ ਸ਼ਾਹੀ ਪਰਿਵਾਰ ਨੂੰ ਲੈ ਕੇ ਗੰਭੀਰ ਹੰਗਾਮਾ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ: ਫ਼ਿਰੋਜ਼ਪੁਰ ਵਿਖੇ BSF ਵਲੋਂ ਸਰਹੱਦ ਨੇੜੇ ਖੇਤਾਂ 'ਚੋਂ 1 ਕਿਲੋ ਹੈਰੋਇਨ ਬਰਾਮਦ 

ਕੇਨਸਿੰਗਟਨ ਪੈਲੇਸ ਨੇ ਕਿਹਾ ਕਿ ਉਸ ਨੇ ਇਸ ’ਤੇ "ਕੋਈ ਟਿੱਪਣੀ ਨਹੀਂ ਕਰਨੀ ਹੈ"। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕਿਤਾਬ ਦਾ ਸਿਰਲੇਖ ਸ਼ਾਹੀ ਅਤੇ ਕੁਲੀਨ ਵਰਗ ਵਿਚ ਇਕ ਪੁਰਾਣੀ ਕਹਾਵਤ ਤੋਂ ਆਇਆ ਹੈ, ਜਿਸ ਦੇ ਅਨੁਸਾਰ: ਪਹਿਲਾ ਪੁੱਤਰ ਖਿਤਾਬ, ਸ਼ਕਤੀ ਅਤੇ ਕਿਸਮਤ ਦਾ ਵਾਰਸ ਹੁੰਦਾ ਹੈ ਅਤੇ ਜੇ ਪਹਿਲੇ ਬੱਚੇ ਨੂੰ ਕੁਝ ਹੁੰਦਾ ਹੈ ਤਾਂ ਦੂਜਾ ਇਕ ਬਦਲ (ਸਪੇਅਰ) ਹੁੰਦਾ ਹੈ।

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement