Bangladesh Train Fire: ਬੰਗਲਾਦੇਸ਼ ਵਿਚ ਚੋਣਾਂ ਤੋਂ 2 ਦਿਨ ਪਹਿਲਾਂ ਭੜਕੀ ਹਿੰਸਾ; ਟਰੇਨ ਨੂੰ ਅੱਗ ਲੱਗਣ ਕਾਰਨ 5 ਲੋਕਾਂ ਦੀ ਮੌਤ
Published : Jan 6, 2024, 8:26 am IST
Updated : Jan 6, 2024, 8:26 am IST
SHARE ARTICLE
5 Killed In Bangladesh Train Fire
5 Killed In Bangladesh Train Fire

ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰ ’ਤੇ ਅੱਗਜ਼ਨੀ ਦਾ ਸ਼ੱਕ

Bangladesh Train Fire: ਬੰਗਲਾਦੇਸ਼ ਵਿਚ ਚੋਣਾਂ ਤੋਂ ਪਹਿਲਾਂ ਇਕ ਯਾਤਰੀ ਰੇਲਗੱਡੀ ਨੂੰ ਅੱਗ ਲੱਗਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੂੰ ਵਿਰੋਧੀ ਧਿਰ ’ਤੇ ਰਾਸ਼ਟਰੀ ਚੋਣਾਂ ਦੇ ਬਾਈਕਾਟ ਤੋਂ ਪਹਿਲਾਂ ਅਸ਼ਾਂਤੀ ਦੇ ਵਿਚਕਾਰ ਅੱਗਜ਼ਨੀ ਦਾ ਸ਼ੱਕ ਹੈ। ਫਾਇਰ ਸਰਵਿਸ ਦੇ ਅਧਿਕਾਰੀ ਰਕਜੀਬੁਲ ਹਸਨ ਨੇ ਦਸਿਆ ਕਿ ਪੱਛਮੀ ਸ਼ਹਿਰ ਜੈਸੋਰ ਤੋਂ ਰਾਜਧਾਨੀ ਢਾਕਾ ਜਾ ਰਹੀ ਬੇਨਾਪੋਲ ਐਕਸਪ੍ਰੈਸ ਦੇ ਘੱਟੋ-ਘੱਟ ਚਾਰ ਡੱਬਿਆਂ ਨੂੰ ਅੱਗ ਲੱਗ ਗਈ।

ਪੁਲਿਸ ਕਮਾਂਡਰ ਖੰਡਕਰ ਅਲ ਮੋਇਨ ਨੇ ਪੱਤਰਕਾਰਾਂ ਨੂੰ ਦਸਿਆ, “ਅਸੀਂ ਪੰਜ ਲਾਸ਼ਾਂ ਬਰਾਮਦ ਕੀਤੀਆਂ ਹਨ”। ਚਸ਼ਮਦੀਦਾਂ ਨੇ ਦਸਿਆ ਕਿ ਮੇਗਾਸਿਟੀ ਦੇ ਮੁੱਖ ਰੇਲ ਟਰਮੀਨਲ ਦੇ ਨੇੜੇ ਢਾਕਾ ਦੇ ਪੁਰਾਣੇ ਹਿੱਸੇ ਵਿਚ ਗੋਪੀਬਾਗ ਵਿਚ ਟਰੇਨ ਨੂੰ ਅੱਗ ਲੱਗ ਗਈ। ਇਕ ਸਥਾਨਕ ਨੇ ਨਿੱਜੀ ਸੋਮੋਏ ਟੀਵੀ ਨੂੰ ਦਸਿਆ ਕਿ ਸੈਂਕੜੇ ਲੋਕ ਬਲਦੀ ਹੋਈ ਰੇਲਗੱਡੀ ਵਿਚੋਂ ਲੋਕਾਂ ਨੂੰ ਬਾਹਰ ਕੱਢਣ ਲਈ ਪੁੱਜੇ ਸਨ। ਉਨ੍ਹਾਂ ਕਿਹਾ ਕਿ ਅਸੀਂ ਕਈ ਲੋਕਾਂ ਨੂੰ ਬਚਾਇਆ ਪਰ ਅੱਗ ਤੇਜ਼ੀ ਨਾਲ ਫੈਲ ਗਈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸੋਮੋਏ ਟੀਵੀ ਨੇ ਦਸਿਆ ਕਿ ਟਰੇਨ 'ਚ ਕੁੱਝ ਭਾਰਤੀ ਨਾਗਰਿਕ ਵੀ ਸਫਰ ਕਰ ਰਹੇ ਸਨ। ਪੁਲਿਸ ਮੁਖੀ ਅਨਵਰ ਹੁਸੈਨ ਨੇ ਹੋਰ ਵੇਰਵੇ ਦਿਤੇ ਬਿਨਾਂ ਏਐਫਪੀ ਨੂੰ ਦਸਿਆ, "ਸਾਨੂੰ ਸ਼ੱਕ ਹੈ ਕਿ ਅੱਗ ਦੀ ਘਟਨਾ ਇਕ ਤੋੜ-ਫੋੜ ਦੀ ਕਾਰਵਾਈ ਸੀ।" ਪੁਲਿਸ ਅਤੇ ਸਰਕਾਰ ਨੇ ਪਿਛਲੀ ਵਾਰ ਇਕ ਹੋਰ ਰੇਲ ਅੱਗ ਵਿਚ ਚਾਰ ਲੋਕਾਂ ਦੀ ਮੌਤ ਲਈ ਵਿਰੋਧੀ ਧਿਰ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐਨਪੀ) ਨੂੰ ਜ਼ਿੰਮੇਵਾਰ ਠਹਿਰਾਇਆ ਸੀ।

ਬੀਐਨਪੀ ਨੇ ਉਸ ਘਟਨਾ ਵਿਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕਰਦੇ ਕੀਤਾ ਸੀ। ਬੰਗਲਾਦੇਸ਼ 'ਚ ਐਤਵਾਰ ਨੂੰ ਰਾਸ਼ਟਰੀ ਚੋਣਾਂ ਲਈ ਵੋਟਿੰਗ ਹੋਵੇਗੀ ਪਰ ਬੀਐਨਪੀ ਅਤੇ ਦਰਜਨਾਂ ਹੋਰ ਪਾਰਟੀਆਂ ਨੇ ਇਸ ਦਾ ਬਾਈਕਾਟ ਕੀਤਾ ਹੈ। ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਚੱਲੀ ਵਿਰੋਧ ਮੁਹਿੰਮ ਤੋਂ ਬਾਅਦ ਪਿਛਲੇ ਸਾਲ ਦੇ ਅਖੀਰ ਵਿਚ ਹਜ਼ਾਰਾਂ ਵਿਰੋਧੀ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

(For more Punjabi news apart from 5 Killed In Bangladesh Train Fire, stay tuned to Rozana Spokesman)

Tags: bangladesh

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement