Pakistan News: ਇਮਰਾਨ ਖਾਨ ਦੇ ਜੇਲ੍ਹ ’ਚੋਂ ਲੇਖ ’ਤੇ ਬ੍ਰਿਟਿਸ਼ ਮੀਡੀਆ ਸੰਸਥਾਨ ਨੂੰ ਚਿੱਠੀ ਲਿਖੇਗੀ ਪਾਕਿਸਤਾਨ ਸਰਕਾਰ
Published : Jan 6, 2024, 4:03 pm IST
Updated : Jan 6, 2024, 4:08 pm IST
SHARE ARTICLE
 Pakistan government will write a letter to the British media organization  News in punjabi
 Pakistan government will write a letter to the British media organization  News in punjabi

Pakistan News: ਪਾਕਿਸਤਾਨ ਸਰਕਾਰ ਅਤੇ ਅਮਰੀਕੀ ਵਿਦੇਸ਼ ਵਿਭਾਗ ਨੇ ਲੇਖ ਨੂੰ ਕੀਤਾ ਖਾਰਜ

 Pakistan government will write a letter to the British media organization  News in punjabi:  ਪਾਕਿਸਤਾਨ ਸਰਕਾਰ ਨੇ ਕਿਹਾ ਹੈ ਕਿ ਉਹ ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਹਵਾਲੇ ਨਾਲ ਲੇਖ ਪ੍ਰਕਾਸ਼ਿਤ ਕਰਨ ਨੂੰ ਲੈ ਕੇ ਬ੍ਰਿਟਿਸ਼ ਮੀਡੀਆ ਸੰਸਥਾਨ ਨਾਲ ਸੰਪਰਕ ਕਰੇਗੀ ਕਿਉਂਕਿ ਉਸ ਨੇ ਸੰਪਾਦਕੀ ਫੈਸਲੇ ਅਤੇ ਸਮੱਗਰੀ ਦੀ ਭਰੋਸੇਯੋਗਤਾ ’ਤੇ ਸਵਾਲ ਚੁਕੇ ਹਨ।

ਇਹ ਵੀ ਪੜ੍ਹੋ: Punjab News: ਮਾਈ ਭਾਗੋ ਪ੍ਰੈਪਰੇਟਰੀ ਇੰਸਟੀਚਿਊਟ ਦੀ ਮਹਿਲਾ ਕੈਡਿਟ ਦੀ ਏਅਰ ਫੋਰਸ ਅਕੈਡਮੀ 'ਚ ਪ੍ਰੀ-ਕਮਿਸ਼ਨ ਸਿਖਲਾਈ ਲਈ ਹੋਈ ਚੋਣ

‘ਦਿ ਇਕੋਨੋਮਿਸਟ’ ’ਚ ਵੀਰਵਾਰ ਨੂੰ ‘ਇਮਰਾਨ ਖਾਨ ਨੇ ਚੇਤਾਵਨੀ ਦਿਤੀ ਕਿ ਪਾਕਿਸਤਾਨ ਦੀਆਂ ਚੋਣਾਂ ਇਕ ਤਮਾਸ਼ਾ ਹੋ ਸਕਦੀਆਂ ਹਨ’ ਸਿਰਲੇਖ ਨਾਲ ਇਕ ਲੇਖ ਪ੍ਰਕਾਸ਼ਤ ਕੀਤਾ ਸੀ। ਲੇਖ ਵਿਚ ਇਸ ਗੱਲ ’ਤੇ ਗੰਭੀਰ ਸ਼ੱਕ ਜ਼ਾਹਰ ਕੀਤਾ ਗਿਆ ਹੈ ਕਿ ਕੀ ਪਾਕਿਸਤਾਨ ਵਿਚ 8 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਐਲਾਨ ਅਨੁਸਾਰ ਹੋਣਗੀਆਂ। ਲੇਖ ’ਚ ਖਾਨ ਨੇ ਦੁਹਰਾਇਆ ਕਿ ‘ਅਮਰੀਕੀ ਦਬਾਅ ’ਚ’ ਸਥਾਪਨਾ ਨੇ ਉਨ੍ਹਾਂ ਨੂੰ 2022 ’ਚ ਸੱਤਾ ਤੋਂ ਹਟਾਉਣ ਦੀ ਸਾਜ਼ਸ਼ ਰਚੀ ਅਤੇ ਚੋਣਾਂ ’ਚ ਉਨ੍ਹਾਂ ਨੂੰ ਬਰਾਬਰ ਦਾ ਮੌਕਾ ਨਹੀਂ ਦਿਤਾ ਗਿਆ।

ਇਹ ਵੀ ਪੜ੍ਹੋ: Firozpur News: CIA ਸਟਾਫ਼ ਦੇ ਹੱਥ ਲੱਗੀ ਵੱਡੀ ਸਫਲਤਾ, ਨਜਾਇਜ਼ ਅਸਲੇ ਸਮੇਤ ਦੋ ਮੁਲਜ਼ਮਾਂ ਨੂੰ ਕੀਤਾ ਕਾਬੂ 

ਇਸ ਲੇਖ ਨੂੰ ਪਾਕਿਸਤਾਨ ਸਰਕਾਰ ਅਤੇ ਅਮਰੀਕੀ ਵਿਦੇਸ਼ ਵਿਭਾਗ ਪਹਿਲਾਂ ਹੀ ਖਾਰਜ ਕਰ ਚੁਕੇ ਹਨ। ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ 71 ਸਾਲਾ ਸੰਸਥਾਪਕ ਤੋਸ਼ਾਖਾਨਾ ਭ੍ਰਿਸ਼ਟਾਚਾਰ ਮਾਮਲੇ ’ਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਰਾਵਲਪਿੰਡੀ ਦੀ ਉੱਚ ਸੁਰੱਖਿਆ ਵਾਲੀ ਅਦਿਆਲਾ ਜੇਲ੍ਹ ’ਚ ਬੰਦ ਹਨ ਅਤੇ ਕਈ ਹੋਰ ਅਪਰਾਧਾਂ ’ਚ ਮੁਕੱਦਮੇ ਦਾ ਸਾਹਮਣਾ ਕਰ ਰਹੇ ਹਨ। 

‘ਡਾਅਨ’ ਅਖਬਾਰ ਦੀ ਖਬਰ ਮੁਤਾਬਕ ਕਾਰਜਕਾਰੀ ਸੂਚਨਾ ਮੰਤਰੀ ਮੁਰਤਜ਼ਾ ਸੋਲੰਗੀ ਨੇ ਸ਼ੁਕਰਵਾਰ ਨੂੰ ਕਿਹਾ ਕਿ ਸਰਕਾਰ ਬ੍ਰਿਟਿਸ਼ ਪ੍ਰਕਾਸ਼ਨ ‘ਦਿ ਇਕਨਾਮਿਸਟ’ ਦੇ ਸੰਪਾਦਕ ਨੂੰ ਜੇਲ੍ਹ ’ਚ ਬੰਦ ਖਾਨ ਨਾਲ ਜੁੜੇ ਲੇਖ ਦੇ ਸਬੰਧ ’ਚ ਚਿੱਠੀ ਲਿਖੇਗੀ। ਸੋਲੰਗੀ ਨੇ ਕਿਹਾ ਕਿ ਇਹ ਹੈਰਾਨ ਕਰਨ ਵਾਲਾ ਅਤੇ ਪਰੇਸ਼ਾਨ ਕਰਨ ਵਾਲਾ ਹੈ ਕਿ ਅਜਿਹਾ ਨਾਮਵਰ ਮੀਡੀਆ ਹਾਊਸ ਇਕ ਅਜਿਹੇ ਵਿਅਕਤੀ ਦੇ ਨਾਮ ’ਤੇ ਲੇਖ ਪ੍ਰਕਾਸ਼ਿਤ ਕਰਦਾ ਹੈ ਜੋ ਜੇਲ੍ਹ ਵਿਚ ਹੈ ਅਤੇ ਜਿਸ ਨੂੰ ਦੋਸ਼ੀ ਠਹਿਰਾਇਆ ਗਿਆ ਹੈ।

ਸਾਬਕਾ ਪੱਤਰਕਾਰ ਸੋਲੰਗੀ ਨੇ ਕਿਹਾ, ‘‘ਸਾਡਾ ਮੰਨਣਾ ਹੈ ਕਿ ਨੈਤਿਕ ਮਿਆਰਾਂ ਨੂੰ ਕਾਇਮ ਰਖਣਾ ਅਤੇ ਜ਼ਿੰਮੇਵਾਰ ਪੱਤਰਕਾਰੀ ਨੂੰ ਉਤਸ਼ਾਹਿਤ ਕਰਨਾ ਬਹੁਤ ਜ਼ਰੂਰੀ ਹੈ। ਅਸੀਂ ਜਾਣਨਾ ਚਾਹੁੰਦੇ ਹਾਂ ਕਿ ਸੰਪਾਦਕੀ ਫੈਸਲੇ ਕਿਵੇਂ ਲਏ ਜਾਂਦੇ ਹਨ ਅਤੇ ਸਮੱਗਰੀ ਦੀ ਜਾਇਜ਼ਤਾ ਅਤੇ ਭਰੋਸੇਯੋਗਤਾ ਦੇ ਮਾਮਲੇ ਵਿਚ ਦਿ ਇਕਨਾਮਿਸਟ ਵਲੋਂ ਕੀ ਧਿਆਨ ਵਿਚ ਰੱਖਿਆ ਜਾਂਦਾ ਹੈ।’’ ਡਾਨ ਅਖਬਾਰ ਨੇ ਇਹ ਵੀ ਦਸਿਆ ਕਿ ਖਾਨ ਦੀ ਪਾਰਟੀ ਦੇ ਸੂਤਰਾਂ ਨੇ ਇਸ ਬਾਰੇ ਟਿਪਣੀ ਕਰਨ ਤੋਂ ਪਰਹੇਜ਼ ਕੀਤਾ ਹੈ ਕਿ ਇਹ ਲੇਖ ਜੇਲ੍ਹ ਦੇ ਅੰਦਰੋਂ ਬ੍ਰਿਟਿਸ਼ ਮੀਡੀਆ ਆਊਟਲੈਟ ਨੂੰ ਕਿਵੇਂ ਦਿਤਾ ਗਿਆ ਸੀ। ਹਾਲਾਂਕਿ, ਉਨ੍ਹਾਂ ਨੇ ਮੰਨਿਆ ਕਿ ਲੇਖ ਨਿਸ਼ਚਤ ਤੌਰ ’ਤੇ ਖਾਨ ਦੇ ਸ਼ਬਦਾਂ ’ਚ ਲਿਖਿਆ ਗਿਆ ਸੀ। ਕੁੱਝ ਨਿਰੀਖਕਾਂ ਨੂੰ ਸ਼ੱਕ ਸੀ ਕਿ ਖਾਨ ਨੇ ਲੇਖ ਲਿਖਿਆ ਸੀ ਜਾਂ ਨਹੀਂ ਪਰ ਬਹੁਤ ਸਾਰੇ ਨਿਰੀਖਕਾਂ ਨੇ ਕਿਹਾ ਕਿ ਪਾਠ ਅਤੇ ਭਾਸ਼ਾ ਖਾਨ ਦੇ ਵਿਚਾਰਾਂ ਦੇ ਅਨੁਸਾਰ ਸੀ। (ਪੀਟੀਆਈ)

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Pakistan government will write a letter to the British media organization  News in punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement