ਪਾਕਿ ਅਦਾਲਤ ਨੇ ਵਾਪਸ ਭੇਜਣ ਦੇ ਦਿੱਤੇ ਹੁਕਮ
ਜੰਮੂ: ਪੰਜਾਬ ਦੀ ਇਕ ਔਰਤ ਸਰਬਜੀਤ ਕੌਰ, ਜਿਸ ਨੇ ਪਾਕਿਸਤਾਨੀ ਗੁਰਦੁਆਰਿਆਂ ਦੀ ਯਾਤਰਾ ਦੌਰਾਨ ਇਕ ਪਾਕਿਸਤਾਨੀ ਵਿਅਕਤੀ ਨਾਲ ਵਿਆਹ ਕਰਵਾ ਲਿਆ ਸੀ, ਨੂੰ ਅਟਾਰੀ-ਵਾਹਗਾ ਸਰਹੱਦ ਰਾਹੀਂ ਡਿਪੋਰਟ ਕੀਤਾ ਜਾਣ ਦੀ ਸੰਭਾਵਨਾ ਹੈ। ਪਾਕਿਸਤਾਨੀ ਅਧਿਕਾਰੀਆਂ ਨੇ ਕੱਲ੍ਹ ਸਰਬਜੀਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਦੇ ਸਿੰਗਲ-ਐਂਟਰੀ ਵੀਜ਼ੇ ਦੀ ਮਿਆਦ ਖਤਮ ਹੋਣ ਦਾ ਪਤਾ ਲੱਗਣ ਤੋਂ ਬਾਅਦ ਉਸ ਨੂੰ ਡਿਪੋਰਟ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿਤੀਆਂ। ਤਲਵੰਡੀ ਚੌਧਰੀ ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ ਵਿਚ ਆਉਣ ਵਾਲੇ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਅਮਾਨੀਪੁਰ ਦੀ ਰਹਿਣ ਵਾਲੀ 52 ਸਾਲਾ ਕੌਰ, 4 ਨਵੰਬਰ, 2025 ਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਵਸ ਲਈ 1,932 ਮੈਂਬਰੀ ਸਿੱਖ ਜੱਥੇ ਦੇ ਹਿੱਸੇ ਵਜੋਂ ਪਾਕਿਸਤਾਨ ਗਈ ਸੀ। ਇਹ ਜੱਥੇ ਨੇ 13 ਨਵੰਬਰ ਨੂੰ ਵਾਪਸ ਆਇਆ, ਪਰ ਸਰਬਜੀਤ ਪਿੱਛੇ ਹੀ ਰਹੀ, ਬਾਅਦ ਵਿਚ ਇਸਲਾਮ ਧਰਮ ਧਾਰਨ ਕਰ ਲਿਆ, ਅਪਣਾ ਨਾਮ ਨੂਰ ਹੁਸੈਨ ਰੱਖ ਲਿਆ, ਅਤੇ 5 ਨਵੰਬਰ ਨੂੰ ਸ਼ੇਖੂਪੁਰਾ ਦੇ ਨਾਸਿਰ ਹੁਸੈਨ ਨਾਲ ਵਿਆਹ ਕਰਵਾ ਲਿਆ। ਇਕ ਵਾਇਰਲ ਵੀਡੀਉ ’ਚ, ਉਹ ਦਾਅਵਾ ਕਰਦੀ ਨਜ਼ਰ ਆਈ ਹੈ ਕਿ ਉਹ ਨਾਸਿਰ ਨੂੰ ਨੌਂ ਸਾਲਾਂ ਤੋਂ ਜਾਣਦੀ ਹੈ, ਜਿਸਨੂੰ ਉਹ ਦੁਬਈ ਵਿਚ ਕੰਮ ਕਰਦੇ ਸਮੇਂ ਮਿਲੀ ਸੀ। ਉਸ ਨੇ ਕਿਹਾ ਕਿ ਉਹ ਤਲਾਕਸ਼ੁਦਾ ਹੈ ਅਤੇ ਉਸ ਦੇ ਪਿਛਲੇ ਵਿਆਹ ਤੋਂ ਦੋ ਪੁੱਤਰ ਹਨ। ਪੁਲਿਸ ਦੇ ਅਨੁਸਾਰ, ਪਾਕਿਸਤਾਨ ਤੋਂ ਵਾਪਸ ਨਾ ਆਈ ਪੰਜਾਬ ਦੀ ਔਰਤ ਨੇ ਇਸਲਾਮ ਧਰਮ ਧਾਰਨ ਕਰ ਲਿਆ ਅਤੇ ਲਾਹੌਰ ਵਿਚ ਵਿਆਹ ਕਰਵਾ ਲਿਆ।
4 ਜਨਵਰੀ ਨੂੰ, ਪਾਕਿਸਤਾਨ ਦੇ ਖੁਫੀਆ ਬਿਊਰੋ ਅਤੇ ਸਥਾਨਕ ਪੁਲਿਸ ਦੀ ਇਕ ਸਾਂਝੀ ਟੀਮ ਨੇ ਨਨਕਾਣਾ ਸਾਹਿਬ ਦੇ ਨੇੜੇ ਪਹੇਰੇ ਵਾਲੀ ਪਿੰਡ ਵਿਚ ਸਰਬਜੀਤ ਕੌਰ ਅਤੇ ਨਾਸਿਰ ਨੂੰ ਗਿ੍ਰਫਤਾਰ ਕੀਤਾ। ਪਾਕਿਸਤਾਨ ਪੰਜਾਬ ਵਿਧਾਨ ਸਭਾ ਦੇ ਸਾਬਕਾ ਮੈਂਬਰ ਮਹਿੰਦਰਪਾਲ ਸਿੰਘ ਨੇ ਗਿ੍ਰਫਤਾਰੀਆਂ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਪਾਕਿਸਤਾਨ ਉਨ੍ਹਾਂ ਦੇ ਸਿੰਗਲ-ਐਂਟਰੀ ਵੀਜ਼ਾ ਦੀ ਮਿਆਦ ਪੁੱਗਣ ਕਾਰਨ ਉਨ੍ਹਾਂ ਨੂੰ ਦੇਸ਼ ਨਿਕਾਲਾ ਦੇਣ ਦੀ ਤਿਆਰੀ ਕਰ ਰਿਹਾ ਹੈ। ਉਸ ਨੇ ਦਸਿਆ ਕਿ ਔਰਤ, ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਵਸ ਉਤੇ ਪਾਕਿਸਤਾਨ ਆਈ ਸੀ, ਨੇ ਉੱਥੇ ਵਿਆਹ ਕਰਵਾ ਲਿਆ ਸੀ। ਫਿਰ ਉਸ ਨੇ ਮਾਮਲੇ ਸੰਬੰਧੀ ਅਦਾਲਤ ਦਾ ਦਰਵਾਜ਼ਾ ਖੜਕਾਇਆ, ਅਤੇ ਅਦਾਲਤ ਨੇ ਸਰਬਜੀਤ ਕੌਰ ਨੂੰ ਭਾਰਤ ਵਾਪਸ ਭੇਜਣ ਦਾ ਹੁਕਮ ਦਿਤਾ। ਉਨ੍ਹਾਂ ਕਿਹਾ, ‘‘ਸਾਡੀ ਲੜਾਈ ਅਜੇ ਖਤਮ ਨਹੀਂ ਹੋਈ। ਅਸੀਂ ਉਨ੍ਹਾਂ ਸਾਰੇ ਅਧਿਕਾਰੀਆਂ ਵਿਰੁਧ ਕਾਰਵਾਈ ਚਾਹੁੰਦੇ ਹਾਂ ਜਿਨ੍ਹਾਂ ਨੇ ਉਨ੍ਹਾਂ ਨੂੰ ਵੀਜ਼ਾ ਦਿਤਾ ਅਤੇ ਪਾਕਿਸਤਾਨ ਵਿਚ ਗੈਰ-ਕਾਨੂੰਨੀ ਤੌਰ ਉਤੇ ਰਹਿਣ ਵਿਚ ਮਦਦ ਕੀਤੀ।‘‘ ਉਨ੍ਹਾਂ ਦਸਿਆ ਜਿਹੜੀ ਕਾਰਵਾਈ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਕਰਨੀ ਸੀ ਕਾਰਵਾਈ ਉਨ੍ਹਾਂ ਵਲੋਂ ਕੀਤੀ ਗਈ। ਉਹਨੂੰ ਦਸਿਆ ਕਿ ਹਾਲੇ ਤਕ ਇਸ ਸਬੰਧੀ ਕੋਈ ਵੀ ਐਫ.ਆਈ.ਆਰ. ਦਰਜ ਨਹੀਂ ਕੀਤੀ ਗਈ ਅਤੇ ਉਹ ਇਸ ਸਬੰਧੀ ਅਦਾਲਤ ਦਾ ਦਰਵਾਜ਼ਾ ਫਿਰ ਖੜਕਾ ਰਹੇ ਹਨ।
