
ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਇਸ ਵਾਇਰਸ ਦੀ ਲਾਗ ਲੱਗਣ ਵਾਲੇ ਮਰੀਜ਼ਾਂ ਦੀ ਗਿਣਤੀ ਦਿਨ ਰਾਤ ਵੱਧ ਰਹੀ ਹੈ...
ਨਵੀਂ ਦਿੱਲੀ : ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਇਸ ਵਾਇਰਸ ਦੀ ਲਾਗ ਲੱਗਣ ਵਾਲੇ ਮਰੀਜ਼ਾਂ ਦੀ ਗਿਣਤੀ ਦਿਨ ਰਾਤ ਵੱਧ ਰਹੀ ਹੈ ਜਿਸ ਕਰਕੇ ਚੀਨ ਵਿਚ ਮੈਡੀਕਲ ਸਹੂਲਤਾਂ ਦੀ ਵੀ ਕਮੀ ਹੋ ਰਹੀ ਹੈ ਅਤੇ ਇਸ ਵਾਇਰਸ ਦੇ ਨਾਲ ਨਿਪਟਨ ਲਈ ਹੁਣ ਚੀਨ ਇਲਾਜ ਦੇ ਵਾਸਤੇ ਦੇਸੀ ਤਰੀਕ ਅਪਣਾ ਰਿਹਾ ਹੈ।
File Photo
ਦਰਅਸਲ ਦਨੀਆਂ ਦੀ ਸੁਪਰਵਾਰ ਬਨਣ ਦੀ ਰੇਸ ਵਿਚ ਲੱਗੇ ਚੀਨ ਦੀ ਕੋਰੋਨਾ ਵਾਇਰਸ ਨੇ ਉਸ ਦੇ ਦੇਸ਼ ਵਿਚ ਮਾੜੀ ਮੈਡੀਕਲ ਸਹੂਲਤਾਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਕੋਰੋਨਾ ਵਾਇਰਸ ਦੇ ਨਾਲ ਲੜਨ ਲਈ ਚੀਨ ਕੋਈ ਖਾਸ ਦਵਾਈ ਨਹੀਂ ਤਿਆਰ ਕਰ ਪਾਇਆ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਹੁਣ ਚੀਨੀ ਅਧਿਕਾਰੀਆਂ ਨੇ ਸਥਾਨਕ ਡਾਕਟਰਾਂ ਨੂੰ ਹਿਦਾਇਤ ਦਿੱਤੀ ਹੈ ਕਿ ਕੋਰੋਨਾ ਵਾਇਰਸ ਤੋਂ ਬਚਣ ਲਈ ਐਲੋਥਾਪੀ ਦਵਾਈਆਂ ਦੇ ਨਾਲ ਦੇਸੀ ਇਲਾਜ਼ ਨੂੰ ਵੀ ਸ਼ਾਮਲ ਕੀਤਾ ਜਾਵੇ। ਇਸ ਦੇ ਲਈ ਮੱਝ ਦੇ ਸਿੰਗ ਨਾਲ ਬਣੇ ਚੂਰਨ ਦਾ ਇਸਤਮਾਲ ਕੀਤਾ ਜਾ ਰਿਹਾ ਹੈ। ਚੀਨ ਵਿਚ ਹਕੀਮਾ ਦਾ ਮੰਨਣਾ ਹੈ ਕਿ ਅਜਿਹੇ ਕਿਸੇ ਵਾਇਰਸ ਦਾ ਨਾਲ ਲੜਨ ਲਈ ਸਿੰਗ ਦਾ ਬਣਿਆ ਚੂਰਨ ਬਹੁਤ ਫਾਇਦੇਮੰਦ ਹੁੰਦਾ ਹੈ।
File Photo
ਪੂਰੀ ਦੁਨੀਆਂ ਦੇ ਵਿਚ ਕੋਰੋਨਾ ਵਾਇਰਸ ਨਾਲ ਲੜਨ ਲਈ ਕੋਈ ਵੀ ਦਵਾਈ ਅਧਿਕਾਰਕ ਤੌਰ 'ਤੇ ਤਿਆਰ ਨਹੀਂ ਹੋਈ ਹੈ। ਚੀਨ ਦੇ ਡਾਕਟਰਾਂ ਦਾ ਦਾਅਵਾ ਹੈ ਕਿ ਇਸ ਵਾਇਰਸ ਨਾਲ ਨਿਪਟਨ ਲਈ ਏਡਜ਼ ਦੀਆਂ ਦਵਾਈਆਂ ਦੀ ਵਰਤੋਂ ਕਾਰਗਰ ਸਾਬਿਤ ਹੋ ਰਹੀ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਚੀਨ ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਲਈ ਡਾਕਟਰਾਂ ਅਤੇ ਹਸਪਤਾਲਾਂ ਵਿਚ ਸੇਵਾਵਾਂ ਸਖ਼ਤ ਕਰਨ ਦੀ ਬਜਾਏ ਸੋਸ਼ਲ ਮੀਡੀਆਂ ਨੂੰ ਕੰਟਰੋਲ ਕਰਨ ਵੱਲ ਜਿਆਦਾ ਧਿਆਨ ਦੇ ਰਿਹਾ ਹੈ।
File Photo
ਦੱਸਿਆ ਜਾ ਰਿਹਾ ਹੈ ਕਿ ਚੀਨ ਦੀ ਸਰਕਾਰ ਨੇ ਆਪਣੇ ਦੇਸ਼ ਵਿਚ ਕੋਰੋਨਾ ਵਾਇਰਸ ਦੀਆਂ ਫੈਲ ਰਹੀਆਂ ਖਬਰਾ ਨੂੰ ਦੁਨੀਆਂ ਤੋਂ ਛਪਾਉਣ ਦੇ ਲਈ ਸੋਸ਼ਲ ਮੀਡੀਆ ਅਤੇ ਵੈਬਸਾਈਟਾਂ ਉੱਤੇ ਨਕੇਲ ਕਸ ਰਿਹਾ ਹੈ। ਸਰਕਾਰ ਨੇ ਤਾਂ ਸੋਸ਼ਲ ਮੀਡੀਆ ਰਾਹੀਂ ਇਸ ਵਾਇਰਸ ਦੇ ਬਾਰੇ ਜਾਣਕਾਰੀ ਦੇਣ ਤੋਂ ਵੀ ਮਨਾ ਕੀਤਾ ਹੈ ।
File Photo
ਦੱਸ ਦਈਏ ਕਿ ਇਸ ਵਾਇਰਸ ਦੇ ਨਾਲ ਮਰਨ ਵਾਲਿਆਂ ਦੀ ਸੰਖਿਆ ਵੀਰਵਾਰ ਦੇ ਅੰਕੜਿਆ ਅਨੁਸਾਰ 563 ਹੋ ਚੁੱਕੀ ਹੈ ਅਤੇ ਹੁਣ ਤੱਕ ਪੂਰੀ ਦੁਨੀਆਂ ਵਿਚ ਇਸ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 28 ਹਜ਼ਾਰ ਦੇ ਪਾਰ ਚੱਲੀ ਗਈ ਹੈ।