ਤੁਰਕੀ ਵਿੱਚ 7.8 ਤੀਬਰਤਾ ਦੇ ਭੂਚਾਲ ਨੇ ਮਚਾਈ ਤਬਾਹੀ, ਹੁਣ ਤੱਕ 15 ਮੌਤਾਂ

By : GAGANDEEP

Published : Feb 6, 2023, 9:11 am IST
Updated : Feb 6, 2023, 12:13 pm IST
SHARE ARTICLE
photo
photo

ਕਈ ਇਮਾਰਤਾਂ ਹੋਈਆਂ ਢਹਿ ਢੇਰੀ

 

ਤੁਰਕੀ 'ਚ ਸੋਮਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 7.8 ਸੀ। ਦੱਖਣੀ ਪੂਰਬੀ ਤੁਰਕੀ 'ਚ ਭੂਚਾਲ ਕਾਰਨ ਭਾਰੀ ਨੁਕਸਾਨ ਹੋਣ ਦੀ ਖਬਰ ਹੈ। ਭੂਚਾਲ ਕਾਰਨ ਇੱਥੇ ਕਈ ਇਮਾਰਤਾਂ ਢਹਿ-ਢੇਰੀ ਹੋ ਗਈਆਂ। ਇੰਨਾ ਹੀ ਨਹੀਂ ਹੁਣ ਤੱਕ 15 ਲੋਕਾਂ ਦੇ ਮਾਰੇ ਜਾਣ ਦੀ ਵੀ ਖਬਰ ਹੈ। ਦੂਜੇ ਪਾਸੇ ਸੀਰੀਆ ਵਿੱਚ ਵੀ ਭੂਚਾਲ ਕਾਰਨ ਕਈ ਇਮਾਰਤਾਂ ਢਹਿ ਗਈਆਂ।

 

ਇਹ ਵੀ ਪੜ੍ਹੋ:ਲੁਧਿਆਣਾ 'ਚ ਵਾਲ ਕਟਵਾਉਣ ਗਏ ਨੌਜਵਾਨ ਦੀ ਪੈਟਰੋਲ ਪੰਪ ਦੇ ਬਾਥਰੂਮ 'ਚ ਮਿਲੀ ਲਾਸ਼ 

ਦੱਸਿਆ ਜਾ ਰਿਹਾ ਹੈ ਕਿ ਸਥਾਨਕ ਸਮੇਂ ਮੁਤਾਬਕ ਤੁਰਕੀ 'ਚ ਸਵੇਰੇ 04:17 'ਤੇ ਭੂਚਾਲ ਆਇਆ। ਜ਼ਮੀਨ ਦੇ ਅੰਦਰ ਇਸ ਦੀ ਡੂੰਘਾਈ 17.9 ਕਿਲੋਮੀਟਰ ਸੀ। ਤੁਰਕੀ ਦੇ ਗਾਜ਼ੀਅਨਟੇਪ ਨੇੜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਤੇਜ਼ ਝਟਕਿਆਂ ਨਾਲ ਕਈ ਇਮਾਰਤਾਂ ਢਹਿ ਗਈਆਂ। ਜਾਣਕਾਰੀ ਮੁਤਾਬਿਕ ਹੁਣ ਤੱਕ 15 ਲੋਕਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ: ਚੀਨ 'ਚ ਆਪਸ 'ਚ ਟਕਰਾਏ 49 ਵਾਹਨ, 16 ਦੀ ਮੌਤ

ਦੱਸਿਆ ਜਾ ਰਿਹਾ ਹੈ ਕਿ ਭੂਚਾਲ ਦੇ ਝਟਕੇ ਲੇਬਨਾਨ, ਸੀਰੀਆ 'ਚ ਵੀ ਮਹਿਸੂਸ ਕੀਤੇ ਗਏ। ਸੀਰੀਆ ਦੇ ਅਲੇਪੋ ਅਤੇ ਹਾਮਾ ਸ਼ਹਿਰ ਤੋਂ ਨੁਕਸਾਨ ਦੀਆਂ ਖਬਰਾਂ ਹਨ। ਸਿਵਲ ਡਿਫੈਂਸ ਮੁਤਾਬਕ ਸੀਰੀਆ 'ਚ ਤੁਰਕੀ ਨਾਲ ਲੱਗਦੇ ਇਲਾਕਿਆਂ 'ਚ ਕਈ ਇਮਾਰਤਾਂ ਢਹਿ ਗਈਆਂ। ਭੂਚਾਲ ਦੇ ਝਟਕਿਆਂ ਤੋਂ ਬਾਅਦ ਲੋਕ ਸੜਕਾਂ 'ਤੇ ਉਤਰ ਆਏ। ਲੇਬਨਾਨ ਵਿੱਚ ਕਰੀਬ 40 ਸਕਿੰਟ ਤੱਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement