
ਹੱਥ ’ਚ ਲੱਗੀ ਮਿਲੀ ਸਰਿੰਜ
ਲੁਧਿਆਣਾ: ਪੰਜਾਬ ਵਿਚ ਹਰ ਦਿਨ ਨੌਜਵਾਨਾਂ ਦੀ ਨਸ਼ਿਆਂ ਦੀ ਓਵਰਡੋਜ਼ (Drug Overdose) ਨਾਲ ਮੌਤ ਹੋ ਜਾਣ ਦੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ। ਨਸ਼ਿਆਂ ਦਾ ਕਾਰੋਬਾਰ ਘੱਟ ਹੋਣ ਦੀ ਬਜਾਏ ਹਰ ਰੋਜ਼ ਵਧਦਾ ਹੀ ਜਾ ਰਿਹਾ ਹੈ ਤੇ ਇਸਦੀ ਭੇਂਟ ਚੜ੍ਹ ਰਹੇ ਹਨ ਨੌਜਵਾਨ। ਅਜਿਹਾ ਹੀ ਇਕ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿਥੇ ਇਕ ਹੋਰ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਨੌਜਵਾਨ ਘਰੋਂ ਕਟਿੰਗ ਕਰਵਾਉਣ ਨਿਕਲਿਆ ਸੀ ਪਰ ਵਾਪਸ ਘਰ ਨਹੀਂ ਆਇਆ।
ਇਹ ਵੀ ਪੜ੍ਹੋ:ਸੌਦਾ ਸਾਧ ਦੇ ਨਸ਼ਾ ਛੁਡਾਉਣ ਦੀ ਚੁਣੌਤੀ ਤੇ ਬੋਲੇ ਕੁਲਦੀਪ ਧਾਲੀਵਾਲ, ਕਿਹਾ-ਸਾਨੂੰ ਉਸ ਤੋਂ ਸੇਧ ਲੈਣ ਦੀ ਲੋੜ ਨਹੀਂ
ਪਰਿਵਾਰ ਵੱਲੋ ਭਾਲ ਕਰਨ 'ਤੇ ਨੌਜਵਾਨ ਦੀ ਲਾਸ਼ ਪੈਟਰੋਲ ਪੰਪ ਦੇ ਬਾਥਰੂਮ ’ਚ ਪਈ ਮਿਲੀ। ਮ੍ਰਿਤਕ ਦੀ ਪਹਿਚਾਣ ਜਸਮੀਤ ਸਿੰਘ (25 ) ਵਜੋਂ ਹੋਈ ਹੈ। ਲਾਸ਼ ਦੇਖ ਕੇ ਪੈਟਰੋਲ ਪੰਪ ਦੇ ਕਰਿੰਦੇ ਨੇ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਥਾਣਾ ਸਦਰ ਦੇ ਅਧੀਨ ਚੌਕੀ ਮਰਾਡੋ ਦੀ ਪੁਲਸ ਮੌਕੇ ’ਤੇ ਪੁੱਜੀ। ਲਾਸ਼ ਕਬਜ਼ੇ ਵਿਚ ਲੈ ਕੇ ਪੁਲਸ ਨੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ’ਚ ਰੱਖਵਾ ਦਿੱਤੀ ਹੈ। ਇਸ ਮਾਮਲੇ ਵਿਚ ਪੁਲਸ ਨੇ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ’ਤੇ ਅਣਪਛਾਤੇ ਲੋਕਾਂ ਦੇ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ:ਪਾਕਿਸਤਾਨ ਦੀ ਸੱਭ ਤੋਂ ਵੱਡੀ ਆਇਲ ਰਿਫ਼ਾਈਨਰੀ ਹੋਈ ਬੰਦ
ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਗੁਰਦੀਪ ਸਿੰਘ ਬਾਜਵਾ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਸ ਦਾ ਪੁੱਤਰ ਐਤਵਾਰ ਨੂੰ ਘਰੋਂ ਹੇਅਰ ਡਰੈਸਰ ਕੋਲ ਕਟਿੰਗ ਕਰਵਾਉਣ ਲਈ ਘਰੋਂ ਮੋਟਰਸਾਈਕਲ ਲੈ ਕੇ ਨਿਕਲਿਆ ਸੀ ਪਰ ਉਹ ਘਰ ਵਾਪਸ ਨਹੀਂ ਆਇਆ। ਸ਼ਾਮ ਨੂੰ ਉਸ ਨੂੰ ਕਾਲ ਆਈ ਕਿ ਕੈਨਲ ਰੋਡ, ਈਸ਼ਵਰ ਨਗਰ ਸਥਿਤ ਕੇ. ਕੇ. ਪੈਟਰੋਲ ਪੰਪ ਦੇ ਬਾਥਰੂਮ ਵਿਚ ਉਸ ਦੇ ਬੇਟੇ ਜਸਮੀਤ ਦੀ ਲਾਸ਼ ਪਈ ਹੋਈ ਹੈ। ਉਹ ਮੌਕੇ ’ਤੇ ਪੁੱਜਾ ਤਾਂ ਉਸ ਦੇ ਬੇਟੇ ਦੇ ਹੱਥ ’ਚ ਸਰਿੰਜ ਲੱਗੀ ਹੋਈ ਸੀ, ਜਿਸ ਤੋਂ ਜ਼ਾਹਿਰ ਹੁੰਦਾ ਹੈ ਕਿ ਉਸ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਹੈ।